ਧਾਰਮਿਕ ਸ਼ਬਦ “ਸੇਵਾ ਤੇ ਬੰਦਗੀ'' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ - ਸ਼ੇਰਪੁਰੀ

26

October

2020

ਮਿਲਾਨ ਇਟਲੀ, 26 ਅਕਤੂਬਰ (ਦਲਜੀਤ ਮੱਕੜ) ਜੈਸੀ ਕਰਨੀ ਵੈਸੀ ਭਰਨੀ ਗੁਰਬਾਣੀ ਦੇ ਵਾਕ ਅਨੁਸਾਰ, ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸ਼ਬਦ “ਸੇਵਾ ਤੇ ਬੰਦਗੀ'', ਰਿਲੀਜ਼ ਹੋਇਆ ਹੈ ਗਾਇਕ ਬਲਵੀਰ ਸ਼ੇਰਪੁਰੀ ਅਵਾਜ਼ ਵਿਚ ਸ਼ਿਗਾਰੇ ਸ਼ਬਦ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਨਿਰਵੈਰ ਸਿੰਘ ਢਿੱਲੋਂ ਤਾਸ਼ਪੁਰੀ ਵਲੋ ਕਲਮਬੰਦ ਕੀਤਾ ਗਿਆ ਹੈ ਜਦ ਕਿ ਸੰਗੀਤ ਧੁਨਾਂ ਹਰੀ ਅਮਿਤ ਦੁਆਰਾ ਤਿਆਰ ਕੀਤੀਆਂ ਗਈਆ ਹਨ ਵੀਡੀਓ ਐਡੀਟਰ ਤੇ ਡਾਇਰੈਕਟਰ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤਾ ਗਿਆ ਹੈ ਪੇਸ਼ਕਸ਼ ਸਾਬੀ ਚੀਨੀਆਂ ਅਤੇ ਭਗਵਾਨ ਵਾਲਮਿਕ ਸਭਾ ਮਾਰਕੇ ਇਟਲੀ ਹਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ, ਬਾਲਜੋਗੀ ਬਾਬਾ ਪ੍ਰਗਟ ਨਾਥ ਜੀ, ਤੇ ਕ੍ਰਿਸ਼ਨ ਮਲਸਿਆਨੀ ਜੀ ਦੇ ਅਸ਼ੀਰਵਾਦ ਹੇਠ ਤਿਆਰ ਕੀਤੇ ਪ੍ਰਜੈਕਟ ਲਈ ਬਹਾਦਰ ਭੱਟੀ (ਪ੍ਰਧਾਨ) ਭਗਵਾਨ ਵਾਲਮੀਕਿ ਸਭਾ ਮਾਰਕੇ ਇਟਲੀ , ਸ਼੍ਰੀ ਦਲਬੀਰ ਭੱਟੀ ਉੱਘੇ ਖੇਡ ਪ੍ਰਮੋਟਰ, ਗਿਆਨ ਚੰਦ ਭੱਟੀ (ਸਾਬਕਾ ਸਰਪੰਚ ਕੁਹਾਲਾ) ਸ੍ਰੋਮਣੀ ਸਾਹਿਤਕਾਰ ਸ਼ਾਇਰ ਅਮਰੀਕ ਤਲਵੰਡੀ, ਗੁਰਜੀਤ ਸਿੰਘ ਝੰਡ ਯੂਕੇ, ਪ੍ਰਤਾਪ ਸਿੰਘ ਮੋਮੀ ਪ੍ਰਧਾਨ ਸ਼ਹੀਦ ਭਗਤ ਸਿੰਘ ਸਭਾ ਯੂ ਕੇ, ਕੁਲਵਿੰਦਰ ਸਿੰਘ ਫਰਾਂਸ, ਇਕਬਾਲ ਸਿੰਘ ਰੰਧਾਵਾ ਮਲਸੀਆਂ, ਪ੍ਰਸਿੱਧ ਲੇਖਕ ਸੁਰਜੀਤ ਸੰਧੂ, ਪਰਮਜੀਤ ਸੰਨੀ ਆਦਿ ਵਲੋ ਵਿਸ਼ੇਸ਼ ਸਹਿਯੋਗ ਦਿਤਾ ਹੈ। ਸਿਵਰੰਜਨੀ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਏ ਧਾਰਮਿਕ ਸ਼ਬਦ ਨੂੰ ਸਰੋਤਿਆਂ ਵਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ।