ਕੁਦਰਤ ਤੇ ਮਨੁੱਖ ਦਾ ਰਿਸ਼ਤਾ

04

November

2020

ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚਾ ਰੱਖੀ ਹੈ । 21 ਦਿਨਾਂ ਲਈ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਗਿਆ ਸੀ ।ਅਜੋਕਾ ਇਨਸਾਨ ਘਰ ਦੀ ਚਾਰਦੀਵਾਰੀ ਵਿੱਚ ਕੈਦ ਹੋ ਚੁੱਕਿਆ ਸੀ।ਪ੍ਰਮਾਤਮਾ ਨੇ ਇਨਸਾਨ ਨੂੰ ਇਸ ਧਰਤੀ ਤੇ ਮਿਹਨਤ ਕਰ ਕੇ ਦਸਾਂ ਨੋਹਾਂ ਦੀ ਕਿਰਤ ਕਰਨ ਲਈ ਭੇਜਿਆ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿਰਤ ਕਰੋ, ਵੰਡ ਛਕੋ । ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ।ਇਨਸਾਨੀਅਤ ਖ਼ਤਮ ਹੋ ਚੁੱਕੀ ਹੈ । ਬਲਾਤਕਾਰਾਂ ਦੀ ਵਾਰਦਾਤਾਂ ਕਿੰਨੀਆਂ ਵੱਧ ਰਹੀਆਂ ਹਨ । ਦਰਿੰਦਿਆਂ ਨੇ ਦੋ ਮਹੀਨੇ ਦੀਆਂ ਬਾਲੜੀਆਂ ਨੂੰ ਵੀ ਨਹੀਂ ਬਖਸ਼ਿਆ ।ਕੀ ਇਨਸਾਨ ਨੂੰ ਇਹੀ ਕੰਮ ਕਰਨ ਲਈ ਧਰਤੀ ਤੇ ਭੇਜਿਆ ਸੀ ? ਭਰਾ ਭਰਾ ਦਾ ਆਪਸ ਵਿੱਚ ਪਿਆਰ ਨਹੀਂ ਰਿਹਾ ਹੈ।ਬਜ਼ੁਰਗਾਂ ਦਾ ਨਿਰਾਦਰ ਹੋ ਰਿਹਾ ਹੈ। ਮਨੁੱਖ ਨੇ ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਛੇੜਛਾੜ ਤਾਂ ਕੀਤੀ ਹੈ।ਨਦੀਆਂ ,ਚੋਆਂ ਨੂੰ ਸੌੜਾ ਕਰ ਕੇ ਮੰਜ਼ਿਲਾਂ ਉਸਾਰੀਆਂ ਗਈਆਂ ।ਕਾਰਖਾਨਿਆਂ ਦੀ ਰਹਿੰਦ ਖੁੰਦ ਵੀ ਦਰਿਆਵਾਂ ਵਿੱਚ ਸੁੱਟੀ ਜਾਂਦੀ ਹੈ, ਜਿਸ ਕਰਕੇ ਜੀਵ ਵੀ ਮਰ ਰਹੇ ਹਨ ।ਲੋਕਾਂ ਨੇ ਬੇਜੁਬਾਨ ਪੰਛੀਆਂ, ਜਾਨਵਰਾਂ ਦਾ ਮਾਸ ਖਾਣਾ ਸ਼ੁਰੂ ਕਰ ਦਿੱਤਾ । ਭਲੇ ਮਾਨਸੋ ! ਉਨ੍ਹਾਂ ਪੰਛੀਆਂ ਜਾਨਵਰਾਂ ਨੂੰ ਵੀ ਜਿਉਣ ਦਾ ਅਧਿਕਾਰ ਹੈ । ਪ੍ਰਦੂਸ਼ਣ ਵੱਧ ਰਿਹਾ ਹੈ। ਬਿਮਾਰੀਆਂ ਵੱਧ ਰਹੀਆਂ ਹਨ। ਹਵਾ ਪਲੀਤ ਹੋ ਰਹੀ ਹੈ। ਕੈਂਸਰ ਫੇਫੜੇ ਸਭ ਖ਼ਰਾਬ ਹੋ ਰਹੇ ਹਨ । ਕਿਉਂ ਇਹ ਕੁਦਰਤ ਦੀ ਮਾਰ ਪੈ ਰਹੀ ਹੈ ? ਜ਼ਰਾ ਸੋਚੋ ਧਰਤੀ ਤੇ ਇੰਨਾ ਪਾਪ ਵੱਧ ਗਿਆ । ਨਿੱਜੀ ਸਵਾਰਥਾਂ ਕਰਕੇ ਅੱਜ ਮਨੁੱਖ ਨੂੰ ਇਹ ਕੁਦਰਤ ਦੀ ਮਾਰ ਸਹਿਣੀ ਪੈ ਰਹੀ ਹੈ ।ਹੁਣ ਵੀ ਸੰਭਲ ਜਾਓ! ਇੰਨਾ ਕੁਝ ਹੋ ਕੇ ਵੀ ਜੇ ਨਾ ਸੰਭਲੇ ! ਫਿਰ ਮਨੁੱਖ ਕਹਾਉਣ ਦੇ ਲਾਇਕ ਨਹੀਂ ਹਨ । ਸੰਜੀਵ ਸਿੰਘ ਸੈਣੀ, ਮੋਹਾਲੀ