Arash Info Corporation

3 ਮਾਰਚ ਨੂੰ ਹੋਵੇਗੀ ਫਾਂਸੀ, SC 'ਚ ਲੰਬਿਤ ਪਟੀਸ਼ਨ ਦਾ ਡੈੱਥ ਵਾਰੰਟ 'ਤੇ ਅਸਰ ਨਹੀਂ

29

February

2020

ਨਵੀਂ ਦਿੱਲੀ : 2012 Delhi Nirbhaya Case : ਨਿਰਭੈਆ ਮਾਮਲੇ 'ਚ ਆਗਾਮੀ 3 ਮਾਰਚ ਨੂੰ ਹੋਣ ਵਾਲੀ ਫਾਂਸੀ ਦੇ ਮੱਦੇਨਜ਼ਰ ਦਿੱਲੀ ਦੀ ਤਿਹਾੜ ਜੇਲ੍ਹ 'ਚ ਤਿਆਰੀ ਤੇਜ਼ ਕਰ ਦਿੱਤੀ ਗਈ ਹੈ। ਇਕ-ਦੋ ਦਿਨ ਫਾਂਸੀ ਦਾ ਫਾਈਨਲ ਟ੍ਰਾਇਲ ਦੇਣ ਲਈ ਯੂਪੀ ਦੇ ਮੇਰਠ ਤੋਂ ਜੱਲਾਦ ਪਵਨ ਵੀ ਪਹੁੰਚ ਜਾਵੇਗਾ। ਕੇਂਦਰ ਦੀ ਲੰਬਿਤ ਪਟੀਸ਼ਨ ਨਾਲ ਡੈੱਥ ਵਾਰੰਟ 'ਤੇ ਅਸਰ ਨਹੀਂ ਉੱਥੇ ਹੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਅਲੱਗ ਤੋਂ ਇਕ ਪਟੀਸ਼ਨ ਦਾਇਰ ਕਰ ਕੇ ਸਾਰੇ ਦੋਸ਼ੀਆਂ ਨੂੰ ਇਕੱਠੇ ਫਾਂਸੀ ਦੇਣ ਦੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੋਈ ਹੈ। ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਦੋਸ਼ੀਆਂ ਦੇ ਸਾਰੇ ਕਾਨੂੰਨੀ ਬਦਲ ਸਮਾਪਤ ਹੋ ਚੁੱਕੇ ਹਨ, ਉਨ੍ਹਾਂ ਦੀ ਸਜ਼ਾ 'ਤੇ ਅਮਲ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਇਸ ਪਟੀਸ਼ਨ ਦੇ ਲੰਬਿਤ ਰਹਿਣ ਦਾ ਹੇਠਲੀ ਅਦਾਲਤ ਵੱਲੋਂ ਦੋਸ਼ੀਆਂ ਖ਼ਿਲਾਫ਼ ਡੈੱਥ ਵਾਰੰਟ ਜਾਰੀ ਹੋਣ 'ਤੇ ਕੋਈ ਅਸਰ ਨਹੀਂ ਪਵੇਗਾ। ਕੇਂਦਰ ਸਰਕਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ 5 ਮਾਰਚ ਤਕ ਲਈ ਸੁਣਵਾਈ ਟਾਲ਼ ਦਿੱਤੀ ਸੀ। ਅਲੱਗ-ਅਲੱਗ ਸੈੱਲ 'ਚ ਰੱਖੇ ਗਏ ਹਨ ਚਾਰੋਂ ਦੋਸ਼ੀ ਉੱਥੇ ਹੀ ਹਾਲਾਤ ਦੇਖਦੇ ਹੋਏ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਨੰਬਰ-3 'ਚ ਚਾਰਾਂ ਦੋਸ਼ੀਆਂ (ਪਵਨ ਕੁਮਾਰ ਗੁਪਤਾ, ਵਿਨੈ ਕੁਮਾਰ ਸ਼ਰਮਾ, ਮੁਕੇਸ਼ ਸਿੰਘ ਤੇ ਅਕਸ਼ੈ ਕੁਮਾਰ ਸਿੰਘ) ਨੂੰ ਅਲੱਗ-ਅਲੱਗ ਸੈੱਲ 'ਚ ਰੱਖਿਆ ਹੈ, ਜਿਸ ਨਾਲ ਫਾਂਸੀ ਦੀਆਂ ਤਿਆਰੀਆਂ ਦਾ ਪਤਾ ਨਾ ਚੱਲ ਸਕੇ। ਰੱਸੀ ਨੂੰ ਲਾਇਆ ਜਾ ਰਿਹਾ ਬਟਰ 3 ਮਾਰਚ ਨੂੰ ਹੋਣ ਵਾਲੀ ਫਾਂਸੀ ਦੇ ਮੱਦੇਨਜ਼ਰ ਲਗਾਤਾਰ ਜੇਲ੍ਹ 'ਚ ਰੱਖੀ ਗਈ ਰੱਸੀ ਨੂੰ ਬਟਰ ਲਗਾ ਕੇ ਮੁਲਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਫਾਂਸੀ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਇਕ ਮਾਰਚ ਤਕ ਪਹੁੰਚੇਗਾ ਜੱਲਾਦ ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਮੰਨੀਏ ਤਾਂ ਫਾਂਸੀ ਤੋਂ ਘੱਟੋ-ਘੱਟ ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਜੱਲਾਦ ਪਵਨ ਇੱਥੇ ਪਹੁੰਚ ਜਾਵੇਗਾ। ਇਸ ਸਬੰਧੀ ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਪਹਿਲਾਂ ਹੀ ਯੂਪੀ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਹੈ। ਜੱਲਾਦ ਪਵਨ ਨੂੰ ਮਿਲਣਗੇ 60,000 ਰੁਪਏ ਅਪੁਸ਼ਟ ਜਾਣਕਾਰੀ ਮੁਤਾਬਿਕ, ਤਿਹਾੜ ਜੇਲ੍ਹ ਪ੍ਰਸ਼ਾਸਨ ਹਰ ਦੋਸ਼ੀ ਨੂੰ ਫਾਂਸੀ ਦੇ ਮੱਦੇਨਜ਼ਰ ਜੱਲਾਦ ਪਵਨ ਨੂੰ 60,000 ਰੁਪਏ ਦਿੱਤੇ ਜਾਣਗੇ ਯਾਨੀ ਹਰੇਕ ਫਾਂਸੀ ਲਈ 15,000 ਰੁਪਏ ਦਿੱਤੇ ਜਾਣਗੇ। ਫਾਂਸੀ ਤੋਂ ਬਚਣ ਲਈ SC ਪੁੱਜਾ ਪਵਨ, ਡੈੱਥ ਵਾਰੰਟ 'ਤੇ ਰੋਕ ਲਾਉਣ ਦੀ ਕੀਤੀ ਮੰਗ ਨਿਰਭੈਆ ਸਮੂਹਕ ਜਬਰ ਜਨਾਹ ਮਾਮਲੇ 'ਚ ਫਾਂਸੀ ਦੀ ਸਜ਼ਾਯਾਫ਼ਤਾ ਚਾਰਾਂ ਦੋਸ਼ੀਆਂ 'ਚੋਂ ਇਕ ਪਵਨ ਗੁਪਤਾ ਨੇ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ 'ਚ ਦੋਸ਼ੀ ਪਵਨ ਨੇ ਸੁਪਰੀਮ ਕੋਰਟ ਤੋਂ ਆਪਣੀ ਫਾਂਸੀ ਦੀ ਸਜ਼ਾ ਨੂੰ ਤਾਉਮਰ ਕੈਦ 'ਚ ਬਦਲਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪਵਨ ਕੁਮਾਰ ਗੁਪਤਾ ਨੇ ਹੇਠਲੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਡੈੱਥ ਵਾਰੰਟ 'ਤੇ ਵੀ ਰੋਕ ਲਾਉਣ ਦੀ ਮੰਗ ਕੀਤੀ ਹੈ। ਪਵਨ ਕੋਲ ਹਾਲੇ ਵੀ ਬਚੇ ਹਨ ਬਦਲ ਪਵਨ ਦੇ ਵਕੀਲ ਏਪੀ ਸਿੰਘ ਨੇ ਕਿਊਰੇਟਿਵ ਪਟੀਸ਼ਨ ਦਾਖ਼ਲ ਕਰਦੇ ਹੋਏ ਕਿਹਾ ਕਿ ਪਵਨ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਨਿਰਭੈਆ ਸਮੂਹਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਇਸ ਤੋਂ ਪਹਿਲਾਂ ਤਿੰਨ ਦੋਸ਼ੀਆਂ ਮੁਕੇਸ਼, ਵਿਨੈ ਤੇ ਅਕਸ਼ੈ ਦੀ ਤਰਸ ਪਟੀਸ਼ਨ ਪਹਿਲਾਂ ਹੀ ਰਾਸ਼ਟਰਪਤੀ ਨੇ ਕਰ ਦਿੱਤੀ ਸੀ। ਚਾਰਾਂ 'ਚੋਂ ਸਿਰਫ਼ ਪਵਨ ਗੁਪਤਾ ਹੀ ਇਕ ਅਜਿਹਾ ਦੋਸ਼ੀ ਹੈ ਜਿਸ ਨੇ ਹੁਣ ਤਕ ਆਪਣੇ ਸਾਰੇ ਕਾਨੂੰਨੀ ਬਦਲ ਖ਼ਤਮ ਨਹੀਂ ਕੀਤੇ ਹਨ। ਪਵਨ ਕੋਲ ਫਿਲਹਾਲ ਰਾਸ਼ਟਰਪਤੀ ਕੋਲ ਤਰਸ ਪਟੀਸ਼ਨ ਦਾਖ਼ਲ ਕਰਨ ਦਾ ਵੀ ਬਦਲ ਹੈ। 3 ਮਾਰਚ ਸਵੇਰੇ 6 ਵਜੇ ਹੋਣੀ ਹੈ ਫਾਂਸੀ ਉਂਝ ਹਾਈ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਇਕੱਠੇ ਫਾਂਸੀ ਦੇਣ ਦੇ ਹੁਕਮ 'ਚ ਦੋਸ਼ੀਆਂ ਨੂੰ ਕਾਨੂੰਨੀ ਬਦਲ ਅਪਣਾਉਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਸੀ ਤੇ ਸੱਤ ਦਿਨਾਂ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਹੇਠਲੀ ਅਦਾਲਤ ਨੇ ਚਾਰਾਂ ਦੋਸ਼ੀਆਂ ਮੁਕੇਸ਼, ਅਕਸ਼ੈ, ਵਿਨੈ ਤੇ ਪਵਨ ਨੂੰ ਫਾਂਸੀ ਦੇਣ ਲਈ ਤਿੰਨ ਮਾਰਚ ਸਵੇਰੇ 6 ਵਜੇ ਦਾ ਬਲੈਕ ਵਾਰੰਟ ਜਾਰੀ ਕੀਤਾ ਹੈ।