Arash Info Corporation

ਵਿਆਹ ਤੋਂ ਕੁੱਝ ਘੰਟਿਆਂ ਬਾਅਦ ਪਤੀ ਨਾਲ ਕਾਰ ਵਿੱਚ ਸਹੁਰੇ ਜਾ ਰਹੀ ਲਾੜੀ ਅਗਵਾ; ਅਗਵਾਕਾਰ ਪਿੰਡ ਦੇ ਹੀ ਬੰਦੇ ਨਿਕਲੇ

25

August

2020

ਰੋਹਤਕ, 25 ਅਗਸਤ ਇਥੇ ਕਲਾਨੌਰ ਕਸਬੇ ਵਿਚ ਲਾੜੀ ਨੂੰ ਪਿਸਤੌਲ ਦੇ ਦਮ ’ਤੇ ਊਦੋ ਅਗਵਾ ਕਰ ਲਿਆ ਗਿਆ ਜਦੋਂ ਵਿਆਹ ਦੇ ਕੁੱਝ ਘੰਟਿਆਂ ਬਾਅਦ ਲਾੜਾ ਉਸ ਨੂੰ ਕਾਰ ਵਿੱਚ ਆਪਣੇ ਘਰ ਲੈ ਕੇ ਜਾ ਰਿਹਾ ਸੀ। ਪੁਲੀਸ ਨੇ ਤਰੁੰਤ ਭਾਲ ਸ਼ੁਰੂ ਕੀਤੀ ਤੇ ਸੋਨੀਪਤ ਜ਼ਿਲ੍ਹੇ ਤੋਂ ਲਾੜੀ ਨੂੰ ਬਰਾਮਦ ਕਰ ਲਿਆ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋ ਅਗਵਾਕਾਰ ਉਸ ਦੇ ਪਿੰਡ ਦੇ ਵਸਨੀਕ ਹਨ। ਸੂਤਰਾਂ ਨੇ ਦੱਸਿਆ ਕਿ ਅਗਵਾਕਾਰ ਲਾੜੀ ਨੂੰ ਸੋਨੀਪਤ ਵਿੱਚ ਉਸ ਦੇ ਰਿਸ਼ਤੇਦਾਰ ਦੇ ਘਰ ਲੈ ਗਏ ਅਤੇ ਉਸ ਨੂੰ ਉਥੇ ਛੱਡ ਕੇ ਫ਼ਰਾਰ ਹੋ ਗਏ। ਆਪਣੀ ਸ਼ਿਕਾਇਤ ਵਿਚ ਲਾੜੀ ਨੇ ਕਿਹਾ ਕਿ ਜਿਵੇਂ ਹੀ ਕਾਰ ਸੋਮਵਾਰ ਸ਼ਾਮ ਨੂੰ ਕਲਾਨੌਰ ਸ਼ਹਿਰ ਦੇ ਮੋਖਰਾ ਮੋੜ ਨੇੜੇ ਪਹੁੰਚੀ ਇਕ ਵਿਅਕਤੀ ਨੇ ਕਾਰ ਨੂੰ ਰੋਕਣ ਲਈ ਡਰਾਈਵਰ ਨੂੰ ਇਸ਼ਾਰਾ ਕੀਤਾ। ਡਰਾਈਵਰ ਨੇ ਜਿਵੇਂ ਹੀ ਕਾਰ ਨੂੰ ਰੋਕਿਆ ਚਾਰ-ਪੰਜ ਹੋਰ ਆਦਮੀ ਉਥੇ ਆ ਗਏ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਪਿਸਤੌਲ ਡਰਾਈਵਰ ਦੀ ਪੁੜਪੜੀ ’ਤੇ ਰੱਖ ਦਿੱਤੀ ਤੇ ਉਸ ਨੂੰ ਛੱਡ ਸਾਰਿਆਂ ਨੂੰ ਕਾਰ ਵਿੱਚੋਂ ਉਤਾਰ ਦਿੱਤਾ। ਇਸ ਤੋਂ ਬਾਅਦ ਉਹ ਲਾੜੀ ਸਮੇਤ ਕਾਰ ਸਣੇ ਫ਼ਰਾਰ ਹੋ ਗਏ। ਲਾੜੀ ਦੇ ਭਰਾ ਨੇ ਦੋ ਮੁਲਜ਼ਮਾਂ ਵਿਚੋਂ ਦੋ ਦੀ ਪਛਾਣ ਕੀਤੀ ਹੈ।