ਡਰੋਨਾਂ ਰਾਹੀਂ ਹਥਿਆਰ ਭੇਜਣ ਦੇ ਮਾਮਲੇ 'ਚ ਪਾਕਿਸਤਾਨ 'ਚ ਬੈਠੇ ਨੀਟਾ ਅਤੇ ਬੱਗਾ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ

12

February

2020

ਐੱਸ. ਏ. ਐੱਸ. ਨਗਰ, 12 ਫਰਵਰੀ - ਸਰਹੱਦੀ ਇਲਾਕੇ 'ਚ ਡਰੋਨਾਂ ਰਾਹੀਂ ਹਥਿਆਰ ਭੇਜਣ ਦੇ ਮਾਮਲੇ 'ਚ ਐੱਨ. ਆਈ. ਏ. ਦੇ ਸਪੈਸ਼ਲ ਜੱਜ ਦੀ ਅਦਾਲਤ ਵਲੋਂ ਐੱਨ. ਆਈ. ਏ. ਦੀ ਅਰਜ਼ੀ ਰਣਜੀਤ ਸਿੰਘ ਨੀਟਾ, ਜੋ ਕਿ ਪਾਕਿਸਤਾਨ 'ਚ ਦੱਸਿਆ ਜਾ ਰਿਹਾ ਹੈ ਅਤੇ ਗੁਰਮੀਤ ਸਿੰਘ ਬੱਗਾ, ਜੋ ਕਿ ਜਰਮਨੀ 'ਚ ਦੱਸਿਆ ਜਾ ਰਿਹਾ ਹੈ, ਦੇ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਐੱਨ. ਆਈ. ਏ. ਵਲੋਂ ਇਸ ਮਾਮਲੇ 'ਚ ਖ਼ਾਲਿਸਤਾਨ ਲਿਬਰੇਸ਼ਨ ਨਾਲ ਸੰਬੰਧਿਤ ਦੱਸੇ ਜਾਂਦੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਪਹਿਲਾਂ ਪੰਜਾਬ ਪੁਲਿਸ ਕਰ ਰਹੀ ਸੀ। ਮਗਰੋਂ ਪੰਜਾਬ ਸਰਕਾਰ ਦੀ ਬੇਨਤੀ 'ਤੇ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਇਹ ਮਾਮਲਾ ਸਪੁਰਦ ਕਰ ਦਿੱਤਾ ਗਿਆ ਸੀ।