ਤੇਲ ਕੀਮਤਾਂ 'ਚ ਜ਼ਬਰਦਸਤ ਗਿਰਾਵਟ, ਪੈਟਰੋਲ 2.69 ਤੇ ਡੀਜ਼ਲ 2.33 ਰੁਪਏ ਸਸਤਾ

11

March

2020

ਨਵੀਂ ਦਿੱਲੀ : ਜੇਕਰ ਤੁਸੀਂ ਦਿੱਲੀ ਤੇ ਕੋਲਕਾਤਾ 'ਚ ਰਹਿੰਦੇ ਹੋ ਤਾਂ ਅੱਜ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਹੋਲੀ ਤੋਂ ਬਾਅਦ 11 ਮਾਰਚ 2020 ਨੂੰ ਦਿੱਲੀ ਤੇ ਕੋਲਕਾਤਾ 'ਚ ਪੈਟਰੋਲ ਦੀਆਂ ਕੀਮਤਾਂ 'ਚ ਆਇਲ ਮਾਰਕੀਟਿੰਗ ਕੰਪਨੀਆਂ ਨੇ ਜ਼ਬਰਦਸਤ ਕਟੌਤੀ ਕੀਤੀ ਹੈ। ਉੱਥੇ ਹੀ ਮੁੰਬਈ ਤੇ ਕੋਲਕਾਤਾ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆਇਆ ਹੈ। ਦੱਸ ਦੇਈਏ ਕਿ ਕੌਮਾਂਤਰੀ ਬਾਜ਼ਾਰ 'ਚ ਕਰੂਡ ਆਇਲ ਦੀਆਂ ਕੀਮਤਾਂ 'ਚ ਵੀ 4 ਫ਼ੀਸਦੀ ਤਕ ਦਾ ਉਛਾਲ ਦਰਜ ਕੀਤਾ ਗਿਆ ਹੈ। ਦਿੱਲੀ ਤੇ ਕੋਲਕਾਤਾ 'ਚ ਪੈਟਰੋਲ ਦੀਆਂ ਕੀਮਤਾਂ 'ਚ ਜ਼ਬਰਦਸਤ ਕਟੌਤੀ Indian Oil ਦੀ ਵੈੱਬਸਾਈਟ ਅਨੁਸਾਰ, 10 ਮਾਰਚ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 72.98 ਰੁਪਏ ਪ੍ਰਤੀ ਲੀਟਰ ਸੀ ਜੋ 11 ਮਾਰਚ ਨੂੰ 2.69 ਰੁਪਏ ਦੀ ਕਟੌਤੀ ਨਾਲ 70.29 ਰੁਪਏ ਪ੍ਰਤੀ ਲੀਟਰ ਹੋ ਗਿਆ। ਉੱਥੇ ਹੀ ਕੋਲਕਾਤਾ 'ਚ ਪੈਟਰੋਲ ਦੀ ਕੀਮਤ ਹੋਲੀ ਵਾਲੇ ਦਿਨ ਯਾਨੀ 10 ਮਾਰਚ 2020 ਨੂੰ ਜਿੱਥੇ 75.99 ਰੁਪਏ ਪ੍ਰਤੀ ਲੀਟਰ ਸੀ ਉੱਥੇ ਹੀ 11 ਮਾਰਚ ਨੂੰ 3.01 ਰੁਪਏ ਦੀ ਕਟੌਤੀ ਨਾਲ 72.98 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦਿੱਲੀ ਤੇ ਕੋਲਕਾਤਾ 'ਚ ਡੀਜ਼ਲ ਦੇ ਭਾਅ ਵੀ ਘਟੇ ਦਿੱਲੀ 'ਚ ਡੀਜ਼ਲ ਦੀਆਂ ਕੀਮਤਾਂ 'ਚ ਜ਼ਬਰਦਸਤ ਕਟੌਤੀ ਕੀਤੀ ਗਈ ਹੈ। ਇੱਥੇ ਡੀਜ਼ਲ 2.33 ਰੁਪਏ ਸਸਤਾ ਹੋ ਕੇ 65.34 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਡੀਜ਼ਲ 63 ਪੈਸੇ ਸਸਤਾ ਹੋ ਕੇ 65.34 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ 'ਚ ਡੀਜ਼ਲ ਦੀਆਂ ਕੀਮਤਾਂ 'ਚ 51 ਪੈਸੇ ਦੀ ਕਟੌਤੀ ਕੀਤੀ ਗਈ ਹੈ ਤੇ ਇਹ 65.97 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਗੱਲ ਪੰਜਾਬ ਦੀ ਕਰੀਏ ਤਾਂ ਇੱਥੋਂ ਦੇ ਮਹਾਨਗਰਾਂ ਲੁਧਿਆਣਾ 'ਚ ਪੈਟਰੋਲ 70.72 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 62.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਲੰਧਰ 'ਚ ਪੈਟਰੋਲ 70.36 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 62.09 ਰੁਪਏ ਪ੍ਰਤੀ ਲੀਟਰ ਹੈ। ਅੰਮ੍ਰਿਤਸਰ 'ਚ 53 ਪੈਸੇ ਦੀ ਕਟੌਤੀ ਨਾਲ ਪੈਟਰੋਲ 70.61 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ 49 ਪੈਸੇ ਦੀ ਕਟੌਤੀ ਨਾਲ 62.33 ਰੁਪਏ ਪ੍ਰਤੀ ਲੀਟਰ ਹੈ।