ਇਟਲੀ ਦੇ ਭਾਜਪਾ ਆਗੂਆਂ ਦੀ ਆਨਲਾਈਨ ਮੀਟਿੰਗ ਹੋਈ

19

October

2020

ਰੋਮ, 19 ਅਕਤੂਬਰ (ਦਲਜੀਤ ਮੱਕੜ) ਬੀਤੇ ਬੀਤੇ ਦਿਨੀਂ ਇਟਲੀ ਦੇ ਭਾਜਪਾ ਦੇ ਆਗੂਆਂ ਦੀ ਮੀਟਿੰਗ ਹੋਈ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਇਹ ਮੀਟਿੰਗ ਆਨਲਾਈਨ ਹੀ ਕਰਨੀ ਪਈ, ਇਸ ਵਿੱਚ ਇਟਲੀ ਦੇ ਭਾਜਪਾ ਆਗੂਆਂ ਦੁਆਰਾ ਕਾਫੀ ਮੁੱਦੇ ਵਿਚਾਰੇ ਗਏ, ਜਿਸ ਵਿੱਚ 22 ਅਕਤੂਬਰ 1947 ਨੂੰ ਪਾਕਿਸਤਾਨ ਦੁਆਰਾ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਮੁਜੱਫਰਾਬਾਦ ਜੋ ਕਿ ਹੁਣ ਪੀ ਓ ਕੇ ਦਾ ਹਿੱਸਾ ਹੈ ਤੇ ਹਮਲਾ ਕੀਤਾ ਸੀ, ਇਸ ਦਿਨ ਨੂੰ ਕਾਲੇ ਦਿਨ ਨੂੰ ਵਜੋਂ ਵੀ ਮਨਾਇਆ ਜਾਂਦਾ ਹੈ, ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 25 ਨੂੰ ਬਰੇਸ਼ੀਆ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ, ਇਸ ਰੋਸ ਪ੍ਰਦਰਸ਼ਨ ਲਈ ਜਲਦੀ ਹੀ ਇਟਲੀ ਸਰਕਾਰ ਤੋਂ ਇਜਾਜ਼ਤ ਵੀ ਲਈ ਜਾਵੇਗੀ, ਮੀਟਿੰਗ ਵਿੱਚ ਕੇੰਦਰ ਸਰਕਾਰ ਦੁਆਰਾ ਝੋਨੇ ਦੇ ਤੈਅ ਕੀਤੇ ਗਏ ਰੇਟ ਅਤੇ ਕਿਸਾਨਾਂ ਦੀ ਆੜ੍ਹਤੀਆਂ ਵੱਲੋਂ ਹੋ ਰਹੀ ਲੁੱਟ ਦਾ ਵੀ ਜ਼ਿਕਰ ਕੀਤਾ ਗਿਆ, ਭਾਜਪਾ ਆਗੂਆਂ ਨੇ ਕਿਹਾ ਕਿ ਸਰਕਾਰ ਦੁਆਰਾ ਝੋਨੇ ਦਾ ਸਮਰਥਨ ਮੁੱਲ (ਐੱਮਐੱਸਪੀ) 1868 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਪਰ ਆੜ੍ਹਤੀਏ ਅਫਸਰਾਂ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਨੂੰ 1200 ਤੋਂ 1400 ਰੁਪਏ ਤੱਕ ਹੀ ਦਿੰਦੇ ਹਨ, ਅਤੇ ਅੱਗੋਂ ਸਰਕਾਰ ਤੋਂ ਉਹ 1868 ਰੁਪਏ ਹੀ ਵਸੂਲਦੇ ਹਨ, ਉਨ੍ਹਾਂ ਕਿਹਾ ਕਿ ਆੜ੍ਹਤੀਏ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹਨ, ਉਨ੍ਹਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹਨਾਂ ਨੂੰ ਆੜ੍ਹਤੀਆਂ ਦੇ ਚੁੰਗਲ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ, ਮੀਟਿੰਗ ਦੇ ਵਿੱਚ ਕਰੋਨਾ ਵਾਇਰਸ ਦੌਰਾਨ ਇਟਲੀ ਦੇ ਵਿੱਚ ਲੱਗੇ ਪਾਸਪੋਰਟ ਕੈਂਪਾਂ ਦੇ ਵਿੱਚ ਲੋਕਾਂ ਦੁਆਰਾ ਕਰਵਾਏ ਗਏ ਜਮ੍ਹਾਂ ਪਾਸਪੋਰਟਾਂ ਜਿਨ੍ਹਾਂ ਦੇ ਫਾਰਮ ਤਾਂ ਸਹੀ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਪਾਸਪੋਰਟ ਨਹੀਂ ਮਿਲ ਸਕੇ ਦੇ ਬਾਰੇ ਵੀ ਗੱਲਬਾਤ ਹੋਈ, ਉਨ੍ਹਾਂ ਕਿਹਾ ਕਿ ਕਾਫੀ ਲੋਕਾਂ ਦੇ ਪਾਸਪੋਰਟ ਹਾਲੇ ਤੱਕ ਉਨ੍ਹਾਂ ਨੂੰ ਨਹੀਂ ਮਿਲੇ ਅਤੇ ਕੌਂਸਲੇਟ ਮਿਲਾਨ ਨਾਲ ਸੰਪਰਕ ਕਰਨ ਤੇ ਵੀ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ, ਉਨਾਂ ਕਿਹਾ ਉਨ੍ਹਾਂ ਇਸ ਸਬੰਧੀ ਮਿਲਾਨ ਕੌਂਸਲੇਟ ਦੇ ਅਧਿਕਾਰੀਆਂ ਨੂੰ ਇੱਕ ਈ ਮੇਲ ਵੀ ਕੀਤੀ ਹੈ, ਜੇਕਰ ਉਨ੍ਹਾਂ ਦਾ ਕੋਈ ਜਵਾਬ ਨਾ ਆਇਆ ਤਾਂ ਇਹ ਈ- ਮੇਲ ਦੀ ਕਾਪੀ ਜਲਦੀ ਹੀ ਦਿੱਲੀ ਬੀਜੇਪੀ ਆਫਿਸ ਅਤੇ ਵਿਦੇਸ਼ ਮੰਤਰਾਲੇ ( ਐਮ.ਈ.ਏ) ਅਤੇ ਪੀ.ਐਮ.ਓ ਨੂੰ ਵੀ ਭੇਜੀ ਜਾਵੇਗੀ, ਇਸ ਮੌਕੇ ਇਟਲੀ ਦੇ ਭਾਜਪਾ ਆਗੂਆਂ ਵਿੱਚ ਮੁੱਖ ਰੂਪ ਤੇ ਸਤੀਸ਼ ਜੋਸ਼ੀ ਕਨਵੀਨਰ ਭਾਰਤੀ ਜਨਤਾ ਪਾਰਟੀ ਇਟਲੀ, ਅਨਿਲ ਭਾਰਗਵ ਵਰਕਿੰਗ ਪ੍ਰਧਾਨ, ਬਲਵੀਰ ਸੈਣੀ ਅਤੇ ਰਾਜ ਕੁਮਾਰ ਦੋਨੋ ਵਾਈਸ ਪ੍ਰਧਾਨ, ਮਿਲਨ ਵਿਸ਼ਵਾਸ਼ ਜਨਰਲ ਸਕੱਤਰ, ਜੈ ਸੈਣੀ ਜਨਰਲ ਸਕੱਤਰ, ਅਨਿਲ ਜਨਰਲ ਸਕੱਤਰ ਅਤੇ ਸਤਵਿੰਦਰ ਮਿਆਣੀ ਪ੍ਰੈਸ ਸਕੱਤਰ ਹੋਰ ਵੀ ਕਾਫੀ ਭਾਜਪਾ ਦੇ ਇਟਲੀ ਆਗੂ ਸ਼ਾਮਿਲ ਹੋਏ