Arash Info Corporation

ਮਹਾਰਾਸ਼ਟਰ: ਪੰਜ ਮੰਜ਼ਿਲਾ ਇਮਾਰਤ ਦੇ ਮਲਬੇ ਹੇਠ ਹਾਲੇ ਵੀ ਦਬੇ ਹੋਏ ਨੇ 19 ਵਿਅਕਤੀ

25

August

2020

ਮੁੰਬਈ, 25 ਅਗਸਤ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ ਮਲਬੇ ਵਿੱਚ ਹਾਲੇ ਵੀ 19 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਰਾਏਗੜ੍ਹ ਦੇ ਪੁਲੀਸ ਸੁਪਰਡੈਂਟ ਅਨਿਲ ਪਾਰਸਕਰ ਨੇ ਦੱਸਿਆ ਕਿ ਅਜੇ ਤੱਕ ਮਲਬੇ ਵਿੱਚੋਂ ਅੱਠ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 19 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਇਮਾਰਤ ਦੇ ਢਹਿਣ ਦੌਰਾਨ ਪੱਥਰ ਡਿੱਗਣ ਨਾਲ ਜ਼ਖਮੀ ਇਕ ਵਿਅਕਤੀ ਦੀ ਸੋਮਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਾਰਸਕਰ ਨੇ ਕਿਹਾ, "ਇਹ ਵਿਅਕਤੀ ਇਸ ਇਮਾਰਤ ਵਿਚ ਨਹੀਂ ਰਹਿੰਦਾ ਸੀ ਪਰ ਜਦੋਂ ਇਹ ਇਮਾਰਤ ਡਿੱਗੀ ਤਾਂ ਉਹ ਕੋਲੋਂ ਲੰਘ ਰਿਹਾ ਸੀ ਤੇ ਉਸ ਨੂੰ ਪੱਥਰ ਵੱਜਿਆ। ਉਸ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ।" ਤਾਰਕ ਗਾਰਡਨ ਇਮਾਰਤ ਸੋਮਵਾਰ ਸ਼ਾਮ ਕਰੀਬ 7 ਵਜੇ ਢਹਿ ਗਈ ਸੀ ਤੇ ਇਮਾਰਤ ਵਿੱਚ 40 ਫਲੈਟ ਸਨ।