Arash Info Corporation

ਨਿਊਜ਼ੀਲੈਂਡ ਚੋਣਾਂ 'ਚ ਪ੍ਰਧਾਨ ਮੰਤਰੀ ਜੈਸਿੰਡਾ ਨੂੰ ਮਿਲੀ ਵੱਡੀ ਜਿੱਤ

17

October

2020

ਵੈਲਿੰਗਟਨ, 17 ਅਕਤੂਬਰ- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਹੋਈਆਂ ਚੋਣਾਂ 'ਚ ਭਾਰੀ ਜਿੱਤ ਹਾਸਲ ਕੀਤੀ ਹੈ। ਵਧੇਰੇ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਹੁਣ ਤੱਕ ਆਏ ਨਤੀਜਿਆਂ 'ਚ ਲੇਬਰ ਪਾਰਟੀ ਨੂੰ 49 ਫ਼ੀਸਦੀ ਵੋਟਾਂ ਮਿਲੀਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਨਿਊਜ਼ੀਲੈਂਡ ਦੀ ਸਿਆਸਤ 'ਚ ਦੁਰਲਭ ਬਹੁਮਤ ਹਾਸਲ ਕਰ ਲੈਣਗੇ। ਦੱਸ ਦਈਏ ਕਿ ਇਹ ਚੋਣਾਂ ਪਹਿਲਾਂ ਸਤੰਬਰ 'ਚ ਹੋਣੀਆਂ ਸਨ ਪਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਨ੍ਹਾਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ।