ਉੱਡਣਾ ਸਿੱਖ ਸਰਦਾਰ ਮਿਲਖਾ ਸਿੰਘ

21

October

2020

ਪੰਜਾਬ ਦੀ ਧਰਤੀ ਨੇ ਜਿੱਥੇ ਯੋਧੇ, ਸੂਰਬੀਰਾਂ ਤੇ ਮਹਾਨ ਆਤਮਾਵਾਂ ਨੂੰ ਜਨਮ ਦਿੱਤਾ ਉੱਥੇ ਪੰਜਾਬ ਦੀ ਧਰਤੀ ਦੇ ਜਾਏ ਖਿਡਾਰੀਆਂ ਨੇ ਇਕੱਲਾ ਪੰਜਾਬ ਦਾ ਹੀ ਨਹੀਂ ਬਲਕਿ ਭਾਰਤ ਦਾ ਨਾਮ ਪੂਰੇ ਜਹਾਨ ਵਿੱਚ ਰੋਸ਼ਨ ਕੀਤਾ। ਪੰਜਾਬ ਦੇ ਖਿਡਾਰੀਆਂ ਨੇ ਪੂਰੇ ਭਾਰਤ ਨੂੰ ਵੱਖਰੇ ਵੱਖਰੇ ਖੇਡ ਪੱਧਰਾਂ ਉੱਤੇ ਪੂਰੀ ਦੁਨੀਆਂ ਵਿੱਚ ਮਾਣ ਦਵਾਇਆ। ਜਿੰਨਾ ਵਿਚੋਂ ਇੱਕ ਸਿਰ ਕੱਢਵਾਂ ਨਾਮ ਤੇਜ਼ ਦੌੜਾਕ ਸਰਦਾਰ ਮਿਲਖਾ ਸਿੰਘ ਦਾ ਹੈ। ਸਰਦਾਰ ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਈ ਨੂੰ ਪਾਕਿਸਤਾਨ ਦੇ ਪਿੰਡ ਗੋਵਿੰਦਪੁਰਾ ਵਿੱਚ ਹੋਇਆ। ਮਿਲਖਾ ਸਿੰਘ ਸੁਤੰਤਰ ਭਾਰਤ ਦੇ ਇੱਕਲੋਤੇ ਖੇਡ ਸਿਤਾਰੇ ਹਨ , ਜਿੰਨਾ ਨੇ ਦੋੜ ਟਰੈਕ ਨੂੰ ਆਪਣਾ ਮੈਦਾਨ ਬਣਾਇਆ ਅਤੇ ਸਦੀ ਦੇ ਸਭ ਤੋਂ ਤੇਜ਼ ਦੌੜਾਕ ਬਣਨ ਦਾ ਸਿਹਰਾ ਆਪਣੇ ਸਿਰ ਸਜਾਇਆ। ਆਪਣੀ ਤੇਜ਼ ਦੋੜ ਨਾਲ ਅਨੇਕਾਂ ਰਿਕਾਰਡ ਬਣਾਏ ਅਤੇ ਨਾਮਣਾ ਖੱਟਿਆ। ਸਰਦਾਰ ਮਿਲਖਾ ਸਿੰਘ ਭਾਰਤ ਅਤੇ ਪਾਕਿਸਤਾਨ ਦੀ ਵੰਡ ਉਪਰੰਤ ਭਾਰਤੀ ਸੈਨਾ ਵਿੱਚ ਭਰਤੀ ਹੋ ਗਏ। ਭਾਰਤੀ ਸੈਨਾ ਦਾ ਖੇਤਰ ਇੱਕ ਅਜਿਹਾ ਖੇਤਰ ਸੀ, ਜਿੱਥੇ ਸਰਦਾਰ ਮਿਲਖਾ ਸਿੰਘ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪਰ ਮਿਲੇ ਅਤੇ ਇੱਥੇ ਹੀ ਉਹਨਾਂ ਆਪਣੇ ਦੋੜਨ ਦੇ ਹੁਨਰ ਨੂੰ ਹੋਰ ਨਿਖਾਰਿਆ। 1956 ਵਿੱਚ ਹੋਈਆਂ ਉਲੰਪਿਕਸ ਖੇਡਾਂ ਵਿੱਚ 200 ਤੋਂ 400 ਮੀਟਰ ਤੋਂ ਅੱਗੇ ਨਾ ਜਾ ਸਕੇ। ਪਰ ਇਹਨਾਂ ਖੇਡਾਂ ਦੌਰਾਨ ਚੈਪੀਅਨ ਚਾਰਲਸ ਜੈਨਕਿਨਜ਼ ਨਾਲ ਹੋਈ ਮੁਲਾਕਾਤ ਨੇ ਸਰਦਾਰ ਮਿਲਖਾ ਸਿੰਘ ਅੰਦਰ ਇੱਕ ਵੱਖਰਾ ਹੀ ਜਜਬਾ, ਸਾਹਸ ਅਤੇ ਹਿੰਮਤ ਦਾ ਅਗਾਜ਼ ਕੀਤਾ। ਉਹ ਸਰਦਾਰ ਮਿਲਖਾ ਸਿੰਘ ਲਈ ਇੱਕ ਪ੍ਰੇਣਾਸ੍ਰੋਤ ਸਿੱਧ ਹੋਏ। ਮੈਲਬੌਰਨ ਦੀਆਂ ਖੇਡਾਂ ਵਿੱਚੋਂ ਸਿੱਖੇ ਸਬਕ ਨੇ ਮਿਲਖਾ ਸਿੰਘ ਨੂੰ ਦੋੜਨ ਵਾਲੀ ਮਸ਼ੀਨ ਬਣਾ ਦਿੱਤਾ ਸੀ। ਆਖਰਕਾਰ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਸਮਾਂ ਆਇਆ ਤਾਂ 1958 ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਅਜ਼ਾਦ ਭਾਰਤ ਦੀ ਝੋਲੀ ਵਿੱਚ ਪਹਿਲਾਂ ਵਿਅਕਤੀਗਤ ਸੋਨ ਤਗਮਾ ਪਾਇਆ।ਇਸ ਰਿਕਾਰਡ ਨੂੰ ਪੂਰੇ 56 ਸਾਲ ਬਾਅਦ 2014 ਵਿੱਚ ਵਿਕਾਸ ਗੋਵਿੰਦ ਨੇ ਡਿਸਕਸ ਥੋ?ਅ ਦੀ ਖੇਡ ਵਿੱਚ ਸੋਨ ਤਗਮਾ ਜਿੱਤ ਤੋੜਿਆ। ਰੋਮ ਵਿੱਚ 1960 ਵਿੱਚ ਹੋਈਆਂ ਉਲੰਪਿਕਸ ਖੇਡਾਂ ਵਿੱਚ ਮਿਸਟਰ ਸਿੰਘ ਨੂੰ “ਉੱਡਣੇ ਸਿੱਖ'' ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਆਖਰੀ ਵਾਰ ਆਪਣੇ ਦੋੜ ਵਾਲੇ ਬੂਟਾ ਨੂੰ ਪੈਰਾਂ ਵਿੱਚੋਂ ਉਤਾਰ ਕੇ ਰੱਖਣ ਤੋਂ ਪਹਿਲਾਂ 1964 ਵਿੱਚ ਟੋਕੀਓ ਵਿੱਚ ਹੋਈ 4 x 400 ਮੀਟਰ ਰੀਲੇਅ ਦੋੜ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ। ਕੁਝ ਸਮਾਂ ਪਹਿਲਾਂ ਉਹਨਾਂ ਨੇ ਆਪਣੀ ਬੇਟੀ ਸੋਨੀਆ ਸਨਵਲਕਾ ਦੀ ਮਦਦ ਨਾਲ ਆਪਣੀ ਆਟੋਬਾਇਓਗਾਫੀ ਲਿਖੀ ਜਿਸ ਦਾ ਨਾਮ “he race of my life'' ਦਾ ਨਾਮ ਦਿੱਤਾ, ਜੋ ਕਿ ਜੁਲਾਈ 2013 ਵਿੱਚ ਪ੍ਰਕਾਸ਼ਿਤ ਹੋਈ ਇਸੇ ਕਿਤਾਬ ਤੇ ਅਧਾਰਿਤ ਸਰਦਾਰ ਮਿਲਖਾ ਸਿੰਘ ਦੀ ਇੱਕ ਬਾਈੋਓਪਿਕ ਵੀ ਬਣਾਈ ਗਈ, ਜਿਸ ਨੂੰ “ਭਾਗ ਮਿਲਖਾ ਭਾਗ'' ਦਾ ਨਾਮ ਦਿੱਤਾ ਗਿਆ। ਇਹ ਸਲਾਘਾਯੋਗ ਕਦਮ ਉਨ੍ਹਾਂ ਲਈ ਕਿਸੇ ਸਨਮਾਨ ਤੋ ਘੱਟ ਨਹੀਂ ਸੀ। ਮਿਲਖਾ ਸਿੰਘ ਦੀ ਇਸ ਫਿਲਮ ਨੂੰ ਦੇਖ ਮਿਲਖਾ ਸਿੰਘ ਬਹੁਤ ਸਾਰੇ ਨੌਜਵਾਨ ਪ੍ਰੇਣਾਸ੍ਰੋਤ ਸਾਬਿਤ ਹੋਏ। ਸਰਦਾਰ ਮਿਲਖਾ ਸਿੰਘ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਮਾਣ ਮੱਤੀਆਂ ਸਖਸੀਅਤਾਂ ਹਨ, ਜਿੰਨਾ ਨੇ ਆਪਣੇ ਹੁਨਰ ਨਾਲ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ। ਸਾਨੂੰ ਮਾਣ ਹੈ ਇਸ ਖਿਡਾਰੀ ਉੱਪਰ, ਜਿਸ ਦਿਨ ਆਪਣੇ ਹਲਾਤਾਂ ਨਾਲ ਲੜਦੇ ਹੋਏ ਆਪਨੇ ਸੁਪਨਿਆਂ ਨੂੰ ਹਕੀਕਤ ਦੇ ਖੰਭ ਦਿੱਤੇ। ਸਰਦਾਰ ਮਿਲਖਾ ਸਿੰਘ ਕੇਵਲ ਖਿਡਾਰੀਆਂ ਲਈ ਹੀ ਨਹੀਂ ਬਲਕਿ ਹਰ ਇੱਕ ਉਸ ਇਨਸਾਨ ਲਈ ਪ੍ਰੇਨਾਸੋ?ਤ ਹਨ ਜੋ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਹੇ ਹਨ। ਜਿੰਦਗੀ ਦੀਆਂ ਔਕੜਾ ਨਾਲ ਕਿਵੇਂ ਨਜਿੱਠਣਾ ਹੈ, ਇਹ ਕੋਈ ਸਰਦਾਰ ਮਿਲਖਾ ਸਿੰਘ ਦੇ ਜੀਵਨ ਤੋਂ ਸਿੱਖ ਸਕਦਾ ਹੈ। ਸਰਦਾਰ ਮਿਲਖਾ ਸਿੰਘ ਦਾ ਨਾਮ ਰਹਿੰਦੀ ਦੁਨੀਆਂ ਤੱਕ ਇਸੇ ਤਰ੍ਹਾਂ ਧਰੁਵ ਤਾਰੇ ਵਾਂਗ ਚਮਕਦਾ ਰਹੇਗਾ। ਹਰਕੀਰਤ ਕੌਰ ਸਭਰਾ 9779118066