Arash Info Corporation

ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਜ਼ਿਲ•ਾ ਸਿੱਖਿਆ ਅਧਿਕਾਰੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਭਰਾਤਰੀ ਹਮਾਇਤ ਦਾ ਐਲਾਨ

25

August

2020

ਲੁਧਿਆਣਾ: 25 ਅਗਸਤ (ਬਿਕਰਮਪ੍ਰੀਤ) ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ•ਾ ਲੁਧਿਆਣਾ ਇਕਾਈ ਨੇ ਵਿਵਾਦਾਂ ਵਿੱਚ ਘਿਰੇ ਉੱਪ ਜ਼ਿਲ•ਾ ਸਿੱਖਿਆ ਅਫ਼ਸਰ ਕੁਲਦੀਪ ਸੈਣੀ ਖ਼ਿਲਾਫ਼ ਪਿਛਲੇ ਸਮੇਂ ਵਿੱਚ ਛੇੜੇ ਸੰਘਰਸ਼ਾਂ ਦੀ ਲੜੀ ਮਗਰੋਂ, ਹੁਣ ਈ. ਟੀ. ਟੀ. ਅਧਿਆਪਕ ਯੂਨੀਅਨ ਵੱਲੋਂ ਛੇੜੇ ਤਾਜ਼ਾ ਸੰਘਰਸ਼ ਵਿੱਚ ਭਰਾਤਰੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਰਦਿਆਂ ਡੀ. ਟੀ. ਐਫ਼ ਜਿਲ•ਾ ਇਕਾਈ ਦੇ ਆਗੂਆਂ ਨੇ ਕਿਹਾ ਹੈ ਕਿ ਉਹ ਆਪਣੇ ਕਾਰਕੂਨਾਂ ਸਮੇਤ ਮਿਤੀ 26 ਅਗਸਤ ਦੇ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਉਲੀਕੇ ਗਏ ਉਕਤ ਅਧਿਕਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਦੇ ਪ੍ਰੋਗਰਾਮ ਵਿੱਚ ਸਰਗਰਮ ਸ਼ਮੂਲੀਅਤ ਕਰਨਗੇ। ਇਸ ਸਬੰਧ ਵਿੱਚ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਡੀ. ਟੀ. ਐਫ਼ ਦੇ ਜ਼ਿਲ•ਾ ਪ੍ਰਧਾਨ ਹਰਦੇਵ ਮੁੱਲਾਂਪੁਰ, ਜਨਰਲ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਮਨਜਿੰਦਰ ਚੀਮਾਂ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਅਧਿਕਾਰੀ ਜਿੱਥੇ ਜ਼ੂਮ ਮੀਟਿੰਗਾਂ ਅਤੇ ਹੋਰ ਸਮੂਹਿਕ ਮੌਕਿਆਂ ਉੱਪਰ ਅਧਿਆਪਕਾਂ ਪ੍ਰਤੀ ਗੈਰ-ਸ਼ਾਲੀਨ, ਜ਼ਹਾਲਤ ਅਤੇ ਜ਼ਲਾਲਤ ਭਰੇ ਵਤੀਰੇ ਲਈ ਬਦਨਾਮ ਰਿਹਾ ਹੈ, ਉੱਥੇ ਇਸ ਉੱਪਰ ਉੱਚ ਅਧਿਕਾਰੀਆਂ ਵੱਲੋਂ ਫੋਕੀ ਪ੍ਰਸ਼ੰਸਾ ਅਤੇ ਆਪਣੇ ਵੱਲ ਸਵੱਲੀ ਨਜ਼ਰ ਹਾਸਲ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਵਿੱਦਿਅਕ ਖੇਤਰ ਦੇ ਅੰਕੜਿਆਂ ਨਾਲ ਮਨਮਾਨੀਆਂ ਭਰੀ ਛੇੜਛਾੜ ਕਰਨ ਅਤੇ ਇਸ ਤਰ•ਾਂ ਵੱਡੇ ਸੰਗਠਿਤ ਘਪਲਿਆਂ ਨੂੰ ਅੰਜ਼ਾਮ ਦੇਣ ਤੇ ਇਹਨਾਂ ਲਈ ਵਿਆਪਕ ਜ਼ਮੀਨ ਤਿਆਰ ਕਰਨ ਦੇ ਵੀ ਗੰਭੀਰ ਦੋਸ਼ ਹਨ। ਭ੍ਰਿਸ਼ਟਾਚਾਰ ਦੇ ਅਜਿਹੇ ਹੀ ਕਈ ਦੋਸ਼ਾਂ ਵਿੱਚ ਘਿਰਿਆ ਉਕਤ ਅਧਿਕਾਰੀ, ਵਿਰੋਧ ਕਰਨ ਵਾਲੇ ਆਗੂਆਂ ਖ਼ਿਲਾਫ਼ ਨਿਜੀ ਕਿੜਾਂ ਕੱਢਦਿਆਂ ਆਪਣੇ ਅਹੁਦੇ ਅਤੇ ਇਸ ਦੁਆਰਾ ਹਾਸਲ ਜਨਤਕ ਸੇਵਾ ਦੀ ਤਾਕਤ ਦੀ ਦੁਰਵਰਤੋਂ ਕਰਦਾ ਅਤੇ ਸਹਿਯੋਗੀ ਜ਼ਿਲ•ਾ ਸਿੱਖਿਆ ਅਧਿਕਾਰੀ ਤੋਂ ਦੁਰਵਰਤੋਂ ਕਰਵਾਉਂਦਾ ਹੈ, ਜਿਸਨੂੰ ਉਹਨਾਂ ਦੀ ਜੱਥੇਬੰਦੀ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ। ਆਗੂਆਂ ਨੇ ਕਿਹਾ ਇਹਨਾਂ ਸਭਨਾਂ ਤੱਥਾਂ ਦਾ ਖ਼ੁਲਾਸਾ ਉਹਨਾਂ ਸਮੇਤ ਸੰਘਰਸ਼ ਵਿੱਚ ਸ਼ਾਮਲ ਆਗੂਆਂ ਦੁਆਰਾ ਉਕਤ ਉਲੀਕੇ ਪ੍ਰੋਗਰਾਮ ਦੌਰਾਨ ਕੀਤਾ ਜਾਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਵਿਵਾਦਿਤ ਅਤੇ ਭ੍ਰਿਸ਼ਟ ਅਮਲੇ ਦੇ ਦੋਸ਼ਾਂ ਵਿੱਚ ਘਿਰੇ ਅਧਿਕਾਰੀ ਵਿਰੁੱਧ ਲਗਾਏ ਜਾ ਰਹੇ ਦੋਸ਼ਾਂ ਦੀ ਪੜਤਾਲ ਕੀਤੀ ਜਾਵੇ; ਜ਼ਿਲ•ੇ ਦਾ ਵਿੱਦਿਅਕ ਮਹੌਲ ਦਰੁਸਤ ਕਰਨ ਦੇ ਉਦੇਸ਼ ਨਾਲ ਇਸ ਨੂੰ ਜ਼ਿਲ•ੇ ਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲੋਕਹਿਤਾਂ ਲਈ ਮਹੱਤਵਪੂਰਨ ਅਹੁਦੇ ਤੋਂ ਚਲਦਾ ਕੀਤਾ ਜਾਵੇ।