ਬਾਲੀਵੁੱਡ ਅਦਾਕਾਰ ਫਰਾਜ ਖਾਨ ਦਾ ਦਿਹਾਂਤ, ਮਹਿੰਦੀ ਫਿਲਮ ਵਿਚ ਕੀਤਾ ਸੀ ਕੰਮ

04

November

2020

ਨਵੀਂ ਦਿੱਲੀ, 4 ਨਵੰਬਰ - ਬਾਲੀਵੁੱਡ ਐਕਟਰ ਫਰਾਜ ਖਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਕਾਫੀ ਦਿਨੋਂ ਤੋਂ ਬਿਮਾਰ ਸਨ। ਬੈਂਗਲੁਰੂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਫਰਾਜ ਖਾਨ ਦੇ ਦਿਹਾਂਤ ਦੀ ਖ਼ਬਰ ਅਦਾਕਾਰਾ ਪੂਜਾ ਭੱਟ ਨੇ ਸਾਂਝੀ ਕੀਤੀ। ਉਨ੍ਹਾਂ ਨੇ ਫਿਲਮ ਮਹਿੰਦੀ 'ਚ ਰਾਣੀ ਮੁਖਰਜੀ ਦੇ ਨਾਲ ਕੰਮ ਕੀਤਾ ਸੀ।