ਯੂਟੀ ਪ੍ਰਸ਼ਾਸਨ ਨੂੰ 10 ਲੱਖ ਦਾ ਇਨਾਮ

13

October

2018

ਚੰਡੀਗੜ੍ਹ ਜਨ ਸੰਖਿਆ ਫਾਊਂਡੇਸ਼ਨ ਆਫ਼ ਇੰਡੀਆ ਨੇ ਯੂਟੀ ਚੰਡੀਗੜ੍ਹ ਨੂੰ ਪ੍ਰਜਨਨ ਸਿਹਤ, ਲਿੰਗ ਵਿਭਿੰਨਤਾ, ਪਰਿਵਾਰ ਨਿਯੋਜਨ, ਸਾਫ਼ ਪਾਣੀ, ਸਫ਼ਾਈ, ਨਾਰੀ ਜਾਗਰੂਕਤਾ ਅਤੇ ਲਿੰਗ ਆਧਾਰਿਤ ਸਮਾਨਤਾ, ਵੱਧ ਰਹੀ ਜਨਸੰਖਿਆ ’ਤੇ ਕੰਟਰੋਲ ਕਰਨ ਆਦਿ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਯੂਟੀ ਪ੍ਰਸ਼ਾਸਨ ਨੂੰ 10 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਹੈ। ਸਟੀਨ ਆਡੀਟੋਰੀਅਮ ਇੰਡੀਆ ਹੈਬੀਟੈੱਟ ਸੈਂਟਰ ਦਿੱਲੀ ਵਿੱਚ ਸਮਾਗਮ ਦੌਰਾਨ ਇਹ ਪੁਰਸਕਾਰ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਪਰੀਮਲ ਰਾਏ ਅਤੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਜੀ. ਦੀਵਾਨ ਨੂੰ ਦਿੱਤਾ ਗਿਆ। ਡਾ. ਦੀਵਾਨ ਨੇ ਕਿਹਾ ਕਿ ਇਹ ਰਾਸ਼ੀ ਜਨਤਾ ਦੀ ਭਲਾਈ ਲਈ ਵਰਤੀ ਜਾਵੇਗੀ।