ਕਰਜ਼ਾ ਤੇ ਖੁਦਕੁਸ਼ੀਆਂ

27

August

2020

ਅਕਸਰ ਆਪਾਂ ਅਖ਼ਬਾਰਾਂ ਅਤੇ ਖਬਰਾਂ ਦੇ ਚੈਨਲਾਂ ਉਤੇ ਰੋਜ ਹੀ ਏ ਵੇਖਦੇ ਪੜਦੇ ਤੇ ਸੁਣਦੇ ਹਾਂ ਕਿ ਕਰਜ਼ੇ ਕਰਕੇ ਕਦੇ ਕਿਸੇ ਨੇ ਤੇ ਕਦੇ ਕਿਸੇ ਨੇ ਖੁਦਕੁਸ਼ੀ ਕਰਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਤੇ ਅੱਜ ਦੇ ਦੋਰ ਵਿੱਚ ਤਾ ਇਹ ਘਟਨਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਰਹੀ ਹੈ।ਜੋ ਕਿ ਇਕ ਬਹੁਤ ਹੀ ਗੰਭੀਰ ਸੋਚ ਦਾ ਵਿਸ਼ਾ ਹੈ।ਕਿ ਕਾਰਨ ਹਨ ਕਿ ਕਰਜ਼ੇ ਦੀ ਦਲਦਲ ਵਿੱਚ ਫਸੇ ਇਨਸਾਨ ਕੋਲ ਖੁਦਕੁਸ਼ੀ ਤੋਂ ਛੁੱਟ ਹੋਰ ਕੋਈ ਰਾਹ ਹੀ ਨਹੀਂ ਰਹਿ ਜਾਂਦਾ।ਇਸ ਦੀ ਸਮੀਖਿਆ ਬਹੁਤ ਹੀ ਜ਼ਰੂਰੀ ਹੈ।ਤਾ ਹੀ ਇਸਦਾ ਕੋਈ ਹਲ ਨਿਕਲ ਸਕਦਾ ਤੇ ਹਲ ਨਾਲ ਹੀ ਹੋਰ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਵੋਟਾਂ ਲੈਣ ਦੇ ਟਾਇਮ ਹਰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕਰਜਾ ਮਾਫੀ ਬਹੁਤ ਹੀ ਸਾਫ ਤੇ ਸਪਸ਼ਟ ਅੱਖਰਾ ਵਿੱਚ ਲਿਖੀ ਹੁੰਦੀ ਹੈ।ਪਰ ਸਰਕਾਰ ਦੇ ਗਠਨ ਹੋਣ ਨਾਲ ਹੀ ਇਹ ਠੰਡੇ ਬਸਤੇ ਵਿੱਚ ਚਲੀ ਜਾਂਦੀ ਹੈ ਤੇ ਭੋਲੀ ਭਾਲੀ ਜਨਤਾ ਦੀ ਜਦੋ ਆਸ ਟੁਟਦੀ ਤਾ ਕੲੀ ਫਿਰ ਖੁਦਕੁਸ਼ੀ ਦੇ ਰਾਹ ਪੈ ਜਾਂਦੇ ਹਨ।ਪਰ ਉਹ ਇਹ ਨਹੀਂ ਸੋਚਦੇ ਕੇ ਸਰਕਾਰਾ ਦਾ ਤਾ ਕੁਝ ਨਹੀ ਜਾਣਾ ਮਗਰ ਉਹਨਾ ਦੇ ਪਰਿਵਾਰ ਦਾ ਕੁਝ ਵੀ ਨਹੀਂ ਰਹਿਣਾ। ਕੲੀਆਂ ਦੀ ਇਹ ਸੋਚ ਹੁੰਦੀ ਕੇ ਮੈ ਖੁਦਕੁਸ਼ੀ ਕਰ ਲਈ ਤੇ ਮੇਰਾ ਪਰਿਵਾਰ ਕਰਜਾਮੁਕਤ ਹੋ ਜਾਓ।ਜੋ ਕਿ ਸਰਾਸਰ ਇਕ ਗਲਤ ਧਾਰਨਾ ਹੈ। ਜਿੰਨਾ ਨੇ ਕਰਜ਼ਾ ਦਿੱਤਾ ਉਹ ਮਰਨ ਵਾਲੇ ਤੋ ਬਾਅਦ ਉਸਦੇ ਪਰਿਵਾਰ ਤੋ ਵੀ ਵਸੂਲ ਸਕਦੇ ਹਨ ਤਾ ਕਿੰਨੀਆਂ ਕੁ ਖੁਦਕੁਸ਼ੀਆਂ ਕਰੋਗੇ। ਕਰਜ਼ਾ ਲੈਣਾ ਅੱਜ ਦੇ ਸਮੇਂ ਵਿੱਚ ਪਹਿਲਾਂ ਨਾਲੋਂ ਕਾਫੀ ਆਸਾਨ ਹੋ ਗਿਆ। ਪਹਿਲਾਂ ਜੁਤੀਆਂ ਘਸ ਜਾਂਦੀਆਂ ਸਨ ਕਾਗਜਾਤ ਪੁਰੇ ਕਰਦਿਆ-2 ਪਰ ਹੁਣ ਚੰਦ ਦਿਨਾਂ ਵਿੱਚ ਹੀ ਕਰਜ਼ਾ ਮਿਲ ਜਾਦਾ ਹੈ ਤੇ ਸੋਖੀ ਮਿਲੀ ਹੋਈ ਚੀਜ਼ ਦੀ ਦੁਰਵਰਤੋ ਵੀ ਹੁੰਦੀ ਹੈ। ਕੲੀ ਵਾਰ ਕਰਜਾ ਇਹ ਸੋਚ ਕੇ ਲਿਤਾ ਜਾਦਾ ਸੀ ਇਕ ਏਸ ਨਾਲ ਮੈ ਆਪਣਾ ਵਪਾਰ ਦਾ ਦਾਇਰਾ ਵਧਾ ਕੇ ਇਸ ਤੋ ਕਮਾ ਕੇ ਕਰਜ਼ਾ ਵਾਪਸ ਕਰ ਦਵਾਂਗਾ ਜੋ ਕਿ ਬਹੁਤ ਵਧੀਆ ਸੋਚ ਹੈ ਤੇ ਜਿੰਮੀਦਾਰ ਵਰਗ ਆਪਣੇ ਖੇਤੀਬਾੜੀ ਦੇ ਸੰਦ ਤੇ ਔਜਾਰਾ ਲਈ ਬੈਕਾ ਜਾ ਹੋਰ ਫਾਇਨਾਂਸ ਸੰਸਥਾਵਾਂ ਤੋ ਕਰਜ਼ਾ ਲੈਦੇ ਸਨ ਕਿ ਇਸ ਨਾਲ ਮੇਰੀ ਫਸਲ ਦੀ ਉਪਜ ਵਧੂ ਤੇ ਵਧੀ ਹੋਈ ਉਪਜ ਦੀ ਵਧੀ ਹੋਈ ਕਮਾਈ ਨਾਲ ਇਹ ਕਰਜਾ ਮੋੜ ਦਿਓ।ਪਰ ਜਦੋ ਆਪਾ ਕਰਜ਼ਾ ਕਿਸੇ ਹੋਰ ਚੀਜ਼ ਲਈ ਲੈਣੇ ਹਾਂ ਤੇ ਉਹ ਕਰਜ਼ੇ ਦੀ ਰਕਮ ਲਗਾ ਕੀਤੇ ਹੋਰ ਦਿੰਦੇ ਹਾਂ ਤਾ ਵਾਪਸੀ ਦੀ ਉਮੀਦ ਘੱਟਦੀ ਜਾਂਦੀ।ਜਿਵੇ ਕਿ ਕੋਠੀਆ ਪਾ ਲੲੀਆਂ, ਲੋਕ ਦਿਖਾਵੇ ਲਈ ਮਹਿੰਗੀਆ ਕਾਰਾਂ ਤੇ ਟਰੈਕਟਰ ਜਾ ਵਿਆਹਾਂ ਤੇ ਅਣਚਾਹੇ ਖਰਚੇ ਵਿੱਚ ਉਸ ਰਕਮ ਨੂੰ ਲਗਾ ਦਿੰਦੇ ਹਾਂ ਤਾ ਸੋਚੋ ਉਸ ਰਕਮ ਨੇ ਕਦੋ ਮੁੜਨਾ, ਫਿਰ ਬੈਂਕਾਂ ਦਾ ਭਾਰ ਤੇ ਰਿਕਵਰੀ ਏਜੰਟਾ ਤੇ ਕੋਰਟ ਦੀਆ ਕਾਰਵਾਈਆਂ ਤੋ ਡਰਦੇ ਆਪਾ ਇਕ ਨਵਾ ਹੀ ਰਾਹ ਖੋਜ ਲੇਣੇ ਹਾਂ ਖੁਦਕੁਸ਼ੀ।ਇਸ ਨਾਲ ਕਰਜ਼ਾ ਮੁਕਤ ਤਾ ਨਹੀ ਹੋ ਪਾਦੇ ਹਾਂ ਆਪਣੇ ਪਰਿਵਾਰ ਦੇ ਮੱਖੇ ਤੇ ਕਲੰਕ ਦਾ ਟਿਕਾ ਜਰੂਰ ਲਾ ਜਾਦੇ ਹਾਂ ਤੇ ਲੋਕ ਅਕਸਰ ਪਰਿਵਾਰ ਨੂੰ ਤੁਹਾਡੇ ਬੁਜ਼ਦਿਲ ਨਕਾਮ ਤੇ ਕਰਜਾਈ ਹੋਣ ਦੇ ਤਾਹਨੇ ਜਰੂਰ ਮਿਲ ਜਾਦੇ ਹਨ ਤਾ ਸੋਚੋ ਏਸ ਦਾ ਕਿ ਫਾਇਦਾ,ਤੁਸੀ ਤਾ ਜਗ ਤੋ ਚਲੇ ਗੲੇ ਪਰ ਪਿਛਲਿਆਂ ਨੂੰ ਕਰਜਾਈ ਤੇ ਕਲੰਕਿਤ ਵੀ ਕਰ ਗੲੇ , ਕਰਜ਼ਾ ਲੈਣਾ ਕੋਈ ਬੁਰੀ ਗੱਲ ਨਹੀਂ ਹੈ ਇਹ ਬਣਿਆ ਹੀ ਤੁਹਾਡੀ ਸੁਵਿਧਾ ਲਈ ਹੈ ਪਰ ਉਸ ਕਰਜੇ ਦੀ ਰਕਮ ਦਾ ਸਦਉਪਯੋਗ ਤਾ ਤੁਹਾਡੇ ਆਪਣੇ ਹੱਥਾ ਵਿੱਚ ਹੈ। ਕੲੀ ਵਾਰ ਪੜ੍ਹਾੲੀ ਲਿਖਾਈ ਦੀ ਕਮੀ ਤੇ ਏਜੰਟਾਂ ਦੁਆਰਾ ਤੁਹਾਨੂੰ ਗੁਮਰਾਹ ਵੀ ਕੀਤਾ ਜਾਂਦੈ ਤੇ ਸੋਖੇ ਕਰਜੇ ਦੇ ਲਾਲਚ ਵਿਊ ਤੁਹਾਡੀ ਉਹ ਜਾਇਦਾਦਾਂ ਤੇ ਘਰ ਤੱਕ ਗਿਰਵੀ ਕਰਾ ਦਿਤੇ ਜਾਦੇ ਹਨ,ਉਹਨਾ ਤੋ ਤੁਸੀ ਆਪ ਬਚਣੈ। ਹਮੇਸ਼ਾ ਕਰਜਾ ਲੈਣ ਤੋ ਪਹਿਲਾ ਉਸ ਕਾਗਜਾਤਾ ਨੂੰ ਚੰਗੀ ਤਰ੍ਹਾਂ ਸਮਝੋ ਨਹੀਂ ਸਮਝ ਆਦੀ ਤਾ ਬਹੂਤ ਮਾਹਰ ਬੈਠੇ ਹਨ ਉਹਨਾ ਦੀ ਰਾਏ ਲੳ ਤਾਂ ਕਿ ਕਿਸ ਤਰ੍ਹਾਂ ਦਾ ਕਰਜਾ ਤੁਹਾਡੀ ਜ਼ਰੂਰਤ ਅਨੁਸਾਰ ਹੈ ਤੇ ਕਿਸ ਤਰ੍ਹਾਂ ਤੁਸੀਂ ਉਸਨੂੰ ਵਾਪਸ ਕਰਨੇ ,ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ।ਜੇ ਤੁਹਾਨੂੰ ਇਸ ਦਾ ਗਿਆਨ ਨਹੀਂ ਹੈ ਤਾ ਹਸ਼ਰ ਫਿਰ ਨਾ ਇਕ ਦਿਨ ਸਭ ਦੇ ਸਾਹਮਣੇ ਆ ਹੀ ਜਾਣੇ ਅੈਵੇ ਫੋਕੇ ਲੋਕ ਵਿਖਾਵੇ ਵਿੱਚ ਜਾ ਬੇਲੋੜੇ ਕੰਮਾ ਤੇ ਉਹ ਧਨਰਾਸ਼ੀ ਨਾ ਖਰਚੋ ਤੁਹਾਨੂੰ ਕਰਜ਼ਾ ਵਾਪਸ ਕਰਨ ਵਿਚ ਕੋਈ ਤਕਲੀਫ ਨੀ ਹੋਉਗੀ।ਪਰ ਜੇ ਹੁਣ ਵੀ ਨਾ ਸੰਭਲੇ ਤਾ ਅਖ਼ਬਾਰਾਂ ਤੇ ਨਿਊਜ਼ ਚੈਨਲਾਂ ਤੇ ਇਕ ਖਬਰ ਬਣ ਕੇ ਰਹਿ ਜਾਓਗੇ। ਤੁਹਾਡੀ ਏਸ ਲੇਖ ਨੂੰ ਲੈ ਕੇ ਕੀ ਰਾਏ ਹੈ ਹੇਠਾਂ ਦਿੱਤੇ ਨੰਬਰਾਂ ਤੇ ਸਾਂਝੀ ਕਰ ਸਕਦੇ ਹੋ। ਧੰਨਵਾਦ ਸਹਿਤ। ਲੇਖਕ-ਹਰਪ੍ਰੀਤ ਆਹਲੂਵਾਲੀਆ Mob-9988269018 7888489190