ਕੰਜੂਸ ਇਨਸਾਨ ਦੀ ਫਿਤਰਤ,

25

August

2020

ਪੂਰੀ ਦੁਨੀਆ ਵਿੱਚ ਜਿਸ ਤਰ੍ਹਾਂ ਅੱਲਗ-2 ਤਰ੍ਹਾਂ ਦੇ ਲੋਕ ਪਾਏਜਾਂਦੇ ਹਨ।ਉਸੇ ਤਰ੍ਹਾਂ ਹੀ ਹਰ ਇਕ ਇਨਸਾਨ ਦਾ ਸੁਭਾਅ ਤੇ ਫਿਤਰਤ ਵੀ ਅੱਲਗ-2 ਹੁੰਦੀ ਹੈ। ਕ?ੀ ਇਨਸਾਨ ਬਹੁਤ ਹੀ ਖੁਲਦਿਲ ਤੇ ਖਰਚੀਲੇ ਹੁੰਂਦੇ ਹਨ।ਤੇ ਕ?ੀ ਇਸਦੇ ਵਿਪਰਿਤ ਤੰਗ ਦਿਲ ਤੇ ਕੰਜੂਸ ਹੁੰਦੇ ਨੇ। ਕੰਜੂਸ ਇਨਸਾਨ ਦੀ ਇਕ ਅੱਲਗ ਹੀ ਫਿਤਰਤ ਤੇ ਦੁਨੀਆਂ ਹੁੰਦੀ ਹੈ।ਏਸ ਤਰ੍ਹਾਂ ਨਹੀਂ ਕੇ ਉਸ ਕੋਲ ਪੈਸਾ ਜਾਂ ਸੰਪਤੀ ਨਹੀਂ ਹੁੰਦੀ। ਹੁੰਦਾ ਸਭ ਕੁਝ ਹੈ ਪਰ ਉਸਨੂੰ ਮਾਨਣ ਦਾ ਤੇ ਪੈਸੇ ਨੂੰ ਖਰਚਣ ਦਾ ਹੁਕਮ ਨਹੀਂ ਹੁੰਦਾ। ਕ?ੀ ਲੋਕ ਕੰਜੂਸ ਹਾਲਾਤਾ ਕਰਕੇ ਹੋ ਜਾਂਦੇ ਹਨ ਕ?ੀ ਵਾਰ ਪਰਿਵਾਰਕ ਜਾਂ ਵਪਾਰਕ ਮਾਹੋਲ ਹੀ ਇਹੋ ਜਿਹਾ ਬਣ ਜਾਦੇ ਕੇ ਉਹਨਾਂ ਨੂੰ ਕੰਜੂਸ ਬਣਨਾ ਪੈਂਦਾ ਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਗੰਭੀਰ ਹੁੰਦੇ ਹਨ ਤੇ ਸਾਰੀ ਉਮਰ ਉਹ ਪੈਸਾ ਜੋੜਣ ਵਿੱਚ ਹੀ ਲਗਾ ਦਿੰਦੇ ਹਨ।ਦੂਜੇ ਕੰਜੂਸ ਸੁਭਾਅ ਤੋਂ ਹੁੰਦੇ ਹਨ।ਉਹ ਪੈਸਾ ਖਰਚਨਾ ਬੇਫਜੂਲੀ ਸਮਝਦੇ ਹਨ ਤੇ ਆਪਣੇ ਆਪ ਵਿਚ ਕੋਈ ਨਾ ਕੋਈ ਵਿਉਂਤਬੰਦੀ ਬਣਾਦੇ ਰਹਿੰਦੇ ਹਨ।ਸਾਰੀ ਉਮਰ ਤੋ ਇਹੀ ਸੁਭਾਅ ਵੀ ਸਾਰੀ ਉਮਰ ਸਮਾਨੰਤਰ ਉਹਨਾ ਨਾਲ ਚਲਦਾ ਰਹਿੰਦਾ। ਕੰਜੂਸ ਇਨਸਾਨ ਨੂੰ ਕ?ੀ ਤਰ੍ਹਾਂ ਦੀਆ ਦਿੱਕਦਾ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਉਸਨੂੰ ਜੋ ਬੰਦੇ ਖੁਲ ਕੇ ਖਰਚਾ ਕਰਦੇ ਹਨ ਉਹਨਾਂ ਨੂੰ ਚੰਗੇ ਨਹੀਂ ਲਗਦੇ ਤੇ,ਉਹ ਸਦੈਵ ਦੂਜਿਆਂ ਨੂੰ ਪੈਸੇ ਦੇ ਮੋਲ ਤੇ ਭਾਸਣ ਦਿੰਦੇ ਰਹਿੰਦੇ ਜੋ ਕੁਝ ਹੱਦ ਤੱਕ ਠੀਕ ਵੀ ਹੁੰਦਾ,ਪਰ ਦੂਸਰਾ ਇਨਸਾਨ ਉਹਨਾ ਦੀ ਇਸ ਭਾਵਨਾ ਦੀ ਕਦਰ ਨਹੀਂ ਕਰਦਾ ਤੇ ਉਲਟਾ ਉਹ ਇਕ ਮਜ਼ਾਕ ਦੇ ਪਾਤਰ ਬਣ ਕੇ ਰਹਿ ਜਾਂਦੇ ਹਨ।ਆਪਾ ਸਾਰੇ ਜਾਣਦੇ ਹਾਂ ਕਿ ਪੈਸਾ ਜ਼ਿੰਦਗੀ ਦਾ ਦੂਜਾ ਹਿੱਸਾ ਹੈ,ਇਸ ਦੇ ਬਿਨਾ ਜ਼ਿੰਦਗੀ ਬਹੁਤ ਹੀ ਦਿੱਕਤ ਤੇ ਮੁਸ਼ਕਲਾਂ ਭਰੀ ਹੁੰਦੀ ਹੈ।ਪਰ ਜਦੋ ਆਪਣੇ ਕੋਲ ਇਹ ਹੁੰਦਾ ਤਾ ਆਪਾ ਇਸ ਦੀ ਦੁਰਵਰਤੋ ਵੀ ਕਰੀ ਜਾਨੇ ਹਾਂ ਤੇ ਜਦੋ ਕਦੇ ਮਾੜਾ ਟਾਈਮ ਆ ਜਾਂਦਾ ਤਾ ਫਿਰ ਆਪਾ ਮਾਯੂਸ ਤੇ ਨਿਰਾਸ਼ ਹੋ ਜਾਂਦੇ ਹਾਂ। ਕੰਜੂਸ ਇਨਸਾਨ ਦਾ ਇਕ ਤਰਕ ਕੁਝ ਹੱਦ ਤੱਕ ਠੀਕ ਵੀ ਹੈ ਕਿ ਭਵਿੱਖ ਵਿੱਚ ਕ?ੀ ਵਾਰ ਬੇਸੋਚੇ ਖਰਚੇ ਆ ਜਾਂਦੇ ਹਨ ਤੇ ਜਦੋਂ ਆਪਣਾ ਸਮਾਂ ਸਹੀ ਚਲ ਰਿਹਾ ਹੁੰਦਾ ਤੇ ਆਪਾ ਪੈਸਾ ਕਮਾ ਰਹੇ ਹੁੰਦੇ ਹਾਂ,ਉਸ ਪੈਸੇ ਦਾ ਕੁਝ ਹਿੱਸਾ ਆਉਣ ਵਾਲੇ ਸਮੇਂ ਲ?ੀ ਵੀ ਜੋੜ ਕੇ ਰੱਖਣਾ ਚਾਹੀਦਾ ਕਿਉਂਕਿ ਕਮਾਈਆ ਸਦੈਵ ਇਕੋ ਜਿਹੀਆ ਨਹੀਂ ਰਹਿੰਦੀਆ ਤੇ ਉਮਰ ਦੇ ਆਖਰੀ ਪੜਾਅ ਵਿੱਚ ਮਸਲਨ ਬੁਢਾਪੇ ਵਿੱਚ ਜੇ ਆਪਣੇ ਕੋਲ ਸੰਪਤੀ ਜਾਂ ਪੈਸਾ ਹੋਓਗਾ ਤਾ ਸਭ ਆਪਣੀ ਸੇਵਾ ਤੇ ਸੰਭਾਲ ਕਰਨਗੇ ਤੇ ਜੇ ਆਪਣੇ ਕੋਲ ਕੁਝ ਵੀ ਨਹੀਂ ਹੋਓਗਾ ਤਾਂ ਆਪਣਾ ਬੁਢਾਪਾ ਰੁਲ ਵੀ ਸਕਦੇ।ਏਸ ਤਰਕ ਦੇ ਆਧਾਰ ਤੇ ਉਹ ਆਪਣੀ ਸਾਰੀ ਜ਼ਿੰਦਗੀ ਆਪਣੀਆਂ ਤਮਾਮ ਇਛਾਵਾ ਤੇ ਤਮੰਨਾਵਾ ਦਾ ਗਲਾ ਘੋਟੀ ਰਖਦੇ ਹਨ।ਤੇ ਉਹਨਾ ਦੇ ਏਸ ਸੁਭਾਅ ਕਰਕੇ ਕ?ੀ ਵਾਰ ਪਰਿਵਾਰਕ ਮਾਹੋਲ ਵੀ ਵਿਗੜ ਜਾਦੇ,ਪਰ ਉਹ ਆਪਣੀ ਫਿਤਰਤ ਤੇ ਸੁਭਾਅ ਤੋ ਮਜਬੂਰ ਹੁੰਦੇ ਹਨ। ਦੂਸਰੇ ਲੋਕ ਉਹਨਾ ਦੇ ਏਸ ਤਰਕ ਨਾਲ ਇਤਫ਼ਾਕ ਨਹੀਂ ਰਖਦੇ ਉਹ ਕਹਿੰਦੇ ਨੇ ਕੇ ਰੱਬ ਨੇ ਇਕ ਜ਼ਿੰਦਗੀ ਦਿੱਤੀ ਹੈ ਤੇ ਜਾਂ ਆਪਣੇ ਕੋਲ ਸਾਧਨਾਂ ਤੇ ਪੈਸੇ ਦੀ ਕਮੀ ਨਹੀਂ ਤਾ ਆਪਾਂ ਨੂੰ ਆਪਣੀ ਹਰ ਇੱਛਾ ਪੂਰੀ ਕਰਨੀ ਚਾਹੀਦੀ ਹੈ, ਬੁਢਾਪਾ ਪਤਾ ਨਹੀ ਆਉਣਾ ਵੀ ਹੈ ਕੇ ਨਹੀਂ,ਜਾ ਫਿਰ ਸਾਰੀ ਉਮਰ ਦੀ ਕੰਜੂਸੀ ਕਰ-2 ਕੇ ਜੋੜੀ ਪੂੰਜੀ ਸਿਰਫ ਬੁਢਾਪੇ ਵਿੱਚ ਹਸਪਤਾਲਾਂ ਤੇ ਡਾਕਟਰਾਂ ਨੂੰ ਹੀ ਦੇਣੀ ਹੈ ਇਹੋ ਜਿਹੇ ਵਾਦ ਵਿਵਾਦ ਅਕਸਰ ਕੰਜੂਸ ਬੰਦੇ ਦੇ ਪਰਿਵਾਰ ਤੇ ਆਲੇ ਦੁਆਲੇ ਰਹਿਣ ਵਾਲੇ ਸਕੇ ਸਬੰਧੀਆਂ ਵਿੱਚ ਵੇਖੇ ਜਾਂ ਸਕਦੇ ਹਨ। ਕ?ੀ ਲੋਕ ਕੰਜੂਸ ਇਨਸਾਨ ਨੂੰ ਮਹਾਦਾਨੀ ਦਾ ਰੁਤਬਾ ਦਿੰਦੇ ਨੇ ਕਿ ਇਸਨੇ ਜੋ ਸਾਰੀ ਉਮਰ ਕਮਾਣਾ ਉਹ ਇਸ ਲ?ੀ ਨਹੀਂ,ਹੋਰਾ ਦੇ ਹੀ ਕੰਮ ਆਉਣਾ ਤਾ ਕਰਕੇ ਇਹ ਮਹਾਦਾਨੀ ਹੋਏ।ਆਪਣੇ ਭਵਿੱਖ ਦੀ ਸੁਰੱਖਿਆ ਨੂੰ ਲੈ ਕੇ ਕੰਜੂਸੀ ਕਰਨੀ ਕੋਈ ਮਾੜੀ ਗੱਲ ਨਹੀਂ।ਪਰ ਇੰਨੀ ਵੀ ਨਾ ਕਰੋ ਕੇ ਤੁਹਾਡਾ ਵਰਤਮਾਨ ਤੇ ਪਰਿਵਾਰ ਹੀ ਇਸਦੀ ਭੇਟ ਚੜ੍ਹ ਜਾਵੇ। ਤੁਹਾਡੀ ਏਸ ਲੇਖ ਨੂੰ ਲੈ ਕੇ ਕੀ ਰਾਏ ਹੈ ਹੇਠਾਂ ਦਿੱਤੇ ਨੰਬਰਾਂ ਤੇ ਸਾਂਝੀ ਕਰ ਸਕਦੇ ਹੋ। ਧੰਨਵਾਦ ਸਹਿਤ। ਲੇਖਕ-ਹਰਪ੍ਰੀਤ ਆਹਲੂਵਾਲੀਆ। Mob-9988269018 7888489190