Arash Info Corporation

ਕਿਲ੍ਹਾ ਰਾਏਪੁਰ ਮਾਰਕੀਟ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਰਣਜੀਤ ਸਿੰਘ ਮਾਂਗਟ ਦਾ ਖੰਨਾ ਵਿੱਚ ਕੀਤਾ ਗਿਆ ਸਵਾਗਤ

03

August

2020

ਖੰਨਾ 3 ਅਗਸਤ (ਰਾਜਕੁਮਾਰ ਮੈਨਰੋ ਅਭਿਸ਼ੇਕ ਮੈਨਰੋ )ਅੱਜ ਜਗਤ ਕਾਲੋਨੀ ਗਲੀ ਨੰਬਰ ਪੰਜ ਵਿੱਚ ਸਰਬਜੀਤ ਸਿੰਘ ਸੇਖੋਂ ਦੇ ਨਿਵਾਸ ਸਥਾਨ ਤੇ ਮੁਹੱਲਾ ਨਿਵਾਸੀਆਂ ਵੱਲੋਂ ਸਰਦਾਰ ਰਣਜੀਤ ਸਿੰਘ ਮਾਂਗਟ ਜੋ ਕਿ ਮਾਰਕੀਟ ਕਮੇਟੀ ਕਿਲਾ ਰਾਏਪੁਰ ਦੇ ਨਵਨਿਯੁਕਤ ਚੇਅਰਮੈਨ ਬਣੇ ਹਨ ਅੱਜ ਉਨ੍ਹਾਂ ਨੂੰ ਪੰਜ ਨੰਬਰ ਗਲੀ ਦੇ ਮੈਂਬਰਾਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਮਾਂਗਟ ਨੇ ਕਿਹਾ ਕਿ ਮੈਂ ਦਿਲ ਤੋਂ ਕੋਟਲੀ ਪਰਿਵਾਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਛੋਟੀ ਉਮਰ ਤੋਂ ਹੀ ਮੈਂ ਉਨ੍ਹਾਂ ਦੇ ਨਾਲ ਸਿਆਸਤ ਵਿੱਚ ਆ ਗਿਆ ਸੀ ਯੂਥ ਕਾਂਗਰਸ ਵਿੱਚ ਲੰਬੀ ਦੇਰ ਸੇਵਾ ਕਰਨ ਤੋਂ ਬਾਅਦ ਕਾਂਗਰਸ ਦੇ ਕਈ ਸੀਨੀਅਰ ਅਹੁਦਿਆਂ ਤੇ ਕੰਮ ਕਰਨ ਤੋਂ ਬਾਅਦ ਅੱਜ ਮਹਾਰਾਜਾ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮਾਰਕੀਟ ਕਮੇਟੀ ਕਿਲਾ ਰਾਏਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਇਸ ਲਈ ਉਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਕੋਟਲੀ ਪਰਿਵਾਰ ਅਤੇ ਕਾਂਗਰਸ ਦੇ ਉੱਚ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਵਿਸ਼ਵਾਸ ਦਿਵਾਉਂਦੇ ਹੋਏ ਮੈਨੂੰ ਚੇਅਰਮੈਨ ਨਿਯੁਕਤ ਕੀਤਾ ਉਨ੍ਹਾਂ ਕਿਹਾ ਕਿ ਮੈਂ ਇਸ ਅਹੁਦੇ ਤੇ ਖਰਾ ਵੀ ਉਤਰਾਂਗਾ ਅਤੇ ਜਲਦ ਹੀ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਲਿੰਕ ਸੜਕਾਂ ਅਤੇ ਮੰਡੀਆਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਸਰਦਾਰ ਮਾਂਗਟ ਨੇ ਕਿਹਾ ਕਿ ਮਾਰਕੀਟ ਕਮੇਟੀ ਵਿੱਚ ਆਉਂਦੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਇਆ ਜਾਵੇਗਾ ਇਸ ਮੌਕੇ ਸ.ਰਣਜੀਤ ਸਿੰਘ ਮਾਂਗਟ ਨੂੰ ਸਨਮਾਨਿਤ ਕਰਨ ਵਾਲਿਆਂ ਵਿਚ ਸਰਦਾਰ ਸਰਬਜੀਤ ਸਿੰਘ ਸੇਖੋਂ ਸੁਰਿੰਦਰ ਸਿੰਘ ਜਤਿੰਦਰ ਪਾਲ ਗਿਆਨ ਸਿੰਘ ਅਮਰਜੀਤ ਕੌਰ ਸੇਖੋਂ ਬਲਜਿੰਦਰ ਕੌਰ ਅਮਰਜੀਤ ਕੌਰ ਮਾਂਗਟ ਸੁਖਵਿੰਦਰ ਕੌਰ ਮਨਰਾਜ ਮਾਂਗਟ ਆਦਿ ਹਾਜ਼ਰ ਸੀ