ਦਸ਼ਿਹਰੇ ਦਾ ਤਿਉਹਾਰ ਅਾਪਸੀ ਪਿਆਰ, ਭਾਈਚਾਰਾ ਬਣਾਕੇ ਰੱਖਣ ਤੋਂ ਇਲਾਵਾ ਹੰਕਾਰ ਤੋਂ ਬਚੇ ਰਹਿਣ ਲਈ ਵੀ ਕਰਦਾ ਹੈ ਪ੍ਰੇਰਿਤ - ਦਾਮਨ ਬਾਜਵਾ

26

October

2020

ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ (ਜਗਸੀਰ ਲੌਂਗੋਵਾਲ )- ਬੁਰਾਈ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦਸ਼ਿਹਰੇ ਦਾ ਪਾਵਨ ਤਿਉਹਾਰ `ਤੇ ਅੱਜ ਸਥਾਨਕ ਸ਼੍ਰੀ ਨੀਲ ਕੰਠੇਸ਼ਵਰ ਰਾਮ ਮੰਦਿਰ ਸੀਤਾਸਰ ਅਤੇ ਰੋਜ਼ ਗਾਰਡਨ ਵਿਖੇ ਰਾਵਣ ਦੇ ਪੁਤਲੇ ਸਾੜ ਕੇ ਮਨਾਇਆ ਗਿਆ। ਇਸ ਮੌਕੇ ਆਲ ਇੰਡੀਆ ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਅਤੇ ਹਿਮਚਾਲ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਭਾਰੀ ਮੈਡਮ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਬਾਜਵਾ ਨੇ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਹੰਕਾਰੀ ਰਾਵਣ ਨੂੰ ਹਰਾ ਕੇ ਦੁਨੀਆਂ ਉਪਰੋਂ ਪਾਪ ਦੇ ਇਕ ਯੁੱਗ ਦਾ ਖਾਤਮਾ ਕੀਤਾ ਸੀ ਅਤੇ ਇਹ ਤਿਉਹਾਰ ਸਾਡੇ ਸਮਾਜ ਨੂੰ ਇਕ ਸਿੱਖਿਆ ਦੇਣ ਵੱਜੋਂ ਵੀ ਮਨਾਇਆ ਜਾਂਦਾ ਹੈ, ਜਿਸ ਵਿਚ ਵੀਰਤਾ, ਮਿੱਤਰਤਾ, ਆਪਸੀ ਪਿਆਰ, ਭਾਈਚਾਰਾ ਆਦਿ ਬਣਾ ਕੇ ਰੱਖਣ ਤੋਂ ਇਲਾਵਾ ਹੰਕਾਰ ਤੋਂ ਬਚੇ ਰਹਿਣ ਲਈ ਪ੍ਰੇਰਿਤ ਕਰਦਾ ਹੈ, ਜਿਸ ਦੇ ਪ੍ਰਤੀਕ ਵੱਜੋਂ ਹਰ ਸਾਲ ਦੁਨੀਆਂ ਦੇ ਵੱਖੋ-ਵੱਖ ਕੋਨਿਆਂ ਵਿਚ ਦਸ਼ਹਿਰੇ ਵਾਲੇ ਦਿਨ ਰਾਵਣ ਸਮੇਤ ਉਸਦੇ ਪਾਪ ਦੇ ਭਾਈਵਾਲ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਪਾਪ ਦੇ ਖਾਤਮੇ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਉਨ੍ਹਾਂ ਨਾਲ ਸੰਜੇ ਗੋਇਲ ਸ਼ਹਿਰੀ ਬਲਾਕ ਪ੍ਰਧਾਨ, ਡਾ ਮਲਕੀਤ ਸਿੰਘ, ਰਜੇਸ਼ ਕਾਲਾ ਆੜ੍ਹਤੀਆਂ ਪ੍ਰਧਾਨ, ਰਾਜਵੀਰ ਰਾਜੂ, ਰਾਜੂ ਕਤਿਆਲ, ਢਿੱਲੋਂ ਮੈਡਮ ਕੌਸਲਰ, ਧਮਾਕਾ ਕੌਸਲਰ, ਹੈਪੀ ਹੰਝਰਾ ਆਦਿ ਹਾਜ਼ਰ ਸਨ।