ਰੇਵਾੜੀ ਗੈਂਗਰੇਪ ਦੇ ਦੋਸ਼ੀਆਂ ਦੀ ਕੋਈ ਵਕੀਲ ਨਹੀਂ ਕਰੇਗਾ ਮਦਦ, ਮਹਾਪੰਚਾਇਤ ਦਾ ਫੈਸਲਾ

18

September

2018

ਹਰਿਆਣਾ— ਹਰਿਆਣਾ ਦੇ ਕੋਸਿਲ ਪਿੰਡ 'ਚ 25 ਪਿੰਡਾਂ ਦੀ ਇਕ 'ਮਹਾਪੰਚਾਇਤ' ਦਾ ਆਯੋਜਨ ਕੀਤਾ ਗਿਆ। ਰੇਵਾੜੀ ਗੈਂਗਰੇਪ ਮਾਮਲੇ 'ਚ ਇਹ ਮਹਾਪੰਚਾਇਤ ਬੁਲਾਈ ਗਈ ਸੀ। ਇਸ ਮਹਾਪੰਚਾਇਤ 'ਚ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਵਕੀਲ ਰੇਵਾੜੀ ਗੈਂਗਰੇਪ ਮਾਮਲੇ ਦੇ ਕਿਸੇ ਵੀ ਦੋਸ਼ੀ ਦੀ ਮਦਦ ਨਹੀਂ ਕਰੇਗਾ। ਇਸ ਦੇ ਨਾਲ ਹੀ ਮਹਾਪੰਚਾਇਤ ਨੇ ਹਰਿਆਣਾ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਐਸ.ਆਈ.ਟੀ. ਦੀ ਟੀਮ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ 'ਚ ਘਟਨਾ ਦਾ ਮੁਖ ਦੋਸ਼ੀ ਵੀ ਸ਼ਾਮਲ ਹੈ। ਦੋ ਹੋਰ ਦੋਸ਼ੀ ਹੁਣ ਤੱਕ ਫਰਾਰ ਹੈ। ਇਸ 'ਚ ਇਕ ਆਰਮੀ ਦਾ ਜਵਾਨ ਸ਼ਾਮਲ ਹੈ। ਪੁਲਸ ਨੇ ਮੁਖ ਦੋਸ਼ੀ ਅਤੇ ਗੈਂਗਰਪ ਦੇ ਸਾਜਿਸ਼ਕਰਤਾ ਨੀਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ। 19 ਸਾਲ ਦੀ ਪੀੜਤਾ ਨਾਲ ਉਸ ਦੇ ਪਿੰਡ ਦੇ ਹੀ 3 ਲੋਕਾਂ ਨੇ ਗੈਂਗਰੇਪ ਕੀਤਾ ਸੀ। ਘਟਨਾ ਦੇ ਸਮੇਂ ਪੀੜਤਾ ਕੋਚਿੰਗ ਕਰਨ ਲਈ ਕੋਚਿੰਗ ਸੈਂਟਰ ਜਾ ਰਹੀ ਸੀ। ਪੀੜਤਾ ਜਦੋਂ ਬੱਸ ਸਟੈਂਡ 'ਤੇ ਉਤਰੀ ਤਾਂ ਉਸ ਦੇ ਪਿੰਡ ਦਾ ਨੀਸ਼ੂ ਉਥੇ ਮੌਜੂਦ ਸੀ। ਉਹ ਪੀੜਤਾ ਨਾਲ ਗੱਲ ਕਰਨ ਲੱਗਾ। ਇਸ ਦੇ ਬਾਅਦ ਉਸ ਨੇ ਪੀੜਤਾ ਨੂੰ ਪਾਣੀ ਪਿਲਾਇਆ, ਜਿਸ 'ਚ ਨਸ਼ੀਲੀ ਦਵਾਈ ਮਿਲਾਈ ਗਈ ਸੀ। ਫਿਰ ਉਹ ਉਸ 'ਤੇ ਇਕ ਕਮਰੇ 'ਚ ਲੈ ਗਏ ਅਤੇ ਉਥੇ ਗੈਂਗਰੇਪ ਕੀਤਾ ਗਿਆ।