Arash Info Corporation

ਬੱਸ ਦੀ ਲਪੇਟ 'ਚ ਆਏ ਵਿਅਕਤੀ ਦੀ ਲਾਸ਼ ਨੂੰ ਚੌਕ 'ਚ ਰੱਖ ਕੇ ਪਰਿਵਾਰ ਨੇ ਲਗਾਇਆ ਧਰਨਾ

06

February

2020

ਮੋਗਾ, 6 ਫਰਵਰੀ - ਕੁਝ ਦਿਨ ਪਹਿਲਾਂ ਮੋਗਾ ਦੇ ਮੁੱਖ ਚੌਕ 'ਚ ਸੀਤਾ ਰਾਮ ਨਾਂਅ ਦਾ ਪ੍ਰਵਾਸੀ ਮਜ਼ਦੂਰ ਇਕ ਨਿੱਜੀ ਬੱਸ ਦੀ ਲਪੇਟ 'ਚ ਆ ਗਿਆ ਸੀ। ਜਿਸ ਦੌਰਾਨ ਉਸ ਦੀ ਲੱਤਾਂ ਬੁਰੀ ਤਰਾਂ ਕੁਚਲੀਆਂ ਗਈਆਂ ਸੀ। ਸਿਵਲ ਹਸਪਤਾਲ ਮੋਗਾ ਤੋਂ ਉਸ ਨੂੰ ਫਰੀਦ ਕੋਟ ਦੇ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸ ਨੇ ਦਮ ਤੋੜ ਦਿੱਤਾ। ਅੱਜ ਸਮੁਚੇ ਪਰਿਵਾਰ ਨੇ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਮੁੱਖ ਚੌਂਕ 'ਚ ਲਾਸ਼ ਰੱਖ ਕੇ ਇਨਸਾਫ ਲੈਣ ਲਈ ਧਰਨਾ ਲਗਾਇਆ। ਡੀ.ਐਸ.ਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਵੱਲੋਂ ਬੱਸ ਦੇ ਡਰਾਈਵਰ 'ਤੇ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਸੀਤਾਰਾਮ ਦੀ ਮੌਤ ਹੋ ਜਾਣ 'ਤੇ ਅਗਲੀ ਕਾਰਵਾਈ ਅਮਵਲ 'ਚ ਲਿਆ ਕੇ ਬਸ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ।