Arash Info Corporation

ਪਿੰਡ ਬਜੀਦਪੁਰ ਵਿਖੇ ਇੱਕ ਪਰਿਵਾਰ ਕੀਤਾ ਗਿਆ ਇਕਾਂਤਵਾਸ

24

August

2020

ਮਾਜਰੀ, 24 ਅਗਸਤ (ਰਾਜੀਵ ਸਿੰਗਲਾ, ਰਵਿੰਦਰ ਸਿੰਘ ਵਜੀਦਪੁਰ) : ਸਿਹਤ ਵਿਭਾਗ ਵੱਲੋਂ ਕਰੋਨਾ ਦੇ ਮੱਦੇਨਜ਼ਰ ਪਿੰਡ ਬਜੀਦਪੁਰ ਦੇ ਇੱਕ ਪਰਿਵਾਰ ਨੂੰ ਇਕਾਂਤਵਾਸ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲ ਹੈਲਥ ਵਰਕਰ ਅਨੂਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬਜੀਦਪੁਰ ਦੇ ਗੁਰਤੇਜ ਸਿੰਘ ਤੇਜ਼ੀ ਨਾਮਕ ਨੌਜਵਾਨ ਨੂੰ ਕਿਸੇ ਮਾਮਲੇ 'ਚ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਜਿਥੇ ਉਸਦੇ ਟੈਸਟ ਹੋਣ ਤੇ ਕਰੋਨਾ ਪੌਜ਼ੀਟਿਵ ਆਇਆ ਸੀ। ਇਸੇ ਦੌਰਾਨ ਮੁਲਾਕਾਤ ਕਰਦਿਆਂ ਉਸ ਨਾਲ ਪਰਿਵਾਰ ਵੀ ਸੰਪਰਕ ਵਿੱਚ ਆਇਆ ਸੀ। ਜਿਸ ਉਪਰੰਤ ਜਿਲਾ ਵਿਭਾਗ ਦੀ ਰਿਪੋਰਟ ਤੇ ਸਿਵਲ ਹਸਪਤਾਲ ਬੂਥਗੜ• ਦੇ ਐਸ ਐਮ ਓ ਦਿਲਬਾਗ ਸਿੰਘ ਦੇ ਨਿਰਦੇਸ਼ਾਂ ਤੇ ਪਿੰਡ ਬਜੀਦਪੁਰ ਸਥਿਤ ਸ. ਪਰਮਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਗਿਆ ਅਤੇ ਇਨ•ਾਂ ਨੂੰ ਅਗਲੇ ਹੁਕਮਾਂ ਤੱਕ ਘਰ ਅੰਦਰ ਹੀ ਰਹਿਣ ਦੇ ਆਦੇਸ਼ ਦਿੱਤੇ। ਉਨ•ਾਂ ਕਿਹਾ ਕਿ ਜਲਦੀ ਹੀ ਉਨ•ਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾਣਗੇ।