Arash Info Corporation

ਅਦਾਕਾਰਾ ਮੰਦਿਰਾ ਬੇਦੀ ਨੇ ਬੱਚੀ ਨੂੰ ਗੋਦ ਲਿਆ

26

October

2020

ਮੁੰਬਈ, 26 ਅਕਤੂਬਰ ਅਦਾਕਾਰਾ ਮੰਦਿਰਾ ਬੇਦੀ ਅਤੇ ਉਨ੍ਹਾਂ ਦੇ ਪਤੀ ਰਾਜ ਕੌਸ਼ਲ ਨੇ 4 ਸਾਲ ਦੀ ਇਕ ਬੱਚੀ ਨੂੰ ਗੋਦ ਲਿਆ ਹੈ। ਉਨ੍ਹਾਂ ਉਸ ਦਾ ਨਾਂ ਤਾਰਾ ਬੇਦੀ ਕੌਸ਼ਲ ਰੱਖਿਆ ਹੈ। ਬੇਦੀ ਨੇ ਇੰਸਟਾਗ੍ਰਾਮ ’ਤੇ ਆਪਣੇ ਪਰਿਵਾਰ ਦੀ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਉਸ ਦਾ 9 ਸਾਲ ਦਾ ਬੇਟਾ ਵੀਰ ਵੀ ਦਿਖਾਈ ਦੇ ਰਿਹਾ ਹੈ। ਬੇਦੀ ਨੇ ਦੱਸਿਆ ਕਿ ਬੱਚੀ ਇਸ ਵਰ੍ਹੇ 28 ਜੁਲਾਈ ਨੂੰ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣੀ ਸੀ। ਰਾਜ ਕੌਸ਼ਲ ਨੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਅਖੀਰ, ਪਰਿਵਾਰ ਪੂਰਾ ਹੋ ਗਿਆ। ’ ਮੰਦਿਰਾ ਅਤੇ ਕੌਸ਼ਲ ਦਾ ਵਿਆਹ 14 ਫਰਵਰੀ 1999 ਨੂੰ ਹੋਇਆ ਸੀ। ਖ਼ਬਰ ਸ਼ੇਅਰ ਕਰੋ

E-Paper

Calendar

Videos