Arash Info Corporation

ਗੁਰਬਾਣੀ ਦਾ ਫ਼ਲਸਫਾ ਹੀ ਮਾਨਵਤਾ ਦੀ ਰੱਖਿਆ ਕਰਨ ਦੇ ਸਮਰੱਥ - ਪ੍ਰੋਫੈਸ਼ਰ ਜਗਵੀਰ ਸਿੰਘ

03

August

2020

ਲੌਂਗੋਵਾਲ, 3 ਅਗਸਤ ( ਜਗਸੀਰ ਸਿੰਘ ) - ਕੇਂਦਰ ਸਰਕਾਰ ਦੇ ਸੰਸ਼ਕ੍ਰਿਤੀ ਮੰਤਰਾਲੇ ਅਤੇ ਇੰਦਰਾ ਗਾਂਧੀ ਕਲਾਂ ਕੇਂਦਰ ਨਵੀ ਦਿੱਲੀ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ ਨੂੰ ਸਮਰਪਿਤ ਕਰਵਾਏ ਗਏ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਜਗਵੀਰ ਸਿੰਘ ਨੇ ਕਿਹਾ ਕਿ ਮੋਜੂਦਾ ਸਮੇਂ ਵਿੱਚ ਸਮੁੱਚਾ ਵਿਸ਼ਵ ਆਪਸੀ ਸ਼ਰੀਕੇਬਾਜ਼ੀ, ਇਰਖਾਂ ਅਤੇ ਦਵੇਸ਼ ਕਾਰਨ ਮਰਨ-ਮਾਰਨ ਦੇ ਕਾਗਾਰ ਤੇ ਖੜ੍ਹਾਂ ਦਿਖਾਈ ਦੇ ਰਿਹਾ ਹੈ, ਅਜਿਹੇ ਵਿੱਚ ਲੱਗਦਾ ਹੈ ਕਿ ਕਿਸੇ ਵੀ ਵਕਤ ਵਿਸ਼ਵ ਦੀਆ ਤਾਕਤਵਰ ਸ਼ਕਤੀਆਂ ਆਪਸ ਵਿੱਚ ਟਕਰਾਂ ਕੇ ਮਾਨਵਤਾ ਦਾ ਘਾਣ ਕਰਨ ਤੋਂ ਪਿੱਛੇ ਨਹੀ ਹੱਟਣਗੀਆਂ, ਅਜਿਹੇ ਚੁਣੌਤੀ ਪੂਰਨ ਸਮੇਂ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਫ਼ਲਸਫਾ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਵਿਚਾਰ ਹੀ ਮਾਨਵਤਾਂ ਦੀ ਰੱਖਿਆਂ ਕਰਨ ਦੇ ਸਮਰੱਥ ਹੈ।ਉਨ੍ਹਾਂ ਕਿਹਾ ਕਿ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਵਿੱਦਿਅਕ ਅਦਾਰਿਆ ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਮਾਜਿਕ ਬਰਾਬਰਤਾ ਅਤੇ 'ਕਿਰਤ ਕਰੋ ਵੰਡ ਕੇ ਛਕੋ' ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਵਿਸ਼ੇਸ ਉਪਰਾਲੇ ਕਰਨੇ ਚਾਹੀਦੇ ਹਨ।ਚਰਚਾ ਨੂੰ ਅੱਗੇ ਵਧਾਉਦੀਆਂ ਰਾਸ਼ਟਰੀ ਸਿੱਖ ਸੰਗਤ ਦੇ ਸਕੱਤਰ ਜਰਨਲ (ਸੰਗਠਨ) ਅਵਿਨਾਸ਼ ਜੈਸ਼ਵਾਲ ਨੇ ਕਿਹਾ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਜੀਵਨ ਵਿੱਚ ਅਮਲੀ ਜਾਮਾ ਦੇ ਕੇ ਜਿੱਥੇ ਮਨੁੱਖ ਖੁਦ ਸਮਰਥ ਬਣੇਗਾ ਉੱਥੇ ਉਹ ਦੂਸਰੀਆਂ ਲਈ ਵੀ ਮਾਰਗ ਦਰਸ਼ਕ ਬਣ ਸਕਦਾ ਹੈ, ਮੋਜੂਦਾ ਸਮੇਂ ਵਿੱਚ ਜੇਕਰ ਭਾਰਤ ਵਿਸ਼ਵ ਗੁਰੂ ਬਣਨ ਦੀ ਅਭਿਲਾਸ਼ਾ ਰੱਖਦਾ ਹੈ ਤਾਂ ਉਸ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੀਆ ਸਿੱਖਿਆਵਾਂ ਦਾ ਪਾਲਣ ਕਰਨਾ ਅਤਿ ਲਾਜ਼ਮੀ ਹੈ।ਵੈਬੀਨਾਰ ਵਿੱਚ 'ਸਬ ਦਾ ਸਾਂਝਾ ਗੁਰੁ ਨਾਨਕ' ਵਿਸ਼ੇ ਤੇ ਚਰਚਾ ਕਰਦੇ ਹੋਏ ਘੱਟ ਗਿਣਤੀ ਸਿੱਖਿਆਂ ਸੰਸਥਾਨਾਂ ਦੇ ਕੌਮੀ ਕਮਿਸ਼ਨ ਦੇ ਮੈਂਬਰ ਡਾਂ. ਬਲਤੇਜ਼ ਸਿੰਘ ਮਾਨ ਨੇ ਤੱਥਾਂ ਤੇ ਵਿਚਾਰਾਂ ਨੂੰ ਸਾਂਝੇ ਕਰਦੇ ਕਿਹਾ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਆਪਣੇ ਸੰਪੂਰਨ ਜੀਵਨ ਵਿੱਚ ਬਿਨ੍ਹਾ ਕਿਸੇ ਭੇਦ-ਭਾਵ ਦੇ ਛੋਟੇ-ਵੱਡੇ, ਉਚ-ਨੀਚ ਨੂੰ ਬਰਾਬਰ ਸਥਾਨ ਦੇ ਕੇ ਸਿਰਫ਼ ਮਨੁੱਖਤਾ ਦੀ ਭਲਾਈ ਅਤੇ ਸਰਬਪੱਖੀ ਇਨਸ਼ਾਫ ਦਾ ਰਸ਼ਤਾ ਦਿਖਾਇਅ, ਉਹ ਅੱਜ ਵੀ ਸਾਨੂੰ ਆਪਸੀ ਪਿਆਰ ਸਨੇਹ ਅਤੇ ਆਦਰ ਨਾਲ ਜਿਉਣ ਦੀ ਕਲਾਂ ਸਿਖਾਉਦਾਂ ਹੈ।ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਜਿੱਥੇ ਮਨੁੱਖ ਨੂੰ ਮੁੱਕਤੀ ਦਾ ਰਾਹ ਸਰਲਤਾਂ ਨਾਲ ਦੱਸਿਆ ਉੱਥੇ ਉਨ੍ਹਾਂ ਬੇਇਨਸ਼ਾਫੀ ਦਾ ਵਿਰੋਧ ਬਾਬਰ ਨੂੰ ਲਲਕਾਰ ਕੇ ਵੀ ਸਿੱਖਾਇਆ।ਵੈਬੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਐਡਵੋਕੇਟ ਜਰਨਲ ਗੁਰਚਰਨ ਸਿੰਘ ਗਿੱਲ ਨੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੀਆਂ ਰੱਬੀ ਸਿੱਖਿਆਵਾਂ ਨੂੰ ਕਲਯੁੱਗ ਦਾ ਜਹਾਜ਼ ਦੱਸਦੇ ਹੋਏ ਕਿਹਾ ਕਿ ਅੱੱਜ ਵੀ ਦੁਖੀ ਮਾਨਵਤਾਂ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਬਾਣੀ ਦਾ ਆਪਣੇੇ ਜੀਵਨ ਵਿੱਚ ਅਭਿਆਸ ਕਰਕੇ ਸੁੱਖੀ ਜੀਵਨ ਬਤੀਤ ਕਰ ਸਕਦੀ ਹੈ।ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਜੀਵਨ ਵਿੱਚ ਵਿਅਕਤੀਗਤ, ਪਰਿਵਾਰਕ, ਸਮਾਜਿਕ, ਧਾਰਮਿਕ, ਵਿਗਿਆਨਿਕ, ਮਨੋਵਿਗਿਆਨਿਕ ਅਤੇ ਰਾਜਨੀਤਕ ਪੱਖ੍ਹਾ ਤੋਂ ਜੋ ਮਾਰਗ ਦਰਸ਼ਨ ਕੀਤਾ ਹੈ ਉਹ ਅੱਜ ਵੀ ਕਲਿਆਣਕਾਰੀ ਹੈ।ਉਨ੍ਹਾ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਭਰਮ, ਕੁਰੀਤੀਆਂ ਅਤੇ ਅੰਧਕਾਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਸਮਾਗਮ ਨੂੰ ਇੰਦਰਾਂ ਗਾਂਧੀ ਰਾਸ਼ਟਰੀ ਕਲਾਂ ਕੇਂਦਰ ਦੇ ਮੈਂਬਰ ਸਕੱਤਰ ਸੱਚਿਆਨੰਦ ਜੋਸ਼ੀ ਨੇ ਸੰਬੋਧਨ ਕਰਦੇ ਦੱਸਿਆ ਕਿ ਸੰਸਥਾ ਸ਼੍ਰੀ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਿਧਾਤਾਂ ਦੇ ਪ੍ਰਚਾਰ-ਪ੍ਰਸਾਰ ਲਈ ਵਿਆਪਕ ਪੱਧਰ ਤੇ ਸਮਾਗਮ ਕਰਵਾ ਰਹੀ ਹੈ।ਵੈਬੀਨਾਰ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਸਾਹਨੀ, ਹਰਭਜਨ ਸਿੰਘ ਦਿਉਲ ਅਤੇ ਅਨਿਲ ਵਰਮਾ ਨੇ ਵੀ ਸੰਬੋਧਨ ਕੀਤਾ।ਰਾਸ਼ਟਰੀ ਪੱਧਰ ਦੇ ਆਨ ਲਾਇਨ ਵੈਬੀਨਾਰ ਵਿੱਚ ਸ਼ੈਕੜ੍ਹੇ ਨਾਨਕ ਲੇਵਾ ਸੰਗਤ ਤੋਂ ਇਲਾਵਾ ਗੁਰਬਚਨ ਸਿੰਘ ਮੋਖਾਂ, ਹਰਮਿੰਦਰ ਸਿੰਘ ਮਲਿਕ, ਅਮਨਦੀਪ ਸਿੰਘ ਪੂਨੀਆਂ, ਗੁਰਤੇਜ਼ ਸਿੰਘ ਢਿੱਲੋਂ, ਬਲਕਾਰ ਸਿੰਘ ਸਹੋਤਾ ਅਤੇ ਬਹਾਦਰ ਖਾਂ ਨੇ ਭਾਗ ਲਿਆ।