ਵਿੱਛੀਆਂ ਲਾਸ਼ਾ ਤੇ ਰਾਜਨੀਤੀ ਕਰਣ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਓਹਨੀ ਘੱਟ ਹੈ ! ਅੱਜ ਲੋੜ ਹੈ ਸਬ ਲੋਕਾਂ ਨੂੰ ਜਾਗਰੂਕ ਹੋਣ ਦੀ ਅਤੇ ਇਸ ਵਿਰੁੱਧ ਆਵਾਜ਼ ਬੁਲੰਦ ਕਰਣ ਦੀ : ਰਣਵੀਰ ਸਿੰਘ ਕਾਕਾ

04

August

2020

ਖੰਨਾ 4 ਅਗਸਤ (ਇੰਦਰਜੀਤ ਸਿੰਘ ਦੈਹਿੜੂ ) ਸਰਕਾਰਾਂ ਨੂੰ ਪ੍ਰਸ਼ਾਸਨ ਦਵਾਰਾ ਸਖਤ ਕਾਰਵਾਈ ਕਰਵਾਓਣ ਦੀ ! ਇਹ ਕਾਰਵਾਈ ਮੁਜਰਿਮਾਂ ਤੋਂ ਇਲਾਵਾ ਉਹਨਾਂ ਪੁਲਿਸ ਮੁਲਾਜਿਮਾ ਉੱਪਰ ਵੀ ਹੋਣੀ ਚਾਹੀਦੀ ਹੈ ਜਿਹਨਾ ਦੀ ਸ਼ਹਿ ਕਾਰਣ ਉਹ ਹੁਣ ਤੱਕ ਇਹ ਜਾਨ ਲੇਵਾ ਧੰਦਾ ਕਰਦੇ ਆ ਰਹੇ ਹਨ ਅਤੇ ਆਪਣੀਆਂ ਜੇਬਾਂ ਪੈਸਿਆਂ ਨਾਲ ਭਰ ਰਹੇ ਹਨ ! ਇਹ ਬਿਮਾਰੀ ਹਰ ਜਿਲੇ ਅਤੇ ਹਲ਼ਕੇ ਵਿੱਚ ਹੈ ! ਖੰਨਾ ਵਿੱਚ ਵੀ ਇਸ ਧੰਦੇ ਨਾਲ ਜੁੜੇ ਲੋਕਾਂ ਦੀ ਬਹੁਤਾਤ ਹੈ ! ਜੇ ਗੱਲ ਕਰੀਏ ਖੰਨਾ ਤੋਂ ਮਾਲੇਰਕੋਟਲਾ ਰੋਡ ਦੀ ਜਾਂ ਸਾਡੇ ਏਰੀਆ ਗੁਰੂ ਹਰ ਕ੍ਰਿਸ਼ਨ ਨਗਰ ਦੀ ਤਾ ਸਬ ਨੂੰ ਪਤਾ ਕੇ ਇਥੇ ਨਜਾਇਜ ਸ਼ਰਾਬ ਪਿੱਛਲੀ ਅਕਾਲੀ ਭਾਜਪਾ ਸਰਕਾਰ ਦੇ ਸਮੇ ਤੋਂ ਹੀ ਉਹਨਾਂ ਦੇ ਹੀ ਕੌਂਸਲਰ ਦੀ ਸ਼ਹਿ ਤੇ ਸ਼ਰੇਆਮ ਬਿਕ ਰਹੀ ਹੈ ! ਕੀ ਸਰਕਾਰਾ ਦੀ ਇੰਟੈਲੀਜੇਂਸੀ ਅਤੇ ਸੀ ਆਈ ਡੀ ਵਿਭਾਗ ਬਿਲਕੁੱਲ ਹੀ ਫੇਲ ਨੇ ! ਕੀ ਇਹ ਅਫਸਰ ਸਿਰਫ ਤਨਖਾਵਾ ਲੈਣ ਅਤੇ ਮੁਜਰਿਮਾਂ ਦੇ ਗੁਨਾਹ ਲਕੋਣ ਦੇ ਬਦਲੇ ਰਿਸ਼ਵਤਾਂ ਲੈਣ ਨੂੰ ਹੀ ਆਪਨੀ ਡਿਊਟੀ ਸਮਜਦੇ ਹਨ ! ਮੈ ਆਪਣੇ ਅਤੇ ਆਪਣੀ ਟੀਮ ਸਮੇਤ ਇਹ ਪ੍ਰਣ ਲੈਂਦਾ ਹਾਂ ਕੇ ਅਸੀਂ ਆਪਣੇ ਏਰੀਆ ਵਿੱਚ ਨਜਾਇਜ ਸ਼ਰਾਬ ਜਾਂ ਹੋਰ ਵੀ ਨਸ਼ਾ ਵੇਚਣ ਵਾਲਿਆਂ ਅਤੇ ਹੁਣ ਤੱਕ ਉਹਨਾਂ ਦੀ ਸਰਪ੍ਰਸਤੀ ਕਰਣ ਵਾਲਿਆਂ ਕੌਂਸਲਰਾ ਵਿਰੁੱਧ ਉਦੋਂ ਤਕ ਆਵਾਜ਼ ਕਰਦੇ ਰਵਾਗੇ ਜਦੋ ਤੱਕ ਇਹਨਾਂ ਦਾ ਖ਼ਾਤਮਾ ਨਹੀਂ ਹੋ ਜਾਂਦਾ ! ਮੈ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸੀ ਐਮ ਸਾਹਿਬ, ਡੀਜੀਪੀ ਸਾਹਿਬ , ਐਸ ਐਸ ਪੀ ਸਾਹਿਬ ਅਤੇ ਖੰਨਾ ਦੇ ਐਸ ਚ ਓ ਸਾਹਿਬ ਨੂੰ ਦਰਖ਼ਾਸਤ ਕਰਦਾ ਹਾਂ ਕੇ ਮਲੇਰਕੋਟਲਾ ਉੱਪਰ ਪਿੱਛਲੇ 12 15 ਸਾਲਾਂ ਤੋਂ ਠੇਕੇ ਨਾਲੋਂ ਵੀ ਜਿਆਦਾ ਨਜਾਇਜ ਸ਼ਰਾਬ ਅਤੇ ਹੋਰ ਪਤਾ ਨੀ ਕੀ ਕੀ ਘਰ ਘਰ ਪਹੋੰਚਆਉਣ ਦਾ ਧੰਦਾ ਕਰਣ ਵਾਲੇ ਇਹਨਾਂ ਤਸਕਰਾਂ ਅਤੇ ਉਹਨਾਂ ਦੀ ਸਰਪ੍ਰਸਤੀ ਕਰਣ ਵਾਲੇ ਅਕਾਲੀ ਬੀਜੀਪੀ ਕੌਂਸਲਰ ਵਿਰੁੱਧ ਜਾਂਚ ਕਰ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ !