ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਮਸੀਹਾ ਅਤੇ ਕਿਸਾਨੀ ਦੇ ਰਹਿਬਰ - ਬਾਵਾ

19

October

2020

ਲੁਧਿਆਣਾ 19 ਅਕਤੂਬਰ (ਪਰਮਜੀਤ ਸਿੰਘ) ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿਰਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਕਿਸਾਨਾਂ ਦੇ ਮਸੀਹਾ ਹਨ ਅਤੇ ਕਿਸਾਨੀ ਦੇ ਰਹਿਬਰ ਹਨ । ਉਨ੍ਹਾਂ ਕਿਹਾ ਕਿ ਅਕਾਲੀ ਨੇਤਾ ਕੇਂਦਰੀ ਮੰਤਰੀ ਹੁੰਦੇ ਹੋਏ ਦਿੱਲੀ ਵਿੱਚ ਕਿਸਾਨਾਂ ਦੇ ਮੌਤ ਦੇ ਵਰੰਟ ਤੇ ਦਸਤਖਤ ਕਰਦੇ ਹਨ ਅਤੇ ਪੰਜਾਬ ਵਿੱਚ ਆ ਕੇ ਕਿਸਾਨੀ ਦੇ ਨਾਮ ਤੇ ਮਗਰਮੱਛ ਦੇ ਹੰਝੂ ਹੰਝੂ ਵਹਾਉਂਦੇ ਹਨ । ਉਨ੍ਹਾਂ ਕਿਹਾ ਕਿ ਪਬਲਿਕ ਹੈ ਸਭ ਜਾਨਤੀ ਹੈ ਅੰਦਰ ਕਿਆ ਹੈ ਬਾਹਰ ਕਿਹਾ ਹੈ । ਬਾਵਾ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਅਮਲੀ ਪਰਿਵਾਰ ਵਾਂਗ ਘਰ ਦਾ ਸਮਾਨ ਸਾਮਾਨ ਚੁੱਕ ਚੁੱਕ ਕੇ ਵੇਚ ਰਹੀ ਹੈ ਜਾਂ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖ ਰਹੀ ਹੈ । ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਆਰਥਿਕ ਹਾਲਾਤ ਚਿੰਤਾ ਦੇ ਦੌਰ ਚੋਂ ਗੁਜ਼ਰ ਰਹੇ ਹਨ ਪਰ ਇਨ੍ਹਾਂ ਦੇ ਕੰਨਾਂ ਤੇ ਤੇ ਜੂੰ ਨਹੀਂ ਸਰਕਦੀ । ਆਲੀਸ਼ਾਨ ਜ਼ਹਾਜ ਸ੍ਰੀ ਮੋਦੀ ਆਪਣੇ ਐਸ਼ੋ ਆਰਾਮ ਦੇ ਲਈ ਖਰੀਦ ਰਹੇ ਹਨ, ਜੋ ਦੇਸ਼ ਦੀ ਬਦਕਿਸਮਤੀ ਅਤੇ ਅਜਿਹੇ ਫ਼ਕੀਰੀ ਦਾ ਚੋਲਾ ਪਾ ਕੇ ਲੋਕਾਂ ਨੂੰ ਹਵਾਈ ਨਾਅਰਿਆਂ ਦੀ ਦੁਨੀਆਂ ਵਿੱਚ ਘੁੰਮਾਉਣ ਵਾਲੇ ਨੇਤਾਵਾਂ ਦੀ ਖੁਸ਼ਕਿਸਮਤੀ ਹੈ । ਉਨ੍ਹਾਂ ਕਿਹਾ ਕਿ ਉਹ ਸਮਾਂ ਸੀ ਜਦੋਂ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਪਤਨੀ ਨੇ ਨੇ ਕਿਹਾ ਕਿ ਆਪ ਦਾ ਕਾਲਰ ਫਟਿਆ ਹੋਇਆ ਹੈ , ਆਪ ਪ੍ਰਧਾਨ ਮੰਤਰੀ ਦੀ ਸਹੁੰ ਚੁੱਕ ਰਹੇ ਹੋ ਤਾਂ ਲਾਲ ਬਹਾਦਰ ਸ਼ਾਸਤਰੀ, ਜਿਨ੍ਹਾਂ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ, ਕਿਹਾ ਸੀ ਮੇਰੇ ਦੇਸ਼ ਦੇ ਕਰੋੜਾਂ ਲੋਕ ਬਿਨਾਂ ਤਨ ਤੇ ਕੱਪੜੇ ਪਹਿਨੇ ਸੋਂਦੇ ਹਨ । ਅੱਜ ਲੋੜ ਹੈ ਮੈਂ ਉਨ੍ਹਾਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣ ਲਈ ਕੰਮ ਕਰਾਂ ।