Arash Info Corporation

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਪੱਧਰ ਦੇ ਭਾਸ਼ਣ ਮੁਕਾਬਲੇ ਹੋਏ ਮੁਕੰਮਲ

24

August

2020

ਫ਼ਾਜ਼ਿਲਕਾ, 24 ਅਗਸਤ , ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਦੀ ਲੜੀ ਵਿਚ ਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਸੁਚੱਜੀ ਰਹਿਨੁਮਾਈ ਅਤੇ ਦੇਖ ਰੇਖ ਹੇਠ ਵਿਦਿਆਰਥੀ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਇੰਨਾਂ ਮੁਕਬਾਲਿਆਂ ਵਿਚ ਭਾਗ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਸੈ ਸਿ ਡਾ. ਤਿ੍ਰਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਚੌਥੇ ਮੁਕਾਬਲੇ ਦੇ ਰੂਪ ਵਿਚ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਜ਼ਿਲੇ ਭਰ ਦੇ ਸਰਕਾਰੀ ਸਕੂਲਾਂ ਦੇ 1173 ਵਿਦਿਆਰਥੀਆਂ ਨੇ ਸਕੂਲ ਪੱਧਰ ਦੇ ਮੁਕਾਬਲੇ ਵਿਚ ਭਾਗ ਲਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਐਵਾਰਡੀ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਨੇ ਦੱਸਿਆ ਕਿ ਪ੍ਰਾਇਮਰੀ ਵਰਗ ਵਿਚ 949 , ਮਿਡਲ ਵਰਗ ਵਿਚ 113 ਅਤੇ ਸੈਕੰਡਰੀ ਵਰਗ ਵਿਚ 111 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਾਇਮਰੀ ਪੱਧਰ ਵਿਚੋਂ ਅਬੋਹਰ ਬਲਾਕ 1 ਦੇ 317 ਭਾਗੀਦਾਰਾਂ ਨੇ ਭਾਗ ਲੈ ਕੇ ਸ਼ਮੂਲੀਅਤ ਨੂੰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਹਰ ਵਰਗ ਵਿਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਵੀ ਭਾਗ ਲੈਕੇ ਆਪਣੇ ਹੁਨਰਮੰਦ ਹੋਣ ਦਾ ਸਬੂਤ ਪੇਸ਼ ਕਰ ਰਹੇ ਹਨ। ਡਿਪਟੀ ਡੀਈਓ ਬਿ੍ਰਜ ਮੋਹਨ ਸਿੰਘ ਬੇਦੀ ਨੇ ਦੱਸਿਆ ਕਿ ਹਰੇਕ ਮੁਕਾਬਲੇ ਦਾ ਵਿਸ਼ਾ ਵਸਤੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਿਰਤਾਂਤ, ਉਨਾਂ ਦੀਆਂ ਸਿੱਖਿਆਵਾਂ, ਜੀਵਨ ਫਲਸਫਾ, ਕੁਰਬਾਨੀ, ਬਲੀਦਾਨ ਅਤੇ ਸਮਾਜਿਕ ਸੇਧ ਪ੍ਰਦਾਨ ਕਰਦੀ ਅਤੇ ਜੀਵਨ ਜਾਂਚ ਸਿਖਾਉਦੀ ਉਨਾਂ ਦੁਆਰਾ ਰਚੀ ਗਈ ਬਾਣੀ ਦੇ ਆਧਾਰਿਤ ਹੇੈ। ਹੁਣ ਤੱਕ ਜੋ ਮੁਕਾਬਲੇ ਮੁਕੰਮਲ ਹੋਏ ਹਨ ਉਨਾਂ ਵਿਚ ਇਕ ਲੱਖ ਤੋਂ ਵੱਧ ਵਿਦਿਆਰਥੀਆਂ ਦਾ ਭਾਗ ਲੈਣਾ ਸਮਾਜਿਕ ਚੇਤਨਾ ਦੀ ਗਵਾਹੀ ਤਾਂ ਭਰਦਾ ਹੀ ਹੇੈ, ਨਾਲ ਹੀ ਵਿਦਿਆਰਥੀਆਂ ਵਿਚ ਨੈਤਿਕਤਾ ਦੀ ਚਿਣਗ ਨੂੰ ਪ੍ਰਕਾਸ਼ਮਾਨ ਕਰਨ ਦਾ ਕੰਮ ਵੀ ਕਰ ਰਿਹਾ ਹੇੈ। ਇੰਨਾਂ ਮੁਕਾਬਲਿਆਂ ਲਈ ਸੈਕੰਡਰੀ ਪੱਧਰ ਤੇ ਪੰਮੀ ਸਿੰਘ, ਐਲੀਮੈਂਟਰੀ ਪੱਧਰ ਤੇ ਸਵੀਕਾਰ ਗਾਂਧੀ ਬਤੌਰ ਨੋਡਲ ਅਫ਼ਸਰ ਅਤੇ ਚੇਤਨ ਦੱਤ ਸ਼ਰਮਾ ਤਕਨੀਕੀ ਮਾਹਿਰ ਵਜੋਂ ਹਰ ਮੁਕਾਬਲੇ ਦੀ ਕਾਰਗੁਜਾਰੀ ਨੂੰ ਬੇਹਤਰ ਢੰਗ ਨਾਲ ਨਿਭਾਉਣ ਕੰਮ ਕਰ ਰਹੇ ਹਨ।