News: ਰਾਜਨੀਤੀ

ਮਾਂ ਦਿਵਸ 'ਤੇ 'ਆਇਰਨ ਲੇਡੀ' ਜੁੜਵਾ ਬੱਚੀਆਂ ਦੀ ਬਣੀ ਮਾਂ

Monday, May 13 2019 06:04 AM
ਚੰਡੀਗੜ੍ਹ, 13 ਮਈ 2019 - ਮਣੀਪੁਰ ਦੀ ਆਇਰਨ ਲੇਡੀ ਕਹੀ ਜਾਣ ਵਾਲੀ ਆਈਰੋਮ ਸ਼ਰਮੀਲਾ ਨੇ 'ਮਦਰਜ਼ ਡੇ' (ਮਾਂ ਦਿਵਸ) 'ਤੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਸ਼ਰਮੀਲਾ ਨੇ ਬੰਗਲੁਰੂ ਦੇ ਕਲਾਊਡਨਾਈਨ ਹਸਪਤਾਲ 'ਚ ਦੋ ਧੀਆਂ ਨੂੰ ਜਨਮ ਦਿੱਤਾ। ਸ਼ਰਮੀਲਾ ਤੇ ਉਸਦੇ ਬ੍ਰਿਟਿਸ਼ ਨਾਗਰਿਕ ਪਤੀ ਨੇ ਆਪਣੀਆਂ ਧੀਆਂ ਦਾ ਨਾਮ ਨਿਕਸ ਸਾਕਸ਼ੀ ਤੇ ਆਰਮਨ ਤਾਰਾ ਰੱਖਿਆ ਹੈ। ਜ਼ਿਕਰਯੋਗ ਹੈ ਕਿ ਆਈਰੋਮ ਸ਼ਰਮੀਲਾ ਨੇ ਆਰਮਡ ਫੋਰਸਜ਼ ਸਪੈਸ਼ਲ ਪਾਵਰਜ਼ ਐਕਟ (ਏਐਫਐਸਪੀਏ) ਦੇ ਖਿਲਾਫ 16 ਸਾਲਾਂ ਲਈ ਭੁੱਖ ਹੜਤਾਲ ਕੀਤੀ, ਜਿਸ ਕਾਰਨ ਉਹ ਦੁਨੀਆ ਭਰ ਵਿਚ ਮਣੀਪੁਰ ਦੀ ਆਇਰਨ ਲੇਡੀ ਵਜੋਂ ਜਾਣੀ ਜਾਣ ਲੱ...

ਸਨੀ ਦਿਓਲ ਨੇ ਦੂਜੇ ਦਿਨ ਵੀ ਕੱਢਿਆ ਰੋਡ ਸ਼ੋਅ

Saturday, May 4 2019 08:26 AM
ਪਠਾਨਕੋਟ, ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਤੇ ਫਿਲਮੀ ਅਦਾਕਾਰ ਸਨੀ ਦਿਓਲ ਨੇ ਅੱਜ ਲਗਾਤਾਰ ਦੂਜੇ ਦਿਨ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ ਵੀ ਰੋਡ ਸ਼ੋਅ ਜਾਰੀ ਰੱਖਿਆ। ਹਲਕੇ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਅਗਵਾਈ ਹੇਠ ਸੈਂਕੜੇ ਮੋਟਰਸਾਈਕਲ ਸਵਾਰ ਨੌਜਵਾਨ ਇਸ ਵਿੱਚ ਸ਼ਾਮਲ ਹੋਏ। ਰੋਡ ਸ਼ੋਅ ਪੰਗੋਲੀ ਚੌਕ ਤੋਂ ਸ਼ੁਰੂ ਕਰਕੇ ਰਾਣੀਪੁਰ ਉਪਰਲਾ, ਸ਼ਾਹਪੁਰ ਕੰਢੀ, ਮੱਟੀ, ਉਚਾ ਥੜਾ (ਡੈਮ) ਧਾਰਕਲਾਂ ਚੌਕ, ਧਾਰ ਖੁਰਦ, ਨਿਆੜੀ, ਗੰਦਲਾ ਲਾਹੜੀ ਛੋਟੇਪੁਰ ਅਤੇ ਘੋਹ ਵਿੱਚ ਸਮਾਪਤ ਹੋਇਆ। ਇਸ ਮੌਕੇ ਲੋਕਾਂ ਨੇ ਸਨੀ ਦਿਓਲ ਦੇ ਫੁੱਲਾਂ ਤੇ ਨੋਟਾਂ ਦੇ ...

ਨਾਜਾਇਜ਼ ਅਸਲਾ ਮਾਮਲਾ: ਮੁਲਜ਼ਮ ਔਰਤ ਨੇ ਪੇਸ਼ੀ ਭੁਗਤੀ

Saturday, May 4 2019 08:23 AM
ਐਸ.ਏ.ਐਸ. ਨਗਰ (ਮੁਹਾਲੀ), ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਤੇ ਨਾਜਾਇਜ਼ ਅਸਲਾ ਰੱਖਣ ਦੇ ਮਾਮਲੇ ਵਿੱਚ ਨਾਮਜ਼ਦ ਬੀਬੀ ਅੰਮ੍ਰਿਤਪਾਲ ਕੌਰ ਨੇ ਅੱਜ ਮੁਹਾਲੀ ਦੀ ਜੁਡੀਸ਼ਲ ਮੈਜਿਸਟਰੇਟ ਮੈਡਮ ਗਰੀਸ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਅੱਜ ਕੇਸ ਦੀ ਸੁਣਵਾਈ ਦੌਰਾਨ ਕੁਝ ਅਹਿਮ ਗਵਾਹਾਂ ਦੇ ਬਿਆਨ ਦਰਜ ਹੋਣੇ ਸਨ ਪਰ ਪੰਜਾਬ ਪੁਲੀਸ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ। ਇਸ ਸਬੰਧੀ ਪੁਲੀਸ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਅੱਜ ਪੀਸੀਏ ਸਟੇਡੀਅਮ ਵਿੱਚ ਆਈਪੀਐਲ ਦਾ ਮੈਚ ਹੈ ਜਿਸ ਕਾਰਨ ਜ਼ਿਆਦਾਤਰ ਪੁਲੀਸ ਫੋਰਸ ਸੁ...

ਹੁਣ ਟੀਜੀਟੀ ਉਮੀਦਵਾਰ 27 ਤੱਕ ਦੇ ਸਕਣਗੇ ਦਰਖ਼ਾਸਤਾਂ

Saturday, May 4 2019 08:22 AM
ਚੰਡੀਗੜ੍ਹ, ਯੂਟੀ ਦੇ ਸਿੱਖਿਆ ਵਿਭਾਗ ਨੇ 196 ਟੀਜੀਟੀ ਅਧਿਆਪਕਾਂ ਦੀ ਭਰਤੀ ਲਈ ਸੋਧ ਕਰਕੇ ਦੁਬਾਰਾ ਅਰਜ਼ੀਆਂ ਮੰਗੀਆਂ ਹਨ। ਵਿਭਾਗ ਨੇ ਇਸ ਅਮਲ ਲਈ ਪ੍ਰਸ਼ਾਸਕ ਤੇ ਚੋਣ ਕਮਿਸ਼ਨ ਤੋਂ ਵੀ ਮਨਜ਼ੂਰੀ ਲਈ ਹੈ। ਅਧਿਆਪਕਾਂ ਦੀ ਭਰਤੀ ਲਈ ਹੁਣ ਪ੍ਰੀਖਿਆ ਵਿਚ ਪੰਜਾਬੀ ਨਾਲ ਸਬੰਧਤ ਦਸ ਸਵਾਲ ਆਉਣਗੇ ਤੇ ਅੰਗਰੇਜ਼ੀ ਤੇ ਹਿੰਦੀ ਵਾਂਗ ਪੰਜਾਬੀ ਭਾਸ਼ਾ ਨੂੰ ਵੀ ਤਰਜੀਹ ਮਿਲੇਗੀ। ਪ੍ਰੀਖਿਆ ਵਿਚ 150 ਅੰਕਾਂ ਦੇ 150 ਸਵਾਲ ਆਉਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਨੇ ਟਰੇਨਡ ਗਰੈਜੂਏਟ ਟੀਚਰਾਂ ਦੀਆਂ 196 ਅਸਾਮੀਆਂ ਲਈ ਇਸ਼ਤਿਹਾਰ 22 ਫਰਵਰੀ ਨੂੰ ਜਨਤਕ ਕੀਤਾ ਸੀ ਪਰ ਇਸ ਵਿਚ ਪੰਜ...

ਸ਼ਰਾਬ ਫੈਕਟਰੀ ਦੇ ਸਪਿਰਟ ਟੈਂਕ ਨੂੰ ਅੱਗ ਲੱਗੀ; ਮੁਲਾਜ਼ਮ ਝੁਲਸਿਆ

Saturday, May 4 2019 08:21 AM
ਬਨੂੜ, ਇੱਥੋਂ ਨੰਡਿਆਲੀ ਨੂੰ ਜਾਂਦੇ ਮਾਰਗ ਉੱਤੇ ਸਥਿਤ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਜ਼ ਨਾਮੀਂ ਸ਼ਰਾਬ ਫ਼ੈਕਟਰੀ ਵਿਚ ਸਪਿਰਟ ਦੇ ਟੈਂਕ ਨੂੰ ਅੱਜ ਅੱਗ ਲੱਗ ਗਈ ਤੇ ਫੈਕਟਰੀ ਦਾ ਮੁਲਾਜ਼ਮ ਝੁਲਸ ਗਿਆ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਦੀਆਂ ਚੰਡੀਗੜ੍ਹ, ਮੁਹਾਲੀ, ਪਟਿਆਲਾ, ਥਰਮਲ ਪਲਾਂਟ ਨਲਾਸ, ਰਾਜਪੁਰਾ, ਮੰਡੀ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ, ਡੇਰਾਬਸੀ, ਨਾਭਾ ਤੋਂ ਆਈਆਂ ਡੇਢ ਦਰਜਨ ਦੇ ਕਰੀਬ ਗੱਡੀਆਂ ਨੇ ਚਾਰ ਘੰਟੇ ਦੀ ਜੱਦੋ-ਜਹਿਦ ਮਗਰੋਂ ਬਾਦ ਦੁਪਹਿਰ ਚਾਰ ਵਜੇ ਅੱਗ ’ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸਪਿਰਟ ਟੈਂਕ...

ਬਾਂਸਲ, ਕਿਰਨ ਤੇ ਧਵਨ ਇਕ ਮੰਚ ’ਤੇ ਹੋਏ ਇਕੱਠੇ

Saturday, May 4 2019 08:21 AM
ਚੰਡੀਗੜ੍ਹ, ਚੰਡੀਗੜ੍ਹ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੋਕ ਸਭਾ ਹਲਕੇ ਤੋਂ ਤਿੰਨ ਮੁੱਖ ਉਮੀਦਵਾਰ ਭਾਜਪਾ ਦੀ ਕਿਰਨ ਖੇਰ, ਕਾਂਗਰਸ ਦੇ ਪਵਨ ਕੁਮਾਰ ਬਾਂਸਲ ਅਤੇ ਆਮ ਆਦਮੀ ਪਾਰਟੀ ਦੇ ਹਰਮੋਹਨ ਧਵਨ ਅੱਜ ਇਕ ਮੰਚ ’ਤੇ ਨਜ਼ਰ ਆਏ। ਇਹ ਤਿੰਨੇ ਉਮੀਦਵਾਰ ਅੱਜ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਬਣਾਉਣ ਲਈ ਲੰਬੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ ਚੰਡੀਗੜ੍ਹ ਪੰਜਾਬੀ ਮੰਚ ਤੇ ਇਸ ਦੇ ਸਮੂਹ ਸਹਿਯੋਗੀ ਸੰਗਠਨਾਂ ਵਲੋਂ ਪੰਜਾਬ ਕਲਾ ਭਵਨ ਸੈਕਟਰ 16 ਵਿਚ ਰੱਖੀ ਖੁੱਲ੍ਹ ਬਹਿਸ ਵਿਚ ਸ਼ਾਮਲ ਹੋਏ। ਜਿਥੇ ਪੰਜਾਬੀ ਦਰਦੀਆਂ ਦੀ ਕਚਹਿਰੀ ਵਿਚ ਤਿੰਨੋਂ ਉਮੀ...

ਸਿੱਧੂ ਨੇ ਬਾਂਸਲ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ

Thursday, May 2 2019 08:25 AM
ਚੰਡੀਗੜ੍ਹ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼ਾਮ ਵੇਲੇ ਸੈਕਟਰ-22 ਵਿੱਚ ਰੈਲੀ ਦੌਰਾਨ ਪਵਨ ਕੁਮਾਰ ਬਾਂਸਲ ਲਈ ਵੋਟਾਂ ਮੰਗੀਆਂ। ਦੱਸਣਯੋਗ ਹੈ ਕਿ ਸ੍ਰੀ ਸਿੱਧੂ ਨੇ ਚੰਡੀਗੜ੍ਹ ਤੋਂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਟਿਕਟ ਦਿਵਾਉਣ ਦੇ ਯਤਨ ਕੀਤੇ ਸਨ ਪਰ ਉਹ ਕਾਮਯਾਬ ਨਹੀਂ ਹੋ ਸਕੇ ਸਨ। ਜਦੋਂ ਡਾ. ਸਿੱਧੂ ਨੇ ਚੰਡੀਗੜ੍ਹ ਦੀ ਟਿਕਟ ਉਪਰ ਦਾਅਵਾ ਠੋਕਿਆ ਸੀ ਤਾਂ ਉਨ੍ਹਾਂ ਇਥੇ ਵਿੱਢੀਆਂ ਸਰਗਰਮੀਆਂ ਦੌਰਾਨ ਕਈ ਵਾਰ ਸ੍ਰੀ ਬਾਂਸਲ ਦੀ ਕਾਰਗੁਜ਼ਾਰੀ ਉਪਰ ਸਵਾਲ ਖੜ੍ਹੇ ਕੀਤੇ ਸਨ ਪਰ ਅੱਜ ਸ੍ਰੀ ਸਿੱਧੂ ਨੇ ਸ੍ਰੀ ਬਾਂਸਲ ਦੀਆਂ ਸਿਫਤਾਂ ਕਰਦਿਆਂ ਉਨ੍ਹਾਂ...

ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਦੋ ਵਿਧਵਾਵਾਂ ਨੇ ਭਰੇ ਕਾਗਜ਼ - ਰਵਾਇਤੀ ਪਾਰਟੀਆਂ ਨਾਲ ਲੈਣਗੀਆਂ ਟੱਕਰ

Tuesday, April 30 2019 06:47 AM
ਬਠਿੰਡਾ, 30 ਅਪ੍ਰੈਲ 2019 - ਪੰਜਾਬ ਦੇ ਦਿਨੋ ਦਿਨ ਵਧ ਰਹੇ ਸਿਆਸੀ ਤਾਪਮਾਨ ਵਿਚਕਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਦੋ ਅਜਿਹੀਆਂ ਔਰਤਾਂ ਨੇ ਉਮੀਦਵਾਰੀ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਜਿੰਨ੍ਹਾਂ ਕੋਲ ਨਾ ਤਾਂ ਕੋਈ ਫੰਡ ਨੇ ਤੇ ਨਾ ਹੀ ਪ੍ਰਚਾਰ ਲਈ ਫਿਲਮੀ ਸਟਾਰ ਜਾਂ ਮਸ਼ਹੂਰ ਸ਼ਖਸੀਅਤ ਦਾ ਚਿਹਰਾ ਹੈ। ਬਠਿੰਡਾ ਲੋਕ ਸਭਾ ਹਲਕਾ, ਜਿਥੇ ਪੰਜਾਬ ਦੀਆਂ ਤਿੰਨ ਸਿਆਸੀ ਪਾਰਟੀਆਂ ਇੱਕ ਦੂਜੇ ਤੋਂ ਜਿੱਤਣ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਓਥੇ ਹੀ ਇੰਨ੍ਹਾਂ ਚੋਟੀ ਦੀਆਂ ਸਿਆਸੀ ਪਾਰਟੀਆਂ ਨਾਲ ਕਰਜ਼ੇ ਅਤੇ ਮਹਿੰਗਾਈ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੀਆਂ ਦੋ ਵ...

ਚੰਦੂਮਾਜਰਾ ਵੱਲੋਂ ਮੁਹੱਈਆ ਕਰਵਾਏ ਵਾਟਰ ਟੈਂਕਰਾਂ ’ਤੇ ਸਿਆਸਤ ਭਖੀ

Monday, April 29 2019 06:16 AM
ਐਸ.ਏ.ਐਸ.ਨਗਰ (ਮੁਹਾਲੀ), ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਆਪਣੇ ਫੰਡਾਂ ਵਿੱਚੋਂ ਪਿੰਡਾਂ ਵਿੱਚ ਮੁਹੱਈਆ ਕਰਵਾਏ ਗਏ ਸੈਂਕੜੇ ਵਾਟਰ ਟੈਂਕਰ, ਲੋਕਾਂ ਦੇ ਬੈਠਣ ਵਾਲੇ ਬੈਂਚਾਂ, ਓਪਨ ਜਿੰਮਾਂ ਉੱਤੇ ਸਿਆਸਤ ਗਰਮਾ ਗਈ ਹੈ। ਕਾਂਗਰਸ ਵੱਲੋਂ ਇਨ੍ਹਾਂ ਵਸਤਾਂ ਦੀ ਕੀਮਤ ਅਤੇ ਮਿਆਰ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਿੰਡਾਂ ਵਿੱਚ ਆਈਆਂ ਇਨ੍ਹਾਂ ਵਸਤਾਂ ਵਿੱਚ ਵੱਡੇ ਘੋਟਾਲਿਆਂ ਦੇ ਦੋਸ਼ ਲਾ ਰਹੇ ਹਨ। ਵੱਖ ਵੱਖ ਪਿੰਡਾਂ ਵਿ...

ਨੌਜਵਾਨ ਸਹਿਣਸ਼ੀਲਤਾ ਤੇ ਸਮਾਜਿਕ ਕਦਰਾਂ-ਕੀਮਤਾਂ ਅਪਨਾਉਣ: ਨਾਇਡੂ

Monday, April 29 2019 06:15 AM
ਚੰਡੀਗੜ੍ਹ, ਭਾਰਤ ਦੇ ਉਪ-ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਐਮ. ਵੈਂਕਈਆ ਨਾਇਡੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਹਿਣਸ਼ੀਲਤਾ ਅਤੇ ਸਤਿਕਾਰ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਅਪਨਾਉਣ। ਉਨ੍ਹਾਂ ਨੇ ਮਾਂ ਬੋਲੀ ’ਤੇ ਧਿਆਨ ਕੇਂਦਰਿਤ ਕਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਵਿਦਿਆਰਥੀ ਅੰਗਰੇਜ਼ੀ ਵੱਲ ਵਧੇਰੇ ਧਿਆਨ ਕੇਂਦਰਿਤ ਕਰਨ ਲੱਗ ਪਏ ਹਨ। ਉਹ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ 68ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇਸ਼ ਦੀਆਂ ਪੁਰਾਣੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਹੈ ਅਤ...

ਡੱਡੂਮਾਜਰਾ ਦੇ ਕੂੜਾ ਪ੍ਰਾਸੈਸਿੰਗ ਪਲਾਂਟ ਵਿੱਚ ਅੱਗ ਲੱਗੀ

Monday, April 29 2019 06:14 AM
ਚੰਡੀਗੜ੍ਹ, 29 ਅਪਰੈਲ ਇਥੇ ਡੱਡੂਮਾਜਰਾ ਸਥਿਤ ਗਾਰਬੇਜ ਪ੍ਰਾਸੈਸਿੰਗ ਪਲਾਂਟ ਵਿੱਚ ਅੱਜ ਦੁਪਿਹਰ ਬਾਅਦ ਅੱਗ ਲੱਗ ਗਈ। ਇਸ ਘਟਨਾ ਕਾਰਨ ਪਲਾਂਟ ਦੀ ਮਸ਼ੀਨਰੀ ਸੜ ਗਈ ਅਤੇ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਠੱਪ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਿਹਰ ਬਾਅਦ ਸਵਾ ਚਾਰ ਵਜੇ ਦੇ ਕਰੀਬ ਪਲਾਂਟ ਵਿੱਚ ਕੱਚੇ ਆਰਡੀਐਫ ਨੂੰ ਪ੍ਰਾਸੈਸ ਕੀਤਾ ਜਾ ਰਿਹਾ ਸੀ। ਆਰਡੀਐਫ ਨੂੰ ਅੱਗੇ ਤੋਰਨ ਲਈ ਲਗਾਈ ਗਈ ਕਨਵੇਅਰ ਬੈਲਟ ਦੀ ਮਸ਼ੀਨ ਵਿੱਚ ਚਿੰਗਾੜੇ ਨਿਕਲਣ ਲੱਗ ਗਏ ਅਤੇ ਦੇਖਦੇ ਹੀ ਦੇਖਦੇ ਮਸ਼ੀਨ ਸਮੇਤ ਕਨਵੇਅਰ ਬੇਲਣ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਸੂਚ...

ਮਸ਼ਹੂਰ ਬਾਲੀਵੁੱਡ ਹਸਤੀਆਂ ਨੇ ਪਾਈ ਵੋਟ

Monday, April 29 2019 06:10 AM
ਮੁੰਬਈ, 29 ਅਪ੍ਰੈਲ 2019 - ਸੋਮਵਾਰ ਨੂੰ ਚੌਥੈ ਗੇੜ ਲਈ ਵਿਟਿੰਗ ਹੋ ਰਹੀ ਹੈ। ਇਸ 'ਚ ਕੁੱਲ 9 ਸੂਬਿਆਂ ਦੀਆਂ 72 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਮੁੰਬਈ 'ਚ 17 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸਵੇਰ ਤੋਂ ਕਈ ਬਾਲੀਵੁੱਡ ਸਟਾਰ ਵੋਟ ਪਾਉਣ ਲਈ ਪਹੁੰਚ ਰਹੇ ਨੇ। ਪ੍ਰਿਯੰਕਾ ਚੋਪੜਾ, ਰੇਖਾ, ਪਰੇਸ਼ ਰਾਵਲ, ਮਾਧੁਰੀ ਦਿਕਸ਼ਿਤ, ਆਰ ਮਾਧਵਨ, ਰਵੀ ਕਿਸ਼ਨ ਅਤੇ ਉਰਮਿਲਾ ਮਾਤੋਂਡਕਰ ਸਮੇਤ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।...

ਬਾਰਦਾਨੇ ਦੀ ਘਾਟ ਤੇ ਢਿੱਲੀ ਲਿਫ਼ਟਿੰਗ ਖ਼ਿਲਾਫ਼ ਚੱਕਾ ਜਾਮ

Wednesday, April 24 2019 06:36 AM
ਬਨੂੜ, 24 ਅਪਰੈਲ ਇਲਾਕੇ ਦੀਆਂ ਮੰਡੀਆਂ ਵਿੱਚ ਆੜ੍ਹਤੀ ਅਤੇ ਕਿਸਾਨ ਬਾਰਦਾਨੇ ਦੀ ਘਾਟ ਅਤੇ ਲਿਫ਼ਟਿੰਗ ਦੀ ਢਿੱਲੀ ਰਫ਼ਤਾਰ ਨਾਲ ਜੂਝ ਰਹੇ ਹਨ। ਬਨੂੜ ਦੀ ਅਨਾਜ ਮੰਡੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦੇ ਵਿਰੋਧ ਵਿੱਚ ਅੱਜ ਮੰਡੀ ਦੇ ਆੜ੍ਹਤੀ ਦੀ ਅਗਵਾਈ ਹੇਠ ਕਿਸਾਨਾਂ ਨੇ ਮੁੱਖ ਮਾਰਗ ਉੱਤੇ ਗੁੱਗਾ ਮਾੜੀ ਚੌਕ ’ਤੇ ਇੱਕ ਘੰਟਾ ਆਵਾਜਾਈ ਠੱਪ ਕੀਤੀ। ਕਿਸਾਨਾਂ ਨੇ ਕਣਕ ਨਾਲ ਭਰੀਆਂ ਹੋਈਆਂ ਟਰਾਲੀਆਂ ਸੜਕ ਉੱਤੇ ਖੜ੍ਹੀਆਂ ਕਰਕੇ ਦੋਵੇਂ ਪਾਸੇ ਜਾਮ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।...

ਪੰਜਾਬ ਯੂਨੀਵਰਸਿਟੀ ਦੇ ਪਾੜ੍ਹਿਆਂ ਵੱਲੋਂ ਰੋਸ ਪ੍ਰਦਰਸ਼ਨ

Wednesday, April 24 2019 06:35 AM
ਚੰਡੀਗੜ੍ਹ, 24 ਅਪਰੈਲ ਪੀਯੂ ਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਮੰਨਵਾਉਣ ਅਤੇ ਉਪ-ਕੁਲਪਤੀ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਅੱਜ ਉਪ-ਕੁਲਪਤੀ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀ ਜਥੇਬੰਦੀਆਂ ਐੱਸਐਫਐੱਸ ਅਤੇ ਵਿਦਿਆਰਥੀ ਕੌਸਲ ਵੱਲੋਂ ਅੱਜ ਪ੍ਰਧਾਨ ਕਨੂਪ੍ਰਿਆ ਦੀ ਅਗਵਾਈ ਵਿਚ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀਆਂ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਤੱਕ 45 ਦਿਨ ਦੇ ਵਿਰੋਧ ਪ੍ਰਦਰਸ਼ਨ ਮਗਰੋਂ ਗੁਰੂ ਤੇਗ ਬਹਾਦਰ ਹਾਲ ਨੂੰ ਵਿਦਿਆਰਥੀਆਂ ਲਈ ਰੀਡਿੰਗ ਹਾਲ ਵਜੋਂ ਖੋਲ੍ਹਣ ਦੀ ਮੰਗ ਉਪ-ਕੁਲਪਤੀ ਵੱਲੋਂ ਮੰਨੀ ਗਈ ਸੀ ਪਰ ਇਸ ...

ਸੀਪੀਆਈ ਆਗੂ ਕਾਮਰੇਡ ਲਸ਼ਕਰ ਸਿੰਘ ਚੋਣ ਮੈਦਾਨ ਵਿਚ ਨਿੱਤਰਿਆ

Wednesday, April 24 2019 06:33 AM
ਚੰਡੀਗੜ੍ਹ, 24 ਅਪਰੈਲ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦ-ਲੈਨਿਨਵਾਦ) ਰੈੱਡ ਸਟਾਰ ਦੇ ਉਮੀਦਵਾਰ ਕਾਮਰੇਡ ਲਸ਼ਕਰ ਸਿੰਘ (78) ਪੰਜਾਬੀਅਤ ਦਾ ਝੰਡਾ ਚੁੱਕ ਕੇ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਚੋਣ ਲੜਨਗੇ। ਲਕਸ਼ਰ ਸਿੰਘ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਅਤੇ ਜੇ ਉਹ ਇਥੋਂ ਜਿੱਤ ਗਏ ਤਾਂ ਚੰਡੀਗੜ੍ਹ ਦੀ ਮੌਜੂਦਾ ਸਰਕਾਰੀ ਭਾਸ਼ਾ ਅੰਗਰੇਜ਼ੀ ਦਾ ਭੋਗ ਪਾ ਕੇ ਸਰਕਾਰੀ ਭਾਸ਼ਾ ਪੰਜਾਬੀ ਨਿਰਧਾਰਤ ਕੀਤੀ ਜਾਵੇਗੀ। ਚੰਡੀਗੜ੍ਹ ਵਿਚ ਆਪਣੀ ਪਾਰਟੀ ਦਾ ਨਾ ਤਾਂ ਕੋਈ ਯੂਨਿਟ ਹੋਣ ਅਤੇ ਨਾ ਹੀ ਕੋਈ ਖਾਸ ਕੇਡਰ ਹੋਣ ਦੇ ਬਾਵਜੂਦ ਲਸ਼ਕਰ ...

E-Paper

Calendar

Videos