ਪਿਆਰ ਦੀ ਤਾਂਘ

01

September

2020

ਮੇਰਾ ਅਤੇ ਜੱਸ ਦਾ ਬਹੁਤ ਗੂੜ੍ਹਾ ਪਿਆਰ ਸੀ।ਓਦੋਂ ਤਾਂ ਇੰਝ ਲੱਗਦਾ ਸੀ,ਬਸ ਜਿਵੇਂ ਅਸੀਂ ਦੋਵੇਂ ਬਣੇ ਹੀ,ਇੱਕ ਦੂਜੇ ਦੇ ਲਈ ਹਾਂ।ਇੱਕ ਜਵਾਨੀ ਜੋਰਾ ਤੇ ਸੀ ਅਤੇ ਦੂਜਾ ਪਿਆਰ ਦੀ ਵੀ ਸਿਖਰ ਦੁਪਹਿਰ ਸੀ।ਆਪਣੇ ਇਸ਼ਕ ਮੁਹੱਬਤ ਤੋਂ ਬਿਨਾਂ ਸਾਨੂੰ ਕੁੱਝ ਵੀ ਨਜ਼ਰ ਨਹੀਂ ਸੀ ਆਉਂਦਾ।ਸਾਹਾਂ ਵਿੱਚ ਸਾਹ ਲੈਂਦੀ ਸੀ ਜੱਸ ਮੇਰੇ,ਅਤੇ ਮਿਲ ਕੇ ਹਰ ਵੇਲੇ ਇੱਕੋ ਹੀ ਗੱਲ ਕਹਿੰਦੀ ਹੁੰਦੀ ਸੀIਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ।ਮੈਨੂੰ ਉਸਦੀ ਇਹ ਗੱਲ ਬਹੁਤ ਹੀ ਚੰਗੀ ਲੱਗਦੀ ਹੁੰਦੀ ਸੀ,ਅਤੇ ਮੈਂ ਉਸਨੂੰ ਆਪਣਿਆ ਬਾਹਾਂ ਵਿੱਚ ਘੁੱਟ ਲੈਣਾ ਅਤੇ ਕਹਿਣਾ ਚਿੰਤਾ ਨਾ ਕਰ, ਆਪਾਂ ਕਦੇ ਨੀ ਜੁਦਾ ਨਹੀਂ ਹੁੰਦੇ।ਫ਼ਿਰ ਉਸਨੇ ਖੁਸ਼ ਹੋ ਜਾਣਾ! ਉਸਦੇ ਸਾਹਮਣੇ ਮੇਰਾ ਕਿਸੇ ਹੋਰ ਨਾਲ ਗੱਲ ਕਰਨਾ, ਉਸਨੂੰ ਬਿਲਕੁੱਲ ਵੀ ਚੰਗਾ ਨਹੀਂ ਸੀ ਲੱਗਦਾ,ਅਤੇ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਸੀ।ਕੇ ਮੈਨੂੰ ਐਨਾ ਪਿਆਰ ਕਰਨ ਵਾਲੀ ਕੁੜੀ ਮਿਲੀ ਹੈ।ਬੜਾ ਗਰੂਰ ਸੀ,ਮੈਨੂੰ ਸਾਡੇ ਪਿਆਰ ਦਾ! ਜੱਸ ਨੇ ਸੁਬਾਹ ਚਾਰ ਵਜੇ ਉੱਠ ਕੇ ਸਭ ਤੋਂ ਪਹਿਲਾ ਮੈਨੂੰ ਗੁਡ ਮੋਰਨਿੰਗ ਦਾ ਮੈਸੇਜ ਕਰਨਾ।ਅਤੇ ਮੈਨੂੰ ਵੀ ਬਹੁਤ ਬੇਸਬਰੀ ਨਾਲ ਉਸਦੇ ਮੈਸੇਜ ਦੀ ਉਡੀਕ ਹੁੰਦੀ ਸੀ।ਸੁਬਾਹ ਕਾਲਜ ਜਾਣ ਲੱਗੀ ਨੇ,ਆਪਣਾ ਫੋਨ ਘਰੇ ਰੱਖ ਜਾਣਾ,ਅਤੇ ਸ਼ਾਮੀ ਘਰ ਆਉਂਦੇ ਸਾਰ ਹੀ ਸਾਢੇ ਕੂ ਚਾਰ ਵਜੇ,ਮੈਨੂੰ ਫੋਨ ਜਾਂ ਵੱਟਸਐਪ ਤੇ ਮੈਸੇਜ ਕਰਨਾ।ਮੈਂ ਸ਼ਾਮੀ ਚਾਰ ਵਜੇ ਮੋਬਾਇਲ ਹੱਥ ਵਿੱਚ ਫੜ੍ਹ ਲੈਣਾ ਅਤੇ ਉਸਦੇ ਮੈਸੇਜ ਦਾ ਇੰਤਜ਼ਾਰ ਕਰਨਾ।ਸ਼ਾਮੀ ਚਾਰ ਵਜੇ ਤੋਂ ਸਾਢੇ ਚਾਰ ਵਜੇ ਦਾ ਸਮਾਂ ਹਰ ਰੋਜ਼ ਮੇਰੇ ਲਈ ਬੜਾ ਬੇਸਬਰੀ ਵਾਲਾ ਹੁੰਦਾ ਸੀ।ਮੈਂ ਰੋਜ ਮੋਬਾਇਲ ਹੱਥ ਵਿੱਚ ਫੜ੍ਹ ਕੇ ਰੱਖਣਾ ਅਤੇ ਉਸਦੇ ਫੋਨ ਜਾਂ ਮੈਸੇਜ ਦਾ ਇੰਤਜਾਰ ਕਰਨਾ । ਸਾਡਾ ਵੱਟਸਐਪ ਚੈਟ ਦਾ ਇੱਕ ਕੋਡ ਹੁੰਦਾ ਸੀ,ਉਸ ਨਾਲ਼ ਸਾਨੂੰ ਪਤਾ ਲੱਗ ਜਾਂਦਾ ਸੀ, ਕੇ ਸਾਡਾ ਇੱਕ ਦੂਜੇ ਨੂੰ ਕੀਤਾ ਮੈਸੇਜ ਉਸਨੇ ਪੜ੍ਹਿਆ ਜਾਂ ਕਿਸੇ ਹੋਰ ਨੇ, ਮੈਸੇਜ ਦੇ ਜਵਾਬ ਦਾ ਵੀ ਪਤਾ ਲੱਗ ਜਾਂਦਾ ਸੀ। ਹਰ ਰੋਜ਼ ਰਾਤ ਨੂੰ ਰਾਤ ਦੇ ਬਾਰਾਂ ਇੱਕ ਵਜੇ ਤੱਕ ਉਸ ਨਾਲ ਵੱਟਸਐਪ ਤੇ ਚੈਟ ਕਰਦੇ ਰਹਿਣਾ।ਕਈ ਵਾਰ ਚੈਟ ਕਰਦਿਆਂ ਕਰਦਿਆਂ, ਨੈੱਟਵਰਕ ਪ੍ਰੋਬਲਮ ਹੋ ਜਾਂਦੀ। ਅਤੇ ਮੈਸੇਜ ਆਉਣੇ ਜਾਣੇ ਬੰਦ ਹੋ ਜਾਂਦੇ, ਕਦੀ ਫੋਨ ਨੂੰ restart ਕਰਨਾ ਅਤੇ ਕਦੇ ਮੋਬਾਇਲ ਡਾਟਾ ਬੰਦ ਕਰਕੇ ਚਾਲੂ ਕਰਨਾ। ਮਨ ਬੜਾ ਦੁੱਖੀ ਹੋਣਾ, ਪਰ ਕੁੱਝ ਕਰ ਵੀ ਨਹੀਂ ਸਕਦੇ ਸੀ।ਹੱਥ ਵਿੱਚ ਫੋਨ ਫੜ੍ਹ ਕੇ ਇੱਕ ਦੂਜੇ ਦੇ ਮੈਸੇਜਸ ਦਾ ਇੰਤਜਾਰ ਕਰਨਾ ਇੱਕ ਵਾਰ ਸਾਡੇ ਅਫ਼ੈਅਰ ਦਾ,ਉਸਦੇ ਘਰਦਿਆਂ ਨੂੰ ਸ਼ੱਕ ਹੋ ਗਿਆ।ਓਹਨਾਂ ਨੇ ਉਸਦਾ ਮੈਨੂੰ ਮਿਲਣਾ ਅਤੇ ਉਸਦਾ ਬਾਹਰ ਆਉਣਾ ਜਾਣਾ ਬੰਦ ਕਰਤਾ। ਜੱਸ ਰੋਂਦੀ ਰੋਂਦੀ ਮੈਨੂੰ ਘਰਦਿਆਂ ਤੋਂ ਚੋਰੀ ਫੋਨ ਕਰਦੀ ਅਤੇ ਕਹਿੰਦੀ ਮੇਰੇ ਤੋਂ ਨੀ ਰਹਿ ਹੁੰਦਾ ਤੇਰੇ ਬਿਨ,ਪਰ ਹੌਲੀ ਹੌਲੀ ਕੁੱਝ ਸਮੇਂ ਬਾਅਦ ਅਸੀਂ ਫ਼ਿਰ ਮਿਲਣਾ ਸ਼ੁਰੂ ਕਰ ਦਿੱਤਾ। ਜਦੋਂ ਕੁੱਝ ਚਿਰ ਬਾਅਦ ਪਹਿਲੀ ਵਾਰ ਮੈਨੂੰ ਮਿਲਣੇ ਆਈ ਸੀ ਤਾਂ, ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਸੀ ਸਾਡੇ Aaffair ਦੇ ਦੋ ਕੁ ਸਾਲ ਬਾਅਦ,ਪਤਾ ਨੀ ਕਿਉਂ ਮੈਨੂੰ ਉਸਦਾ ਪਿਆਰ ਘੱਟਦਾ ਨਜ਼ਰ ਆਉਣ ਲੱਗਾ।ਮੈਂ ਉਸਨੂੰ ਕਹਿ ਦੇਣਾ,ਜੱਸ ਲੱਗਦਾ ਹੁਣ ਤੂੰ ਬਦਲ ਗਈ ਪਹਿਲਾਂ ਨਾਲੋ, ਉਸਨੇ ਹੱਸ ਕੇ ਕਹਿ ਦੇਣਾ ਤੇਰਾ ਵਹਿਮ ਹੈ।ਮੈਂ ਤਾਂ ਪਹਿਲਾਂ ਵਰਗੀ ਹੀ ਹਾਂ, ਪਰ ਮੇਰਾ ਦਿਲ ਨਾ ਮੰਨਦਾ ਇਸ ਗੱਲ ਨੂੰ। ਦਿਸੰਬਰ ਦੇ ਮਹੀਨੇ ਦੀ ਸ਼ਾਮ ਨੂੰ,ਓਹ ਮੇਰੇ ਕੋਲ ਸੀ।ਅਤੇ ਉਸਦਾ ਮੋਬਾਈਲ ਮੇਰੇ ਹੱਥ ਵਿੱਚ।ਮੈਂ ਉਸਦਾ ਵੱਟਸਐਪ ਖੋਲ੍ਹ ਕੇ ਬੈਠਾ ਸੀ।ਅਚਾਨਕ ਉਸਦੇ ਵੱਟਸਐਪ ਤੇ ਇਕ ਮੈਸੇਜ ਆਇਆਂ। ਕਿਵੇਂ ਹੈ, ਕਿੱਥੇ ਬਿਜ਼ੀ ਹੈ,ਆਨਲਾਈਨ ਹੋ ਕੇ ਵੀ ਮੇਰੇ ਨਾਲ਼ ਚੈਟ ਨਹੀਂ ਕਰਦੀ।ਇਹ ਵੇਖ ਕੇ ਇੱਕ ਵਾਰ ਤਾਂ,ਮੈਂ ਹੈਰਾਨ ਹੋ ਗਿਆ। ਮੈਂ ਮੈਸੇਜ ਪੜ੍ਹਿਆ,ਪਰ ਕੋਈ ਜਵਾਬ ਨਾ ਦਿੱਤਾ।ਉਸਦਾ ਫਿਰ ਮੈਸੇਜ ਆਇਆ, ਗੱਲ ਕਰਨੀ ਹੈ ਕੇ ਨਹੀਂ ਮੇਰੇ ਨਾਲ਼। ਮੈਂ ਜਵਾਬ ਦੇ ਦਿੱਤਾ,ਮੈਂ ਕੋਈ ਗੱਲ ਨੀ ਕਰਨੀ ਤੇਰੇ ਨਾਲ਼।ਫਿਰ ਉਸਦਾ ਵੱਟਸਐਪ ਤੇ ਇੱਕ ਰਿਕਾਰਡਿੰਗ ਮੈਸੇਜ ਆਇਆ। ਚੰਗਾ ਹੁਣ ਸਾਰ ਲਵੀ ਮੇਰੇ ਬਿਨ, ਇਹ ਆਵਾਜ਼ ਇੱਕ ਮੁੰਡੇ ਦੀ ਸੀ।ਮੁੰਡੇ ਦੀ ਇਹ ਆਵਾਜ਼ ਸੁਣ ਕੇ, ਮੈਨੂੰ ਦਿਸੰਬਰ ਦੇ ਮਹੀਨੇ ਵੀ ਪਸੀਨਾ ਆ ਗਿਆ। ਮੈਨੂੰ ਬਹੁਤ ਅਜੀਬ ਲੱਗਾ,ਮੈਂ ਜੱਸ ਨੂੰ ਪੁੱਛਿਆ।ਇਹ ਕੌਣ ਹੈ ਅਤੇ ਤੈਨੂੰ ਮੈਸੇਜ ਕਿੳੁ ਕਰੀ ਜਾਂਦਾ, ਏਦਾ ਦੇ ਵਾਰ ਵਾਰ।ਹੱਸ ਕੇ ਕਹਿੰਦੀ ਜਸਟ ਫਰੈਡ ਹੈ। ਮੈਨੂੰ ਗੱਲ ਬਹੁਤੀ ਹਜ਼ਮ ਨਾ ਹੋਈ। ਮੈਂ ਕਿਹਾ ਮੈਂ ਤੇਰੇ ਸਾਰੇ ਦੋਸਤਾਂ ਨੂੰ ਜਾਣਦਾ ਹਾਂ।ਪਰ ਇਹ ਕੌਣ ਹੈ,ਜਿਸਨੂੰ ਮੈਂ ਨਹੀਂ ਜਾਣਦਾ। ਚੁੱਪ ਹੋ ਗਈ,ਤੇ ਕਹਿੰਦੀ ਥੋਨੂੰ ਤਾਂ ਆਦਤ ਹੈ, ਮੇਰੇ ਤੇ ਸ਼ੱਕ ਕਰਨ ਦੀ। ਕਦੇ ਯਕੀਨ ਵੀ ਕਰ ਲਿਆ ਕਰੋ,ਐਨਾ ਕਮਜ਼ੋਰ ਨੀ ਆਪਣਾ ਪਿਆਰ। ਸਾਰੀ ਰਾਤ ਸੋਚਦਾ ਰਿਹਾ,ਯਾਰ ਮੈਂ ਗਲਤ ਹਾਂ। ਕੇ ਓਹ ਝੂਠ ਬੋਲ ਰਹੀ ਹੈ। ਮੈਂ ਰੱਬ ਅੱਗੇ ਇਹ ਦੁਆ ਕੀਤੀ,ਰੱਬਾ ਮੈਂ ਹੀ ਗਲਤ ਹੋਵਾ। ਮੈਂ ਉਸ ਮੁੰਡੇ ਦਾ ਨੰਬਰ ਨੋਟ ਕਰ ਲਿਆ ਸੀ।ਅਤੇ ਜੱਕੋ ਤੱਕੀ ਵਿੱਚ ਸੁਬਾਹ ਉਸਨੂੰ ਨੂੰ ਫੋਨ ਕਰ ਲਿਆ।ਉਸਨੂੰ ਪੁੱਛਿਆ ਤੁਸੀਂ ਕੌਣ ਵੀਰੇ,ਓਹ ਕਹਿੰਦਾ, ਤੁਸੀ ਦੱਸੋ ਕੀ ਕੰਮ ਹੈ।ਮੈਂ ਕਿਹਾ, ਕੱਲ੍ਹ ਮੈਂ ਥੋਡਾ ਜੱਸ ਦੇ ਵੱਟਸਐਪ ਤੇ ਮੈਸੇਜ ਦੇਖਿਆ ਸੀ,ਤੁਸੀ ਕੀ ਲੱਗਦੇ ਹੋ ਉਸਦੇ।ਉਸਨੇ ਕਿਹਾ ਮੈਂ ਜੱਸ ਦਾ ਬੁਆਏ ਫਰੈਡ ਹਾਂ, ਅਤੇ ਸਾਡੀ ਫਰੈਡਸ਼ਿਪ ਹੈ। ਗੱਲ ਸੁਣਦਿਆਂ ਸਾਰ ਹੀ,ਮੇਰੇ ਪੈਰਾਂ ਥੱਲਿਓਂ ਜਮੀਨ ਨਿੱਕਲ ਗਈ।ਮੈਂ ਜੱਸ ਨੂੰ ਪੁੱਛਿਆ ਇਹ ਕਿ ਹੈ,ਉਸਨੇ ਕਿਹਾ ਤੁਸੀ ਜੋ ਸੁਣਿਆਂ ਓਹ ਸੱਚ ਹੈ। ਕਹਿੰਦੀ ਤੂੰ ਗੱਲ ਗੱਲ ਤੇ ਲੜਾਈ ਅਤੇ ਸ਼ੱਕ ਕਰਦਾ ਸੀ ਮੇਰੇ ਤੇ।ਇਹ ਮੁੰਡਾ ਬਹੁਤ ਪਿਆਰ ਕਰਦਾ ਹੈ ਮੈਨੂੰ,ਮੈਂ ਮੈਰਿਜ ਕਰਾਉਣੀ ਹੈ ਇਸ ਨਾਲ਼।ਮੈਂ ਬਹੁਤ ਹੈਰਾਨ ਸੀ, ਏਨੀ ਛੇਤੀ ਐਨਾ,ਕਿਵੇਂ ਬਦਲ ਗਈ।ਯਕੀਨ ਨਹੀਂ ਸੀ ਹੋ ਰਿਹਾ। ਮੈਂ ਉਸਨੂੰ ਬਹੁਤ ਸਮਝਾਇਆ ਕੇ ਲੜਾਈ ਵੀ ਉੱਥੇ ਹੁੰਦੀ ਹੈ, ਜਿੱਥੇ ਪਿਆਰ ਹੋਵੇ। ਸ਼ੱਕ ਵੀ ਸੋਨੇ ਦੀ ਸੁੱਧਤਾ ਤੇ ਕੀਤਾ ਜਾਂਦਾ ਹੈ,ਕੋਲੇ ਦੀ ਰਾਖ਼ ਨੂੰ ਕੌਣ ਪੁੱਛਦਾ ਹੈ।ਪਰ ਓਹ ਨਾ ਮੰਨੀ ਅਤੇ ਉਸਨੇ ਮੇਰੇ ਨਾਲ਼ ਗੱਲ ਕਰਨੀ ਬੰਦ ਕਰਤੀ ਅਤੇ ਮੇਰਾ ਨੰਬਰ ਵੀ ਬਲੋਕ ਲਿਸਟ ਵਿੱਚ ਪਾ ਦਿੱਤਾ, ਮੈਨੂੰ ਬਹੁਤ ਤਾਂਘ ਸੀ,ਉਸਦੇ ਪਿਆਰ ਦੀ,ਸ਼ਾਇਦ ਓਹ ਬਦਲ ਜਾਵੇ।ਮੈਂ ਕਈ ਵਾਰ ਉਸਨੂੰ ਫੋਨ ਕੀਤੇ,ਪਰ ਉਸਨੇ ਮੇਰੇ ਨਾਲ਼ ਕੋਈ ਗੱਲ ਨਾ ਕੀਤੀ, ਅਤੇ ਓਹ ਆਪਣੇ ਨਵੇਂ ਪਿਆਰ ਵਿੱਚ ਮਗ਼ਰੂਰ ਹੋ ਗਈ ਸੀ। ਪਹਿਲੀ ਵਾਰ ਗੱਲ ਬਾਤ ਵੇਲੇ ,ਉਸਦੇ ਬੁਆਏ ਫਰੈਡ ਨੇ,ਮੇਰਾ ਨੰਬਰ ਸੇਵ ਕਰ ਲਿਆ ਸੀ,ਆਪਣੇ ਫੋਨ ਵਿੱਚ। ਅਚਾਨਕ ਇੱਕ ਸਾਲ ਬਾਅਦ ਜੱਸ ਦੇ ਬੁਆਏ ਫਰੈਡ ਦਾ,ਮੈਨੂੰ ਫੋਨ ਆਇਆ,ਕਹਿੰਦਾ ਵੀਰ ਸਾਡਾ ਬਰੇਕ ਅੱਪ ਹੋ ਗਿਆ ਹੈ।ਮੈਂ ਕਿਹਾ ਕਿ ਗੱਲ ਹੋ ਗਈ ਵੀਰ। ਕਹਿੰਦਾ ਓਹ ਬੇਵਫ਼ਾ ਨਿੱਕਲੀ।ਮੇਰੇ ਨਾਲ਼ ਨਾਲ਼, ਉਸਨੇ ਇੱਕ ਹੋਰ ਵੀ ਬੁਆਏ ਫਰੈਡ ਬਣਾ ਲਿਆ ਸੀ,ਪਤਾ ਲੱਗਣ ਤੇ, ਮੈਂ ਉਸ ਨਾਲ ਬ੍ਰੇਕ ਅੱਪ ਕਰ ਲਿਆ। ਹੁਣ ਇੱਕ ਸਾਲ ਬਾਅਦ,ਮੈਂ ਕਿਸੇ ਹੋਰ ਨੰਬਰ ਤੋਂ ਜੱਸ ਨੂੰ ਫੋਨ ਕੀਤਾ,ਓਹ ਬਹੁਤ ਖੁਸ਼ ਹੋਈ ਮੇਰਾ ਫੋਨ ਸੁਣ ਕੇ,ਜਿਵੇਂ ਕੋਈ ਹੀਰਾ ਲੱਭ ਗਿਆ ਹੋਵੇ ਉਸਨੂੰ! ਮੈਂ ਉਸਨੂੰ ਉਸਦੇ affair ਬਾਰੇ ਪੁੱਛਿਆ,ਕਹਿੰਦੀ ਬੇਵਫ਼ਾ ਨਿਕਲ਼ਿਆ ਓਹ ਮੁੰਡਾ।ਉਸਦੀ ਕੋਈ ਹੋਰ ਵੀ ਸਹੇਲੀ ਸੀ।ਮੈਂ ਛੱਡ ਦਿੱਤਾ ਓਸਨੂੰ। ( ਦੋਨਾਂ ਦਾ ਇੱਕੋ ਬਹਾਨਾ ਸੀ,ਰੱਬ ਜਾਣਦਾ ਸੱਚ ਕਿ ਸੀ) ਹੁਣ ਜੱਸ ਨੂੰ ਬਹਾਨਾ ਮਿਲ ਗਿਆ ਸੀ,ਮੇਰੇ ਨਾਲ਼ ਦੁਬਾਰਾ ਰਿਸ਼ਤਾ ਜੋੜਨ ਦਾ। ਹੁਣ ਓਹ ਬਹਾਨੇ ਨਾਲ ਆਪਣਾ ਹਾਲ ਚਾਲ ਦੱਸਣ ਲਈ ਮੈਨੂੰ ਫੋਨ ਕਰਨ ਲੱਗ ਪਈ।ਪਰ ਹੁਣ ਮੈਨੂੰ ਕੋਈ ਦਿਲਚਸਪੀ ਨਹੀਂ ਸੀ ਉਸਦੇ ਵਿੱਚ।ਉਸਨੇ ਕਿਹਾ ਆਪਾਂ ਹੋਰ ਕੁੱਝ ਨਹੀਂ,ਤਾਂ ਇੱਕ ਦੂਜੇ ਨਾਲ ਸਿਰਫ਼ ਦੋਸਤੀ ਵਾਲਾ ਰਿਸ਼ਤਾ ਤਾਂ ਰੱਖ ਸਕਦੇ ਹਾਂ। ਮੈਂ ਸਾਫ਼ ਸਾਫ਼ ਓਸਨੂੰ ਨੂੰ ਮਨਾਂ ਕਰ ਦਿੱਤਾ ਅਤੇ ਕਦੇ ਵੀ ਦੁਬਾਰਾ ਫੋਨ ਨਾ ਕਰਨ ਲਈ ਕਿਹਾ। ਦੌਲਤਾਂ ਸ਼ੋਹਰਤਾ ਇਨਸਾਨ ਕੋਲ ਲੱਖ ਹੋਣ ਭਾਵੇਂ, ਸੱਚੇ ਪਿਆਰ ਦੀ ਕਮੀ ਹਰ ਕੋਈ ਮਹਿਸੂਸ ਕਰਦਾ ਹੈ। ਹਰ ਇਨਸਾਨ ਦੀ ਖੁਆਇਸ਼ ਹੁੰਦੀ ਹੈ,ਕਿ ਕੋਈ ਨਾ ਕੋਈ ਤਾਂ ਹੋਵੇ ਜੋ ਉਸਨੂੰ ਆਪਣੇ ਆਪ ਨਾਲੋ ਵੀ ਵੱਧ ਪਿਆਰ ਕਰੇ। ਕੋਈ ਵੇਲਾ ਸੀ,ਜਦੋਂ ਮੈਨੂੰ ਉਸਦੇ ਪਿਆਰ ਦੀ ਬਹੁਤ ਤਾਂਘ ਸੀ,ਅਤੇ ਮੈਂ ਉਸਨੂੰ ਵਾਪਿਸ ਲਿਆਉਣ ਲਈ ਕੋਸ਼ਿਸ਼ ਕਰਦਾ ਸੀ,ਅਤੇ ਉਸਦੇ ਵਾਪਿਸ ਆਉਣ ਦੀ ਉਮੀਦ ਵੀ ਕਰਦਾ ਸੀ।( ਮੈਨੂੰ ਸਾਫ਼ ਪਤਾ ਸੀ,ਉੱਥੇ ਉਸਦੀ ਕੋਈ ਕਦਰ ਨੀ ਪੈਣੀ, ਕਿਉਕਿ ਇਹ ਗੱਲ ਮੈਨੂੰ ਮੇਰਾ ਦਿਲ ਕਹਿੰਦਾ ਸੀ)।ਪਰ ਉਸ ਵੇਲੇ ਉਸਨੂੰ ਆਪਣੇ ਨਵੇਂ ਪਿਆਰ ਦਾ ਨਸ਼ਾ ਅਤੇ ਜਨੂੰਨ ਸੀ,ਅਤੇ ਓਹ ਉਸ ਵਿੱਚ ਮਗ਼ਰੂਰ ਸੀ। ਜਦੋਂ ਕਿਸੇ ਵੀ ਅਣਜਾਣ ਨੰਬਰ ਤੋਂ ਮੈਨੂੰ ਫੋਨ ਜਾਂ ਮੈਸੇਜ ਆਉਣਾ, ਮੈਂ ਇਹੋ ਸੋਚ ਕੇ ਖੁਸ਼ੀ ਨਾਲ ਅਟੈਂਡ ਕਰਨਾ,ਕੇ ਸ਼ਾਇਦ ਉਸਨੇ ਮੈਨੂੰ ਸਰਪਰਾਈਜ਼ ਦੇਣ ਲਈ,ਅਣਜਾਣ ਨੰਬਰ ਤੋਂ ਫੋਨ ਜਾਂ ਮੈਸੇਜ ਕੀਤਾ ਹੋਵੇ, ਕਿਉਕਿ ਬ੍ਰੇਕ ਅੱਪ ਤੋਂ ਬਾਅਦ।ਇੱਕ ਵਾਰ ਅਣਜਾਣ ਨੰਬਰ ਤੋਂ ਉਸਨੇ ਮੈਨੂੰ ਫੋਨ ਕੀਤਾ ਸੀ, ਸਿਰਫ਼ ਇਹੋ ਜਾਨਣ ਵਾਸਤੇ ਕਿ,ਮੈਂ ਕਿਸ ਹਾਲ ਵਿੱਚ ਹਾਂ। ਪਰ ਇੱਕ ਵਾਰ ਹੀ ਕੀਤਾ ਸੀ, ਉਸਤੋ ਬਾਅਦ ਕਦੇ ਵੀ ਨਹੀਂ। ਉਸ ਵੇਲੇ ਮੈਨੂੰ ਤਾਂਘ ਸੀ,ਉਸਦੇ ਪਿਆਰ ਦੀ ਅਤੇ ਉਸਦੇ ਵਾਪਿਸ ਆਉਣ ਦੀ। ਅੱਜ ਇਹੋ ਤਾਂਘ ਉਸਨੂੰ ਹੈ। ( ਜੋ ਕਿ ਮੇਰੀ ਤਾਂਘ ਵਾਂਗ, ਉਸਦੀ ਤਾਂਘ ਵੀ ਇੱਕ ਉਮੀਦ ਹੀ ਬਣ ਕੇ ਰਹੇਗੀ,ਅਤੇ ਕਦੇ ਵੀ ਪੂਰੀ ਨਹੀਂ ਹੋਵੇਗੀ) ਇੱਕ ਦੂਜੇ ਦੀ ਤਾਂਘ, ਸਾਡੀ ਜਿ਼ੰਦਗੀ ਦੀ ਸਭ ਤੋਂ ਵੱਡੀ ਤੜਫ ਅਤੇ ਪਿਆਰ ਵਾਲੇ ਗੁਨਾਹ ਦੀ ਸਜ਼ਾ ਬਣ ਗਈ। ਲੇਖਕ ਜਗਮੀਤ ਸਿੰਘ ਬਰਾੜ ਪਿੰਡ ਸੋਥਾ ਜਿਲ੍ਹਾ ਅਤੇ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਪੰਜਾਬ (152032) ਮੋਬਾ +919872615141