Arash Info Corporation

ਲੁਧਿਆਣਾ ਪੁਲਿਸ ਨੇ ਚੋਰੀ ਦੇ ਮੋਬਾਈਲਾਂ ਸਣੇ 3 ਦੋਸ਼ੀ ਕੀਤੇ ਗ੍ਰਿਫਤਾਰ

08

September

2020

ਲੁਧਿਆਣਾ , 7 ਸਤੰਬਰ - ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਇੱਥੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 5 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਜਨਕਪੁਰੀ ਦੇ ਰਹਿਣ ਵਾਲੇ ਨੀਰਜ, ਰਜਿਤ ਅਤੇ ਦੁਕਾਨਦਾਰ ਇਸਲਾਮਗੰਜ ਨਿਵਾਸੀ ਹਰਸ਼ ਉਰਫ ਹੈਰੀ ਦੇ ਨਾਮ ਨਾਲ ਹੋਈ ਹੈ। ਪੁਲਿਸ ਨੇ 3 ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਿਲਹਾਲ ਪੁੱਛਗਿੱਛ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਏ.ਡੀ.ਸੀ.ਪੀ-1 ਦੀਪਕ ਪਾਰਿਕ ਨੇ ਦੱਸਿਆ ਕਿ 4 ਸਤੰਬਰ ਨੂੰ ਥਾਣਾ ਦਰੇਸੀ ਦੇ ਇਲਾਕੇ ਸੇਖੇਵਾਲ ‘ਚ ਰਾਹਗੀਰ ਰਾਜਨ ਕੁਮਾਰ ਤੋਂ ਨੀਰਜ ਅਤੇ ਰਜਿਤ ਨੇ ਮੋਬਾਈਲ ਫੋਨ ਖੋਹਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਤੱਕ ਪਹੁੰਚ ਕੀਤੀ ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਦੌਰਾਨ ਦੋਸ਼ੀ ਰਜਿਤ ਨੇ ਦੱਸਿਆ ਹੈ ਕਿ ਉਹ ਮੋਟਰਸਾਈਕਲ ਉਸਦਾ ਹੈ ਅਤੇ ਉਹ ਦੋਨੋਂ ਨਸ਼ਾ ਕਰਨ ਦੇ ਆਦੀ ਹਨ ਤੇ ਦੋਨੋਂ ਪੈਸਿਆਂ ਲਈ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸੀ। ਵਾਰਦਾਤ ਦੇ ਲਈ ਸ਼ਹਿਰ ਦੇ ਸੱਤ ਇਲਾਕਿਆਂ ਮਾਧੋਪੁਰੀ ਗਊਸ਼ਾਲਾ ਰੋਡ, ਸਮਰਾਲਾ ਚੌਕ, ਸ਼ੇਰਪੁਰ ਦੇ ਨਜ਼ਦੀਕ, ਜਮਾਲਪੁਰ ਚੌਕ, ਸੀ.ਐੱਮ.ਸੀ ਚਰਚ ਦੇ ਨੇੜੇ, ਮੱਛੀ ਮੰਡੀ ਰੋਡ ਅਤੇ ਸ਼ਿੰਗਾਰ ਸਿਨੇਮਾ ਰੋਡ ਚੁਣੇ ਹੋਏ ਸੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਦੋਸ਼ੀ ਰਜਿਤ ਅਤੇ ਨੀਰਜ ਵਾਰਦਾਤ ਨੂੰ 1 ਘੰਟੇ ਦੇ ਅੰਦਰ ਵਾਰਦਾਤ ਨੂੰ ਅੰਜ਼ਾਮ ਦੇ ਕੇ ਦੋਸ਼ੀ ਹਰਸ਼ ਨੂੰ ਵੇਚ ਦਿੰਦੇ ਸੀ ਅਤੇ ਉਸ ਤੋਂ ਬਾਅਦ ਪੈਸਿਆਂ ਨਾਲ ਨਸ਼ਾ ਕਰ ਲੈਂਦੇ ਸੀ।