Arash Info Corporation

ਪਿੰਡ ਟਾਂਡਾ ਕਰੋਰਾਂ ਦੀ ਸੜਕ ਮੀਂਹ ਨਾਲ ਹੋਈ ਤਹਿਸ ਨਹਿਸ – ਟਾਂਡਾ

24

August

2020

ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਓ 24 ਅਗਸਤ (ਰਾਜੀਵ ਸਿੰਗਲਾ, ਰਵਿੰਦਰ ਸਿੰਘ ਵਜੀਦਪੁਰ) : ਨਵਾਂਗਰਾਉਂ ਤੋਂ ਕਰੋਰਾਂ ਹੋ ਕੇ ਟਾਂਡਾ ਜਾਣ ਵਾਲੀ ਸੜਕ ਵਿਭਾਗ ਦੀ ਬੇਪ੍ਰਵਾਹੀ ਕਾਰਨ ਮੀਂਹ ਨਾਲ ਰੁੜ ਗਈ ਹੈ। ਇਸ ਸਬੰਧੀ ਸਮਾਜਸੇਵੀ ਨੌਜਵਾਨ ਸਤਨਾਮ ਸਿੰਘ ਟਾਂਡਾ ਨੇ ਮੌਕਾ ਦਿਖਾਉਦਿਆਂ ਦੱਸਿਆ ਕਿ ਇੱਕ ਪਾਸੇ ਚੋਆਂ ਤੇ ਪੁੱਲ ਨਾ ਹੋਣ ਕਾਰਨ ਲੋਕਾਂ ਨੂੰ ਪਹਿਲਾਂ ਹੀ ਆਉਣ ਜਾਣ ਸਮੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਥੇ ਦੂਜੇ ਪਾਸੇ ਇਸ ਰਸਤੇ ਦੇ ਦੁਆਲੇ ਬਰਮਾਂ ਦੀ ਮਿੱਟੀ ਤੇ ਪੱਥਰ ਆਦਿ ਲਗਾਕੇ ਸੰਭਾਲ ਨਾ ਕੀਤੇ ਜਾਣ ਕਾਰਨ ਰਾਹਗੀਰਾਂ ਲਈ ਵੱਡੀ ਮੁਸ਼ਕਿਲ ਹੋ ਗਈ ਹੈ, ਕਿਉਂਕਿ ਇਸ ਨਾਲ ਸੜਕ ਦਾ ਕਾਫ਼ੀ ਹਿੱਸਾ ਬਿਲਕੁਲ ਤਬਾਹ ਹੋ ਚੁੱਕਾ ਹੈ। ਇਸ ਲਈ ਪ੍ਰਸਾਸ਼ਨ ਜਲਦੀ ਇਸ ਸੜਕ ਦਾ ਨਿਰਮਾਣ ਕੀਤਾ ਜਾਵੇ । ਇਨ•ਾਂ ਕਿਹਾ ਕਿ ਜੇਕਰ ਉਨ•ਾਂ ਦੇ ਇਸ ਇਲਾਕੇ ਦੇ ਪਿੰਡਾਂ ਦੀਆਂ ਮੁਸ਼ਕਿਲਾਂ ਨਾ ਵਿਚਾਰੀਆਂ ਗਈਆਂ ਤਾ ਓਹ ਹਰ ਪਾਰਟੀ ਦੇ ਬਾਈਕਾਟ ਦਾ ਫ਼ੈਸਲਾ ਲੈਣਗੇ।