Arash Info Corporation

ਕੰਗ ਨੇ ਕੀਤਾ ਵਾਰਡ ਨੰਬਰ ਤਿੰਨ ਦਾ ਦੌਰਾ

24

August

2020

ਕੁਰਾਲੀ, 24 ਅਗਸਤ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਕਾਂਗਰਸੀ ਆਗੂ ਅਤੇ ਕਾਂਗਰਸ ਦੇ ਐਸੀ.ਸੀ ਸੈੱਲ ਦੇ ਸੂਬਾ ਜਨਰਲ ਸਕੱਤਰ ਰਾਜਪਾਲ ਬੇਗੜਾ ਦੇ ਸਪੁੱਤਰ ਜਸਵਿੰਦਰ ਪਾਲ ਤੇ ਨੂੰਹ ਮਨਪ੍ਰੀਤ ਕੌਰ ਨੂੰ ਆਸ਼ੀਰਬਾਦ ਦੇਣ ਲਈ ਉਨ•ਾਂ ਦੇ ਘਰ ਪਹੁੰਚੇ ਵਿਧਾਨਸਭਾ ਹਲਕਾ ਖਰੜ ਤੋਂ ਕੰਗਰਸ ਪਾਰਟੀ ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਤੇ ਸ਼ਹਿਰੀ ਪ੍ਰਧਾਨ ਨੰਦੀ ਪਾਲ ਬੰਸਲ ਨੂੰ ਰਾਜਪਾਲ ਬੇਗੜਾ ਵੱਲੋਂ ਵਾਰਡ ਨੰਬਰ ਤਿੰਨ ਦੀਆਂ ਗਲੀਆਂ ਨਾਲੀਆਂ ਆਦਿ ਦੇ ਹੋਣ ਵਾਲੇ ਵਿਕਾਸ ਕਾਰਜਾਂ ਤੋਂ ਜਾਣੂੰ ਕਰਵਾਇਆ ਗਿਆ । ਇਸ ਮੌਕੇ ਬੇਗੜਾ ਨੇ ਕੰਗ ਨੂੰ ਦੱਸਿਆ ਕਿ ਵਾਲਮੀਕੀ ਮੁਹੱਲੇ ਵਿੱਚ ਨਾਲੀਆਂ ਵਿੱਚ ਆਈਆਂ ਤਰੇੜਾ ਕਾਰਨ ਉਥੇ ਦੇ ਮਕਾਨਾਂ ਦੇ ਹੋਏ ਨੁਕਸਾਨਾਂ ਤੋਂ ਜਾਣੂੰ ਕਰਵਾਇਆ ਗਿਆ ਤੇ ਮੁਹੱਲੇ ਦੀਆਂ ਇਨ•ਾਂ ਸਮੱਸਿਆਵਾਂ ਦਾ ਜਲਦ ਹੱਲ ਕਰਵਾਉਣ ਦੀ ਮੰਗ ਕੀਤੀ । ਇਸ ਦੌਰਾਨ ਜਗਮੋਹਨ ਸਿੰਘ ਕੰਗ ਨੇ ਰਾਜਪਾਲ ਬੇਗੜਾ ਨੂੰ ਵਿਸ਼ਵਾਸ ਦਵਾਇਆ ਕਿ ਵਾਰਡ ਨੰਬਰ ਤਿੰਨ ਦੇ ਰੁਕੇ ਵਿਕਾਸਕਾਰਜਨ ਅਤੇ ਉਨ•ਾਂ ਵੱਲੋਂ ਦਿਖਾਈ ਗਈਆਂ ਨਾਲੀਆਂ ਦੀ ਮੁਰਮੱਤ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਜਲਦ ਹੀ ਕਰਵਾਇਆ ਜਾਵੇਗਾ । ਇਸ ਮੌਕੇ ਵਾਈਸ ਪ੍ਰਧਾਨ ਸ਼ਹਿਰੀ ਸੰਜੀਵ ਗੋਗਨਾ, ਸੀਨੀਅਰ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਧਨੋਆ, ਸਮਾਜਸੇਵੀ ਤੇ ਕਾਂਗਰਸੀ ਆਗੂ ਹੇਮਰਾਜ ਵਰਮਾ (ਹੈਪੀ) ਤੇ ਸ਼ਹਿਰੀ ਮਹਿਲਾ ਕਾਂਗਰਸ ਪ੍ਰਧਾਨ ਜਗਦੀਪ ਕੌਰ ਆਦਿ ਹਾਜ਼ਿਰ ਸਨ ।