Arash Info Corporation

ਸੜਕ ਹਾਦਸੇ ਚੋਂ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ

27

August

2020

ਅਮਰਗੜ੍ਹ-27ਅਗਸਤ (ਹਰੀਸ਼ ਅਬਰੋਲ ) ਇੱਕ ਮੋਟਰਸਾਈਕਲ ਸਵਾਰ ਦੀ ਦਰਖਤ ਨਾਲ ਟਕਰਾਉਣ ਕਾਰਨ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਅਮਰਗੜ੍ਹ ਵਿੱਚ ਦਰਜ ਡੀ.ਡੀ.ਆਰ ਮੁਤਾਬਿਕ ਪਵਿੱਤਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਖੇੜੀ ਜੱਟਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਭਰਾ ਗੁਰਦਰਸ਼ਨ ਸਿੰਘ ਉਮਰ ਕਰੀਬ 40 ਸਾਲ ਜੋ ਕਿ ਅਮਰਗੜ੍ਹ ਵਿਖੇ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦਾ ਸੀ, ਅਸੀਂ ਦੋਵੇਂ ਜਣੇ ਇਕੱਠੇ ਅਮਰਗੜ੍ਹ ਤੋਂ ਵਾਪਸ ਆਪਣੇ ਪਿੰਡ ਖੇੜੀ ਜੱਟਾਂ ਨੂੰ ਆ ਰਹੇ ਸੀ ਕਿ ਪਿੰਡ ਦਿਆਲਪੁਰ ਛੰਨਾ ਕੋਲ ਅਚਾਨਕ ਮੇਰਾ ਭਰਾ ਜੋ ਕਿ ਮੇਰੇ ਨਾਲੋਂ ਥੋੜ੍ਹਾ ਅੱਗੇ ਜਾ ਰਿਹਾ ਸੀ ਉਸਦੇ ਮੋਟਰਸਾਈਕਲ ਦਾ ਅਚਾਨਕ ਹੀ ਸੰਤੁਲਨ ਵਿਗੜ ਗਿਆ ਜਿਸ ਕਾਰਨ ਮੇਰੇ ਸਾਹਮਣੇ ਹੀ ਉਹ ਸੜਕ ਕਿਨਾਰੇ ਖੜ੍ਹੇ ਇੱਕ ਟਾਹਲੀ ਦੇ ਦਰੱਖਤ ਵਿੱਚ ਜਾ ਵੱਜਿਆ,ਜਿਸ ਦੇ ਸਿਰ ਦੇ ਪਿਛਲੇ ਪਾਸੇ ਜ਼ਿਆਦਾ ਸੱਟ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਥਾਣਾ ਅਮਰਗੜ੍ਹ ਦੀ ਪੁਲਸ ਵੱਲੋਂ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।