ਕਰਵਾਚੌਥ ਦਾ ਵਰਤ ਕਿਵੇਂ ਰੱਖੀਏ?

03

November

2020

ਹਿੰਦੂ ਸਨਾਤਨ ਰਵਾਇਤ 'ਚ ਕਰਵਾਚੌਥ ਸੁਹਾਗਣਾਂ ਦਾ ਮਹੱਤਵਪੂਰਨ ਤਿਉਹਾਰ ਮੰਨਿਆ ਗਿਆ ਹੈ। ਇਸ ਤਿਉਹਾਰ 'ਤੇ ਔਰਤਾਂ ਹੱਥਾਂ 'ਚ ਮਹਿੰਦੀ ਲਗਾ ਕੇ, ਚੂੜੀਆਂ ਪਹਿਨ ਕੇ, ਸੋਲਹ ਸ਼ਿੰਗਾਰ ਕਰਕੇ ਵਰਤ ਰੱਖਦੀਆਂ ਹਨ। ਸੁਹਾਗਣ ਔਰਤਾਂ ਲਈ ਇਹ ਵਰਤ ਬਹੁਤ ਹੀ ਮਹੱਤਵਪੂਰਨ ਵਰਤ ਮੰਨਿਆ ਜਾਂਦਾ ਹੈ। ਇਹ ਵਰਤ ਵੱਖ ਵੱਖ ਖੇਤਰਾਂ 'ਚ ਆਪਣੀਆਂ ਮਾਨਤਾਵਾਂ ਮੁਤਾਬਕ ਰੱਖਿਆ ਜਾਂਦਾ ਹੈ। ਇਨ੍ਹਾਂ ਮਾਨਤਾਵਾਂ 'ਚ ਫਰਕ ਵੀ ਹੁੰਦਾ ਹੈ ਪਰ ਉਦੇਸ਼ ਸਾਰਿਆਂ ਦਾ ਇਕ ਹੀ ਹੁੰਦਾ ਹੈ। ਆਪਣੀ ਪਤੀ ਦੀ ਲੰਬੀ ਉਮਰ। J ਕਰਵਾਚੌਥ ਦੀ ਜ਼ਰੂਰਤਮੰਦ ਪੂਜਾ ਸਮੱਗਰੀ ਨੂੰ ਇੱਕਠਾ ਕਰੋ। J ਵਰਤ ਵਾਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰੋ। J ਪੂਰਾ ਦਿਨ ਨਿਰਜਲਾ ਵਰਤ ਰੱਖੋ। J ਕੰਧ 'ਤੇ ਗੇਰੂ ਨਾਲ ਫਲਕ ਬਣਾ ਕੇ ਪਿਸੇ ਚੌਲਾਂ ਦੇ ਘੋਲ ਨਾਲ ਕਰਵਾ ਦਾ ਚਿੱਤਰ ਬਣਾਓ। ਇਸ ਨੂੰ ਵਰ ਕਹਿੰਦੇ ਹਨ। J ਅੱਠ ਪੂਰੀਆਂ ਦੀ ਅਠਾਵਰੀ ਬਣਾਓ। ਹਲਵਾ ਤਿਆਰ ਕਰੋ। J ਪੀਲੀ ਮਿੱਟੀ ਦੀ ਗੋਰੀ ਬਣਾਓ ਅਤੇ ਉਨ੍ਹਾਂ ਦੀ ਗੋਦ 'ਚ ਗਣੇਸ਼ ਜੀ ਬਣਾ ਕੇ ਬਿਠਾ ਦਿਓ। J ਗੋਰੀ ਨੂੰ ਲਕੜੀ ਦੇ ਆਸਨ 'ਚ ਬਿਠਾ ਦਿਓ। ਚੌਕ ਬਣਾ ਕੇ ਆਸਨ ਨੂੰ ਉਸ 'ਤੇ ਰੱਖੋ। ਗੋਰੀ ਨੂੰ ਚੁਨੀ ਢੱਕ ਦਿਓ। ਬਿੰਦੀ ਆਦਿ ਸੁਹਾਗ ਸਮੱਗਰੀ ਨਾਲ ਗੋਰੀ ਦਾ ਸ਼ਿੰਗਾਰ ਕਰੋ। J ਪਾਣੀ ਨਾਲ ਭਰਿਆ ਹੋਈ ਗੜਵੀ ਰੱਖੋ। J ਭੇਂਟ ਦੇਣ ਲਈ ਮਿੱਟੀ ਦਾ ਕਰਵਾ ਬਣਾ ਲਵੋ। ਕਰਵਾ 'ਚ ਕਣਕ ਅਤੇ ਢੱਕਣ ਦਾ ਬੂਰਾ ਭਰ ਦਿਓ। ਉਸ ਨੂੰ ਦੱਖਣੀ ਪਾਸੇ ਰੱਖ ਦਿਓ। J ਗੋਰੀ-ਗਣੇਸ਼ ਦੀ ਪੂਜਾ ਕਰੋ। ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰੋ। J ਕਰਵਾ 'ਤੇ 13 ਬਿੰਦੀਆਂ ਰੱਖੋ ਕਣਕ ਜਾਂ ਚੌਲਾਂ ਦੇ 13 ਦਾਣੇ ਹੱਥ 'ਚ ਲੈ ਕੇ ਕਰਵਾਚੌਥ ਦੀ ਕਥਾ ਸੁਣੋ ਜਾਂ ਬੋਲੋ। J ਕਥਾ ਸੁਣਨ ਤੋਂ ਬਾਅਦ ਕਰਵਾ 'ਤੇ ਹੱਥ ਘੁਮਾ ਕੇ ਆਪਣੀ ਸੱਸ ਦੇ ਪੈਰਾਂ ਨੂੰ ਛੂੰਹ ਕੇ ਆਸ਼ੀਰਵਾਦ ਲਵੋ ਅਤੇ ਕਰਵਾ ਉਨ੍ਹਾਂ ਨੂੰ ਦਿਓ। J ਰਾਤ ਦੇ ਸਮੇਂ ਚੰਦਰਮਾ ਨਿਕਲਣ ਤੋਂ ਬਾਅਦ ਛਲਣੀ ਦੀ ਓਟ ਨਾਲ ਉਸ ਨੂੰ ਦੇਖੋ ਅਤੇ ਚੰਦਰਮਾ ਨੂੰ ਅਰਘ ਦਿਓ।J ਇਸ ਤੋਂ ਬਾਅਦ ਪਤੀ ਦਾ ਆਸ਼ੀਰਵਾਦ ਲਵੋ। ਉਨ੍ਹਾਂ ਨੂੰ ਭੋਜਨ ਕਰਵਾਓ ਅਤੇ ਖੁਦ ਵੀ ਕਰੋ।।