ਭਾਰਤ 'ਚ ਜਲਦ ਸ਼ੁਰੂ ਹੋਵੇਗਾ ਪਹਿਲੀ ਇੰਟਰਾਨੇਜ਼ਲ ਕੋਰੋਨਾ ਵੈਕਸੀਨ ਦਾ ਟ੍ਰਾਇਲ, ਭਾਰਤ ਬਾਇਓਟੈਕ-ਸੀਰਮ ਇੰਸਟੀਚਿਊਟ ਨੂੰ ਜਿੰਮਾ

19

October

2020

ਨਵੀਂ ਦਿੱਲੀ, ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਹੁਣ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਇਸ ਦੌਰਾਨ ਕੋਰੋਨਾ ਵੈਕਸੀਨ ਨੂੰ ਲੈ ਕੇ ਦੇਸ਼ 'ਚ ਕਈ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਅਗਲੇ ਸਾਲ ਤਕ ਦੇਸ਼ 'ਚ ਕੋਰੋਨਾ ਦਾ ਟੀਕਾ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਇਸ ਦੌਰਾਨ, ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਦੇਸ਼ 'ਚ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ਤੇ ਭਾਰਤ ਬਾਇਓਟੈਕ (Bharat BioTech) ਆਉਣ ਵਾਲੇ ਮਹੀਨਿਆਂ 'ਚ ਇੰਟਰਾਨੇਜ਼ਲ ਕੋਰੋਨਾ ਵੈਕਸੀਨ ਦਾ ਆਖ਼ਰੀ ਟ੍ਰਾਈਲ ਸ਼ੁਰੂ ਕਰਨਗੇ। ਸਿਹਤ ਮੰਤਰੀ ਨੇ ਕਿਹਾ ਕਿ ਫਿਲਹਾਲ ਭਾਰਤ 'ਚ ਇਕ ਵੀ ਇੰਟਰਾਨੇਜ਼ਲ (ਨੱਕ ਸਬੰਧੀ ਟੀਕਾ) ਕੋਰੋਨਾ ਵੈਕਸੀਨ ਦਾ ਟ੍ਰਾਈਲ ਨਹੀਂ ਚੱਲ ਰਿਹਾ ਹੈ ਪਰ ਸੀਰਮ ਇੰਸਟੀਚਿਊਟ ਆਫ ਇੰਡੀਆ ਜਾਂ ਭਾਰਤ ਬਾਇਓਟੈਕ ਦੇ ਆਉਣ ਵਾਲੇ ਮਹੀਨਿਆਂ 'ਚ ਮਨਜ਼ੂਰੀ ਤੋਂ ਬਾਅਦ ਅਜਿਹੇ ਟੀਕਿਆਂ ਦੇ ਕਲੀਨਿਕਲ ਟ੍ਰਾਈਲ ਕੀਤੇ ਜਾਣ ਦੀ ਸੰਭਾਵਨਾ ਹੈ। India Coronavirus Update: ਦੇਸ਼ 'ਚ ਘਟੇ ਕੋਰੋਨਾ ਦੇ ਨਵੇਂ ਮਾਮਲੇ, ਹੁਣ ਤਕ ਸਾਢੇ 66 ਲੱਖ ਤੋਂ ਜ਼ਿਆਦਾ ਹੋਏ ਠੀਕ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਅੰਤਿਮ ਚਰਣ ਦੇ ਪ੍ਰੀਖਣ 'ਚ ਆਮ ਤੌਰ 'ਤੇ ਹਜ਼ਾਰਾਂ ਪ੍ਰਤੀਭਾਗੀ ਸ਼ਾਮਿਲ ਹੁੰਦੇ ਹਨ। ਕਦੇ-ਕਦੇ 30,000 ਤੋਂ 40,000 ਲੋਕ ਵੀ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਦੇਸ਼ 'ਚ ਕਿਤੇ ਵੀ ਨਾਸਿਕਾ (ਨੱਕ) ਸਬੰਧੀ ਟੀਕੇ ਦਾ ਪ੍ਰੀਖਣ ਨਹੀਂ ਚੱਲ ਰਿਹਾ ਹੈ। ਇਹ ਵੈਕਸੀਨ ਸਿੱਧਾ ਇੰਜੈਕਸ਼ਨ ਰਾਹੀਂ ਨਾ ਦੇ ਕੇ ਨੱਕ ਰਾਹੀਂ ਲੋਕਾਂ ਨੂੰ ਦਿੱਤੀ ਜਾਂਦੀ ਹੈ।