ਸਾਦਗੀ ਤੇ ਭਾਰੂ ਦਿਖਾਵਾ

04

September

2020

ਅੱਜ ਦੀ ਇਸ ਦੌੜ ਭਜ ਤੇ ਆਧੁਨਿਕ ਢਾਚੇ ਦੀ ਦੁਨੀਆਂ ਵਿੱਚ ਸਭ ਕੁਝ ਬਦਲ ਰਿਹਾ। ਜਿੰਦਗੀ ਜੀਨ ਦੀ ਸ਼ੈਲੀ ਤੋ ਲੈ ਕੇ ਪਰਿਵਾਰਕ,ਸਮਾਜਿਕ ਤੇ ਵਪਾਰਕ ਮਹੋਲ ਸਭ ਬੜੀ ਹੀ ਰਫਤਾਰ ਨਾਲ ਬਦਲਦਾ ਜਾ ਰਿਹਾ ਤੇ ਆਪਾ ਸਾਰੇ ਵੀ ਇਸ ਵਿੱਚ ਢਲਦੇ ਜਾਂ ਰਹੇ ਹਾਂ।ਇਸ ਆਧੁਨਿਕ ਸਮੇਂ ਨੇ ਇਨਸਾਨ ਦੀ ਸੋਚ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਾ ਤੇ ਇਸ ਕਾਰਨ ਆਪਾ ਆਪਣੇ ਮੁਲ ਜ਼ਿੰਦਗੀ ਜੀਨ ਦੇ ਵੀ ਰੰਗ ਢੰਗ ਬਦਲ ਕੇ ਰੱਖ ਦਿਤੇ। ਮਾਨਸਿਕ ਤੇ ਸਰੀਰਕ ਦੋਨਾ ਰੂਪਾ ਵਿੱਚ ਇਸਨੇ ਆਪਾ ਸਾਰਿਆ ਨੂੰ ਪ੍ਰਭਾਵਿਤ ਵੀ ਕੀਤਾ ਤੇ ਪ੍ਰਤਾਤਿਤ ਵੀ ਕੀਤਾ। ਹੁਣ ਆਪਾ ਆਪਣੀ ਮਰਜ਼ੀ ਨਾਲ ਜ਼ਿੰਦਗੀ ਨਹੀਂ ਕੱਟ ਰਹੇ ਬਲਕਿ ਇਕ ਲਕੀਰ ਦੇ ਫਕੀਰ ਬੰਨੇ ਇਕ ਦੂਜੇ ਪਿਛੇ ਭੱਜ ਰਹੇ ਹਾ,ਕਿ ਕੋਈ ਸਾਡੇ ਤੋਂ ਅੱਗੇ ਨਾ ਨਿਕਲ ਜਾਵੇ।ਇਸੇ ਭਜ ਦੋੜ ਨੇ ਆਪਾ ਸਾਰਿਆ ਤੋ ਆਪਣੀ ਸਾਦਗੀ ਭਰੀ ਜ਼ਿੰਦਗੀ ਵੀ ਖੋ ਲੲੀ।ਆਪਾ ਹੁਣ ਸਭ ਇਕ ਅੰਨੇ ਦਿਖਾਵੇ ਦੇ ਸਿਕਾਰ ਹੋ ਕੇ ਰਹਿ ਗੲੇ। ਪਹਿਲਾਂ ਇਨਸਾਨ ਜੋ ਹੁੰਦਾ ਸੀ ਉਹ ਹੀ ਦਿਖਦਾ ਸੀ।ਤੇ ਜੋ ਚਾਂਦਾ ਸੀ ਉਹ ਹੀ ਪਾਉਦਾ ਸੀ ਤੇ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਚਲਾਦਾ ਸੀ ਪਰ ਹੁਣ ਇਸ ਦਿਖਾਵੇ ਦੇ ਪਿੱਛੇ ਲਗਦੇ ਆਪਣਾ ਵਿਅਕਤੀਤਵ ਹੀ ਬਦਲ ਲਿਆ। ਅੱਜ ਦੇ ਸਮੇਂ ਵਿੱਚ ਜੋ ਹੈ ਉਹ ਤਾ ਦਿਖਦਾ ਹੀ ਨਹੀਂ ਅਸਲੀਅਤ ਨੂੰ ਹਰ ਦਮ ਲਕੋਨ ਦਾ ਯਤਨ ਕਰਨਾ ਪੈਦਾ ਕਿ ਕੋਈ ਇਸ ਨੂੰ ਪਹਿਚਾਣ ਨਾ ਲਵੇ ਤੇ ਮੇਰੀ ਜਗ ਹਸਾਈ ਨਾ ਹੋ ਜਾਵੇ। ਇਕ ਅਣਦਿਖੇ ਡਰ ਪਿਛੇ ਆਪਾ ਆਪਣੀ ਅਸਲੀਅਤ ਤੇ ਸਾਦਗੀ ਗਵਾ ਚੁੱਕੇ ਹਾਂ। ਅੱਜ ਦੇ ਸਮੇਂ ਵਿੱਚ ਪਹਿਰਾਵੇ ਤੋ ਲੈ ਕੇ ਜੀਨ ਦੇ ਢੰਗ ਸਭ ਆਧੁਨਿਕ ਹੋ ਗੲੇ ਹਨ।ਹਰ ਇਨਸਾਨ ਨੇ ਇਸਨੂੰ ਨਾ ਚਾਹੁੰਦੇ ਹੋਏ ਵੀ ਆਪਣੀ ਜ਼ਰੂਰਤ ਬੰਨਾ ਲਿਤਾ ਤੇ ਇੰਨਾ ਨੂੰ ਪੂਰਾ ਕਰਦੇ-2 ਹੀ ਉਹ ਸਾਰੀ ਜ਼ਿੰਦਗੀ ਤਨਾਵ ਤੋ ਬਾਅਦ ਵਿੱਚ ਬੀਮਾਰੀਆਂ ਨਾਲ ਜੁਝਦਾ ਰਹਿੰਦਾ। ਅੱਜ ਦਾ ਸਮਾਜਕ ਤਾਨਾ ਬਾਨਾ ਵੀ ਦਿਖਾਵੇ ਦਾ ਮੁਹਥਾਜ ਹੋ ਗਿਆ।ਤੁਸੀ ਜੋ ਇਕ ਵਾਰ ਆਪਣਾ ਰੁਤਬਾ ਤੇ ਅਹੁਦਾ ਬੰਨਾ ਲਿਆ ਤੁਹਾਨੂੰ ਸਾਰੀ ਉਮਰ ਉਸ ਤੇ ਹੀ ਚਲਨਾ ਪੈਦਾਂ ਚਾਹੇ ਉਸਨੂੰ ਚਲਾਨ ਲਈ ਤੁਹਾਡੇ ਕੋਲ ਸਾਧਨ ਹੈ ਜਾ ਨਹੀਂ। ਇਨਸਾਨ ਅੰਦਰ ਇਕ ਅਣਦੇਖਿਆ ਡਰ ਬੈਠ ਗਿਆ ਕਿ ਜੇ ਸਮਾਜ ਨੂੰ ਪਤਾ ਲਗਾ ਕਿ ਹੁਣ ਇਹ ਆਰਥਿਕ ਜਾਂ ਸਾਧਨਾ ਪੱਖੋ ਖਤਮ ਜਾਂ ਕਮਜ਼ੋਰ ਹੋ ਗਿਆ ਤਾ ਮੇਰੇ ਬਾਰੇ ਕੀ ਸੋਚਨਗੇ ਮੈ ਕਿਦਾ ਸਿਰ ਚੱਕ ਕੇ ਪਹਿਲਾਂ ਵਾਗ ਇੰਨਾ ਵਿੱਚ ਵਿਚਰੂਗਾ‌ ਏਸੇ ਵਿਉਂਤਬੰਦੀ ਵਿੱਚ ਚਾਹੇ ਕਰਜ਼ਾ ਚੁੱਕ ਕੇ ਜਾ ਜਾਇਦਾਦਾਂ ਗਿਰਵੀ ਰੱਖ ਕੇ ਉਹ ਏਸ ਝੂਠ ਦਾ ਨਕਾਬ ਪਾੲੀ ਰਖਦਾ।ਜੇ ਤੁਸੀ ਆਪਣੀ ਜੀਵਨ ਸ਼ੈਲੀ ਸਾਦਗੀ ਭਰੀ ਰਖਦੇ ਹੋ ਤਾ ਲੋਕ ਤੁਹਾਨੂੰ ਏਨੀ ਤਵਜੋ ਨਹੀਂ ਦਿੰਦੇ ਤੇ ਸਮਾਜ ਵੀ ਤੁਹਾਨੂੰ ਇਕ ਹਮਾਤੜ ਸਮਝ ਲੈਦਾ।ਤਾ ਨਾ ਚਾਹੁੰਦੇ ਹੋਏ ਵੀ ਦਿਖਾਵਾ ਕਰਨਾ ਮਜ਼ਬੂਰੀ ਹੋ ਜਾਦਾ । ਅੱਜ ਦਾ ਇਨਸਾਨ ਦੂਜੇ ਇਨਸਾਨ ਨੂੰ ਉਸਦੀ ਲਿਆਕਤ, ਕਾਬਲਿਅਤ ਦੇ ਆਧਾਰ ਤੇ ਨਹੀਂ ਪਹਿਚਾਨਦਾ,ਉਹ ਤੁਹਾਡੇ ਜੀਵਨ ਪੱਧਰ, ਕੋਠੀਆ ਕਾਰਾ਼ ਤੇ ਪੈਸੇ ਦੇ ਹਿਸਾਬ ਨਾਲ ਪਹਿਚਾਨਦਾ।ਆਪਾ ਸਾਰੇ ਨਾ ਚਾਹੁੰਦੇ ਹੋਏ ਵੀ ਇਸ ਅੰਨੀ ਪ੍ਰਤਿਸਪਰਧਾ ਦਾ ਹਿੱਸਾ ਬਣ ਚੁੱਕੇ ਹਾਂ ਤੇ ਜਦੋ ਕਦੇ ਆਪਣੇ ਤੇ ਆਰਥਿਕ ਮੰਦੀ ਆਦੀ ਹੈ ਤਾ ਆਪਾ ਨੂੰ ਨਾ ਚਾਹੁੰਦੇ ਹੋਏ ਵੀ ਦਿਖਾਵਾ ਕਰਨਾ ਪੈਦਾ।ਇਕ ਸਾਧਾਰਨ ਗੱਲ ਹੈ ਕੋਈ ਸਾਧਾਰਨ ਬੰਦਾ ਸਾਇਕਲ ਤੇ ਕਿਸੇ ਕੋਲ ਕਰਜ਼ਾ ਲੈਣ ਜਾਦਾ ਤਾ ਉਸਨੂੰ ਦੁਤਕਾਰ ਤੇ ਫਟਕਾਰ ਦਾ ਸਾਹਮਣਾ ਕਰਨਾ ਪੈਦਾ,ਇਸਦੇ ਉਲਟ ਤੁਸੀ ਮਹਿੰਗੀ ਕਾਰ ਤੇ ਮਹਿੰਗੇ ਬਰਾਂਡਡ ਪੋਸ਼ਾਕ ਪਾ ਕੇ ਕਿਸੇ ਕੋਲ ਕਰਜਾ ਲੈਣ ਜਾਦੇ ਹੋ ਤਾ ਕਰਜਾ ਦੇਨ ਵਾਲਾ ਕਰਜੇ ਦੇ ਨਾਲ -2 ਇੱਜਤ ਵੀ ਬਹੁਤ ਕਰਦਾ।ਪਰ ਆਪਾ ਸਾਰੇ ਭਾਰਤੀ ਸੰਸਕ੍ਰਿਤੀ ਦੇ ਲੋਕ ਹਾਂ ਤੇ ਧਰਤੀ ਨਾਲ ਜੁੜੇ ਹੋਏ ਲੋਕ ਹਾਂ।ਪਰ ਪਿਛਲੇ ਕੁਝ ਸਮੇਂ ਤੋ ਆਪਾ ਨੂੰ ਵੀ ਇਹ ਦਿਖਾਵੇ ਦੇ ਸਪ ਨੇ ਡਸ ਵੀ ਲਿਆ ਤੇ ਇਸਨੇ ਆਪਣੀ ਵਾਸਤਵਿਕਤਾ ਤੇ ਸਾਦਗੀ ਨੂੰ ਵੀ ਪੂਰੇ ਤਰੀਕੇ ਨਾਲ ਨਿਗਲ ਲਿਆ। ਇਸ ਅੰਨੇ ਦਿਖਾਵੇ ਦੇ ਨਤੀਜੇ ਵੀ ਆਪਾ ਸਾਰਿਆਂ ਵੇਖੇ ਨੇ, ਘਰਾਂ ਜਾਇਦਾਦਾਂ ਦੀ ਨੀਲਾਮੀ ,ਬੈਕਾ ਦੁਆਰਾ ਕਾਰਾ ਤੇ ਜਾਇਦਾਦਾ ਦੀ ਕੁਰਕੀ ਕਰਨਾ ਤੇ ਨਿਜੀ ਫਾਇਨਾਸਾ ਦੁਆਰਾ ਘਰ ਦੇ ਟੀ ਵੀ ਫਰਿਜ ਤੱਕ ਵੀ ਚਕ ਕੇ ਲੈ ਜਾਣਾ ਜਦੋ ਏਹੋ ਜਿਹੀ ਕਾਰਵਾਈਆਂ ਹੁੰਦੀਆ ਹਨ ਤਾ ਉਸਤੋ ਬਾਅਦ ਵੀ ਤਾਂ ਝੂਠੀ ਇਜ਼ੱਤ ਤੇ ਦਿਖਾਵੇ ਦਾ ਮਖੋਟਾ ਉਭਰਦਾ ਹੀ ਹੈ ਤਾ ਕਿਉ ਨਾ ਪਹਿਲਾਂ ਹੀ ਜੋ ਹੈ ਤੇ ਜਿਨ੍ਹਾਂ ਹੈ ਉਸ ਵਿੱਚ ਸਬਰ ਕਰੀਏ ਅੈਵੇ ਲੋਕ ਦਿਖਾਵੇ ਵਿੱਚ ਫਸ ਕੇ ਜਗ ਹਸਾਈ ਤੇ ਫਿਰ ਕੲੀ ਵਾਰ ਖੁਦਕੁਸ਼ੀਆਂ ਦੇ ਰਾਹ ਤੇ ਚਲਨਾ ਪੈਦਾ ਜ਼ਰੂਰਤ ਦੇ ਅਨੁਸਾਰ ਕੋਈ ਚੀਜ਼ ਲੳ,ਨਾ ਕਿ ਉਸ ਕੋਲ ਹੈ ਤਾ ਲੈਨੀ ਹੈ ਕਿਉਂਕਿ ਉਸ ਕੋਲ ਕੀ ਪਤਾ ਸਾਰੇ ਸਾਧਨ ਮੋਜੂਦ ਹੋਨ,ਆਪਾ ਅੈਵੇ ਹੀ ਕਰਜਾ ਚੁੱਕ ਕੇ ਦਿਖਾਵਾ ਕਿਸ ਵਾਸਤੇ ਕਰਨਾ। ਸਿਆਣਿਆਂ ਦੀ ਕਹਾਵਤ ਹੈ ਕਿਸੇ ਦੀ ਕੋਠੀ ਵੇਖ ਕੇ ਆਪਣੀ ਝੁਗੀ ਨੀ ਸਾੜੀ ਦੀ। ਤੁਹਾਡੀ ਏਸ ਲੇਖ ਨੂੰ ਲੈ ਕੇ ਕੀ ਰਾਏ ਹੈ ਹੇਠਾਂ ਦਿੱਤੇ ਨੰਬਰਾਂ ਤੇ ਸਾਂਝੀ ਕਰ ਸਕਦੇ ਹੋ। ਧੰਨਵਾਦ ਸਹਿਤ। ਲੇਖਕ-ਹਰਪ੍ਰੀਤ ਆਹਲੂਵਾਲੀਆ। Mob-9988269018 7888489190