ਦਿੱਲੀ ’ਚ ਪਤੀ, ਪਤਨੀ ਅਤੇ ਧੀ ਦੀ ਚਾਕੂ ਨਾਲ ਹੱਤਿਆ

11

October

2018

ਨਵੀਂ ਦਿੱਲੀ, ਦਿੱਲੀ ਦੇ ਵਸੰਤ ਕੁੰਜ ਇਲਾਕੇ ਦੇ ਕਿਸ਼ਨਗੜ੍ਹ ਦੇ ਇੱਕ ਘਰ ਵਿੱਚੋਂ ਖੂਨ ਨਾਲ ਲਥਪਥ 3 ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦਾ ਕਤਲ ਚਾਕੂ ਮਾਰ ਕੇ ਕੀਤਾ ਗਿਆ। ਸੂਚਨਾ ਮਗਰੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਮਿਥਲੇਸ਼, ਉਸ ਦੀ ਪਤਨੀ ਸਿਆ ਤੇ ਧੀ ਨੇਹਾ ਦੀਆਂ ਲਾਸ਼ਾਂ ਪਈਆਂ ਸਨ। ਗੰਭੀਰ ਰੂਪ ਵਿੱਚ ਜ਼ਖ਼ਮੀ ਮਿਥਲੇਸ਼ ਦੇ ਪੁੱਤਰ ਸੂਰਜ ਨੂੰ ਹਸਪਤਾਲ ਪੁੱਜਦਾ ਕੀਤਾ ਗਿਆ। ਇਨ੍ਹਾਂ ਨੂੰ ਚਾਕੂ ਨਾਲ ਕਤਲ ਕੀਤਾ ਗਿਆ। ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀ ਅਜੈ ਚੌਧਰੀ ਦੱਸਿਆ ਕਿ ਸਵੇਰੇ ਸਵਾ 5 ਵਜੇ ਦੇ ਕਰੀਬ ਇਸ ਵਾਰਦਾਤ ਦੀ ਸੂਚਨਾ ਗੁਆਂਢੀ ਤੋਂ ਮਿਲੀ। ਪੁਲੀਸ ਨੇ ਰਿਸ਼ਤੇਦਾਰਾਂ ਸਮੇਤ ਗੁਆਂਢੀਆਂ ਤੋਂ ਜਾਣਕਾਰੀ ਲਈ। ਗੁਆਂਢੀਆਂ ਨੇ ਦੱਸਿਆ ਕਿ ਸਵੇਰੇ ਚਾਰ ਕੁ ਵਜੇ ਪੁੱਤਰ ਨੇ ਮਕਾਨ ਦੀ ਬਾਲਕੋਨੀ ਤੋਂ ਆਵਾਜ਼ ਦਿੱਤੀ ਸੀ ਤੇ ਸ਼ੋਰ ਪਾਇਆ ਸੀ। ਪੁਲੀਸ ਨੇ 8 ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਮਿਥਲੇਸ਼ ਸਮਾਜਿਕ ਕਾਰਜਾਂ ਨਾਲ ਵੀ ਜੁੜੇ ਹੋਏ ਸਨ ਤੇ ਉਨ੍ਹਾਂ ਦੇ ਪੁੱਤਰ ਨੂੰ ਕਰੀਬ 3 ਸਾਲ ਪਹਿਲਾਂ ਅਗਵਾ ਵੀ ਕੀਤਾ ਗਿਆ ਸੀ ਪਰ ਉਹ ਸੁਰੱਖਿਤ ਘਰ ਪਰਤ ਆਇਆ ਸੀ।