ਕੋਰੋਨਾ ਖ਼ਿਲਾਫ਼ ਲੜਾਈ ਜੀਵਨ ਤੇ ਮੌਤ ਵਿਚਕਾਰ ਜੰਗ- PM ਮੋਦੀ

29

March

2020

ਨਵੀਂ ਦਿੱਲੀ : Mann Ki Baat, ਕੋਰੋਨਾ ਵਾਇਰਸ ਮਹਾਮਾਰੀ ਸਬੰਧੀ ਲਾਗੂ ਦੇਸ਼ਵਿਆਪੀ ਲਾਕਡਾਊਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਮਹੀਨੇ ਰੇਡੀਓ 'ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ 'ਮਨ ਕੀ ਬਾਤ' ਨੂੰ ਸੰਬੋਧਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਹੀਨਾਵਾਰੀ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 63ਵੇਂ ਐਡੀਸ਼ਨ ਨੂੰ ਸੰਬੋਧਨ ਕਰ ਰਹੇ ਹਨ। Mann Ki Baat Live Updates : -ਮੈਂ ਸਮਝਦਾ ਹਾਂ ਕਿ ਕੋਈ ਵੀ ਜਾਣਬੁਝ ਕੇ ਨਿਯਮਾਂ ਨੂੰ ਤੋੜਨਾ ਨਹੀਂ ਚਾਹੁੰਦਾ ਪਰ ਕੁਝ ਲੋਕ ਹਨ ਜਿਹੜੇ ਅਜਿਹਾ ਕਰ ਰਹੇ ਹਨ। ਉਨ੍ਹਾਂ ਲਈ ਮੈਂ ਕਹਾਂਗਾ ਕਿ ਜੇਕਰ ਉਹ ਇਸ ਦੀ ਪਾਲਣਾ ਨਹੀਂ ਕਰਦੇ ਹਨ ਤਾਂ ਖ਼ੁਦ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਸਕਦੇ ਹਨ : PM ਮੋਦੀ - ਕਈ ਯੋਧਾ ਅਜਿਹੇ ਹਨ ਜਿਹੜੇ ਆਪਣੇ ਘਰਾਂ ਦੇ ਅੰਦਰ ਨਹੀਂ ਬਲਕਿ ਆਪਣੇ ਘਰਾਂ ਦੇ ਬਾਹਰ Coronavirus ਨਾਲ ਲੜ ਰਹੇ ਹਨ। ਇਹ ਸਾਡੀ ਮੋਹਰੀ ਕਤਾਰ ਦੇ ਫ਼ੌਜੀ- ਖ਼ਾਸਕਰ ਸਾਡੇ ਭੈਣ-ਭਰਾ ਨਰਸ, ਡਾਕਟਰ ਤੇ ਪੈਰਾਮੈਡੀਕਲ ਸਟਾਫ ਦੇ ਰੂਪ 'ਚ ਡਿਊਟੀ 'ਤੇ ਹਨ : PM ਮੋਦੀ -ਕੋਰੋਨਾ ਵਾਇਰਸ ਗਿਆਨ, ਵਿਗਿਆਨ, ਅਮੀਰ-ਗ਼ਰੀਬ, ਮਜ਼ਬੂਤ-ਕਮਜ਼ੋਰ ਸਾਰਿਆਂ ਨੂੰ ਇੱਕੋ ਜਿਹੀ ਚੁਣੌਤੀ ਦੇ ਰਿਹਾ ਹੈ। ਇਹ ਕਿਸੇ ਵੀ ਦੇਸ਼ ਦੀਆਂ ਸਰਹੱਦਾਂ ਤਕ ਸੀਮਤ ਨਹੀਂ ਹੈ, ਨਾ ਹੀ ਇਹ ਖੇਤਰ ਜਾਂ ਮੌਸਮ 'ਚ ਭੇਦ ਕਰਦਾ ਹੈ- PM ਮੋਦੀ -ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਮੁਸ਼ਕਿਲ ਹੈ ਤੇ ਇਸ ਨਾਲ ਮੁਕਾਬਲੇ ਲਈ ਅਜਿਹੇ ਠੋਸ ਫੈਸਲਿਆਂ ਦੀ ਜ਼ਰੂਰਤ ਸੀ। ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ। -ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ਜੀਵਨ ਤੇ ਮੌਤ ਵਿਚਕਾਰ ਜੰਗ ਵਾਂਗ ਹੈ। -ਮੈਂ ਇਨ੍ਹਾਂ ਕਠੋਰ ਕਦਮਾਂ ਲਈ ਮਾਫ਼ੀ ਚਾਹੁੰਦਾ ਹਾਂ, ਜਿਨ੍ਹਾਂ ਨੇ ਤੁਹਾਡੇ ਜੀਵਨ 'ਚ ਮੁਸ਼ਕਲਾਂ ਨੂੰ ਜਨਮ ਦਿੱਤਾ ਹੈ, ਖ਼ਾਸਕਰ ਗ਼ਰੀਬ ਲੋਕਾਂ ਨੂੰ। ਮੈਨੂੰ ਪਤਾ ਹੈ ਕਿ ਤੁਹਾਡੇ ਵਿਚੋਂ ਕੁਝ ਲੋਕ ਮੇਰੇ ਤੋਂ ਵੀ ਨਾਰਾਜ਼ ਹੋਣਗੇ। ਪਰ ਇਸ ਲੜਾਈ ਨੂੰ ਜਿੱਤਣ ਲਈ ਇਨ੍ਹਾਂ ਠੋਸ ਉਪਾਵਾਂ ਦੀ ਜ਼ਰੂਰਤ ਸੀ- PM ਮੋਦੀ