ਬਚਪਨ 'ਚ ਪੈਰਾਸੀਟਾਮੋਲ ਖਾਣ ਵਾਲੇ ਬੱਚਿਆਂ ਨੂੰ ਦਮਾ ਹੋਣ ਦਾ ਖਤਰਾ

18

September

2018

ਮੈਲਬੌਰਨ— ਇਕ ਅਧਿਐਨ ਮੁਤਾਬਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਬੱਚਿਆਂ ਨੂੰ ਜ਼ਿੰਦਗੀ ਦੇ ਸ਼ੁਰੂ ਦੇ 2 ਸਾਲਾਂ ਵਿਚ ਬੁਖਾਰ ਹੋਣ 'ਤੇ ਪੈਰਾਸੀਟਾਮੋਲ ਦੀ ਦਵਾਈ ਦਿੱਤੀ ਜਾਂਦੀ ਹੈ ਤਾਂ 18 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਉਨ੍ਹਾਂ ਨੂੰ ਦਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਪੈਰਾਸੀਟਾਮੋਲ ਖਾਣ ਨਾਲ ਦਮਾ ਹੋਣ ਦਾ ਖਤਰਾ ਉਨ੍ਹਾਂ ਲੋਕਾਂ ਵਿਚ ਜ਼ਿਆਦਾ ਹੈ, ਜਿਨ੍ਹਾਂ ਵਿਚ ਜੀ.ਐੱਸ.ਟੀ.ਪੀ.1 ਜੀਨ ਹੁੰਦੇ ਹਨ। ਭਾਵੇਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਰਾਸੀਟਾਮੋਲ ਅਤੇ ਦਮਾ ਵਿਚਕਾਰ ਡੂੰਘਾ ਸਬੰਧ ਹੈ ਪਰ ਅਜਿਹਾ ਵੀ ਨਹੀਂ ਹੈ ਕਿ ਬੁਖਾਰ ਦੀ ਦਵਾਈ ਲੈਣ ਨਾਲ ਹੀ ਲੋਕਾਂ ਨੂੰ ਦਮਾ ਹੋ ਜਾਵੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਨਤੀਜੇ ਦੀ ਪੁਸ਼ਟੀ ਕਰਨ ਲਈ ਹਾਲੇ ਹੋਰ ਸ਼ੋਧ ਕੀਤੇ ਜਾਣ ਦੀ ਲੋੜ ਹੈ। ਇਸ ਨਤੀਜੇ ਤੱਕ ਪਹੁੰਚਣ ਲਈ ਸ਼ੋਧ ਕਰਤਾਵਾਂ ਨੇ 18 ਸਾਲ ਤੱਕ ਦੀ ਉਮਰ ਦੇ 620 ਬੱਚਿਆਂ ਦਾ ਅਧਿਐਨ ਕੀਤਾ। ਇਸ ਵਿਚ ਸ਼ਾਮਲ ਕੀਤੇ ਗਏ ਸਾਰੇ ਬੱਚਿਆਂ ਦੇ ਘੱਟੋ-ਘੱਟ ਇਕ ਰਿਸ਼ਤੇਦਾਰ ਨੂੰ ਦਮਾ, ਅਗਜੀਮਾ (ਸਕਿਨ ਰੋਗ) ਜਾਂ ਹੋਰ ਐਲਰਜੀ ਸਬੰਧੀ ਬੀਮਾਰੀ ਜ਼ਰੂਰ ਸੀ।