ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਨੂੰ ਕੀਤਾ ਗਿਆ ਸਪੁਰਦ ਏ ਖਾਕ

03

July

2020

ਮੁੰਬਈ, 3 ਜੁਲਾਈ - ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਅੱਜ ਸਵੇਰੇ ਮਲਾਡ ਦੇ ਕਬਰਸਤਾਨ ਵਿਖੇ ਉਨ੍ਹਾਂ ਨੂੰ ਸਪੁਰਦ ਏ ਖਾਕ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੀ ਨਜਦੀਕੀ ਮੌਜੂਦ ਸਨ ਤੇ ਕੋਰੋਨਾ ਕਾਰਨ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਅੱਜ ਸਵੇਰੇ ਸੁਪਰਦ ਏ ਖਾਕ ਕਰ ਦਿੱਤਾ ਗਿਆ।