ਭਲਕੇ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ ਵਿਰਾਸਤ-ਏ-ਖ਼ਾਲਸਾ
Tuesday, November 10 2020 11:08 AM

ਸ੍ਰੀ ਅਨੰਦਪੁਰ ਸਾਹਿਬ, 10 ਨਵੰਬਰ (ਪ.ਪ)- ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖ਼ਾਲਸਾ ਨੂੰ ਭਲਕੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਹਾਲਾਂਕਿ ਇਸ ਦੌਰਾਨ ਸੈਲਾਨੀਆਂ ਲਈ ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਸੈਲਾਨੀਆਂ ਦੀ ਜਿੱਥੇ ਥਰਮਲ ਸਕੈਨਿੰਗ ਕੀਤੀ ਜਾਵੇਗੀ, ਉੱਥੇ ਹੀ ਉਨ੍ਹਾਂ ਲਈ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਸੈਨੀਟਾਈਜ਼ਰ ਆਦਿ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ। ਵਿਰਾਸਤ-ਏ-ਖ਼ਾਲਸਾ ਵਿਖੇ ਸੈਲਾਨੀਆਂ ਦੀ ਆਮਦ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਸਮੁੱਚੇ ਕੰਪਲੈਕਸ ਨੂੰ ਸੈਨੀਟਾਈਜ਼...

Read More

ਕਪਿਲ ਸ਼ਰਮਾ ਨੇ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ
Tuesday, November 10 2020 11:06 AM

ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) - ਦੇਸ਼ ਦੇ ਉੱਘੇ ਕਾਮੇਡੀਅਨ ਕਪਿਲ ਸ਼ਰਮਾ ਨੇ ਕਾਂਗਰਸੀ ਆਗੂ ਤੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਕੁੱਝ ਹੋਰ ਹਸਤੀਆਂ ਵੀ ਹਾਜ਼ਰ ਸਨ।

Read More

ਦੇਸ਼ ਦੇ ਨਿਰਯਾਤ ਵਿੱਚ ਸੁਧਾਰ: ਬੀਤੇ ਸਾਲ ਨਾਲੋਂ 1.25 ਅਰਬ ਡਾਲਰ ਦਾ ਵੱਧ ਕਾਰੋਬਾਰ
Tuesday, November 10 2020 11:02 AM

ਨਵੀਂ ਦਿੱਲੀ, 10 ਨਵੰਬਰ- ਦੇਸ਼ ਦੇ ਨਿਰਯਾਤ ਕਾਰੋਬਾਰ ਵਿਚ ਸੁਧਾਰ ਦੇ ਸੰਕੇਤ ਹਨ। ਨਵੰਬਰ ਦੇ ਪਹਿਲੇ ਹਫਤੇ ਵਿੱਚ ਨਿਰਯਾਤ 6.75 ਅਰਬ ਡਾਲਰ ਸੀ, ਜੋ ਸਾਲਾਨ ਅਧਾਰ ’ਤੇ 22.47 ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ। ਇਸ ਵਿਚ ਦਵਾਈ, ਰਤਨ ਅਤੇ ਗਹਿਣੇ ਅਤੇ ਇੰਜਨੀਅਰਿੰਗ ਦੇ ਖੇਤਰ ਦਾ ਅਹਿਮ ਯੋਗਦਾਨ ਰਿਹਾ। ਇਕ ਅਧਿਕਾਰੀ ਨੇ ਦੱਸਿਆ ਕਿ ਸਾਲ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਨਿਰਯਾਤ 5.51 ਅਰਬ ਡਾਲਰ ਸੀ। ਇਸ ਹਿਸਾਬ ਨਾਲ ਇਸ ਸਾਲ ਨਵੰਬਰ ਵਿਚ 1.25 ਅਰਬ ਡਾਲਰ ਦੀ ਵਾਧਾ ਦਰਜ ਹੋਇਆ।...

Read More

ਦੇਸ਼ ਦੇ ਨਿਰਯਾਤ ਵਿੱਚ ਸੁਧਾਰ: ਬੀਤੇ ਸਾਲ ਨਾਲੋਂ 1.25 ਅਰਬ ਡਾਲਰ ਦਾ ਵੱਧ ਕਾਰੋਬਾਰ
Tuesday, November 10 2020 11:02 AM

ਨਵੀਂ ਦਿੱਲੀ, 10 ਨਵੰਬਰ- ਦੇਸ਼ ਦੇ ਨਿਰਯਾਤ ਕਾਰੋਬਾਰ ਵਿਚ ਸੁਧਾਰ ਦੇ ਸੰਕੇਤ ਹਨ। ਨਵੰਬਰ ਦੇ ਪਹਿਲੇ ਹਫਤੇ ਵਿੱਚ ਨਿਰਯਾਤ 6.75 ਅਰਬ ਡਾਲਰ ਸੀ, ਜੋ ਸਾਲਾਨ ਅਧਾਰ ’ਤੇ 22.47 ਪ੍ਰਤੀਸ਼ਤ ਵਾਧੇ ਨੂੰ ਦਰਸਾਉਂਦਾ ਹੈ। ਇਸ ਵਿਚ ਦਵਾਈ, ਰਤਨ ਅਤੇ ਗਹਿਣੇ ਅਤੇ ਇੰਜਨੀਅਰਿੰਗ ਦੇ ਖੇਤਰ ਦਾ ਅਹਿਮ ਯੋਗਦਾਨ ਰਿਹਾ। ਇਕ ਅਧਿਕਾਰੀ ਨੇ ਦੱਸਿਆ ਕਿ ਸਾਲ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਨਿਰਯਾਤ 5.51 ਅਰਬ ਡਾਲਰ ਸੀ। ਇਸ ਹਿਸਾਬ ਨਾਲ ਇਸ ਸਾਲ ਨਵੰਬਰ ਵਿਚ 1.25 ਅਰਬ ਡਾਲਰ ਦੀ ਵਾਧਾ ਦਰਜ ਹੋਇਆ।...

Read More

ਪ੍ਰੀ-ਵੈਡਿੰਗ ਫੋਟੋਸ਼ੂਟ ਦੌਰਾਨ ਜੋੜਾ ਕਾਵੇਰੀ ਨਦੀ ਵਿੱਚ ਡੁੱਬਿਆ
Tuesday, November 10 2020 11:00 AM

ਬੰਗਲੌਰ, 10 ਨਵੰਬਰ- ਕਰਨਾਟਕ ਦੇ ਮੈਸੂਰ ਜ਼ਿਲ੍ਹੇ ਦੇ ਤਾਲਕੜ 'ਚ ਪ੍ਰੀ ਵੈਡਿੰਗ ਫੋਟੋਸ਼ੂਟ ਦੌਰਾਨ ਹਾਦਸੇ ਵਿੱਚ ਮੁਟਿਆਰ ਤੇ 28 ਸਾਲਾ ਨੌਜਵਾਨ ਕਾਵੇਰੀ ਵਿੱਚ ਡੁੱਬ ਗਏ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ 20 ਸਾਲਾ ਮੁਟਿਆਰ ਨਦੀ ਵਿੱਚ ਡਿੱਗ ਗਈ ਤੇ ਉਸ ਨੂੰ ਬਚਾਉਣ ਲੱਗਿਆ ਉਸ ਦਾ ਮੰਗੇਤਰ ਵੀ ਡੁੱਬ ਗਿਆ। ਦੋਵਾਂ ਨੂੰ ਤੈਰਨਾ ਨਹੀਂ ਸੀ ਆਉਂਦਾ। ਸਿਵਲ ਠੇਕੇਦਾਰ ਚੰਦਰੂ ਅਤੇ ਸ਼ਸ਼ੀਕਲਾ ਦਾ ਵਿਆਹ ਇਸ ਮਹੀਨੇ ਦੇ ਅਖੀਰ ਵਿੱਚ ਹੋਣਾ ਸੀ।...

Read More

ਮਾਨੋਚਾਹਲ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ
Tuesday, November 10 2020 10:58 AM

ਭਿੱਖੀਵਿੰਡ, 10 ਨਵੰਬਰ (ਪ.ਪ) ਅੱਜ ਤਰਨਤਾਰਨ ਦੇ ਮਾਨੋਚਾਹਲ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ 7 ਲੱਖ ਰੁਪਏ ਕਰਜ਼ਾ ਲਿਆ ਸੀ ਅਤੇ ਸਮੇਂ ਸਮੇਂ ਉਹ ਕਰਜ਼ਾ ਮੋੜਦੇ ਵੀ ਰਹੇ ਪਰ ਵਿਆਜ ਜ਼ਿਆਦਾ ਹੁੰਦਾ ਗਿਆ। ਇਹ ਵੱਧ ਕੇ 9 ਲੱਖ ਹੋ ਗਿਆ, ਜਿਸ ਕਰਕੇ ਉਸ ਦੇ ਪਿਤਾ ਪ੍ਰੇਸ਼ਾਨੀ ਵਿਚ ਰਹਿ ਰਹੇ ਸਨ ਅਤੇ ਉਨ੍ਹਾਂ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ। ਕਚੌਕੀਂ ਇੰਚਾਰਜ ਮਾਨੋਚਾ...

Read More

ਦੇਸ਼ ’ਚ ਕਰੋਨਾ ਦੇ 38073 ਨਵੇਂ ਮਾਮਲੇ, ਕੁੱਲ ਕੇਸ 86 ਲੱਖ ਦੇ ਨੇੜੇ ਪੁੱਜੇ
Tuesday, November 10 2020 10:56 AM

ਨਵੀਂ ਦਿੱਲੀ, 10 ਨਵੰਬਰ- ਭਾਰਤ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ ਕੋਵਿਡ-19 ਦੇ 38073 ਮਾਮਲਿਆਂ ਤੋਂ ਬਾਅਦ ਦੇਸ਼ ਵਿਚ ਕਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 8591730 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ 448 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 127059 ਹੋ ਗਈ ਹੈ।...

Read More

ਜਦੋਂ ਸੈਟੇਲਾਈਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਕੀ ਚੀਜ਼ ਹੈ: ਕਾਂਗਰਸ
Tuesday, November 10 2020 10:54 AM

ਨਵੀਂ ਦਿੱਲੀ, 10 ਨਵੰਬਰ- ਕਾਂਗਰਸ ਦੇ ਬੁਲਾਰੇ ਉਦਿਤ ਰਾਜ ਨੇ ਮੰਗਲਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਮਹਾਗੱਠਜੋੜ ਦੇ ਰੁਝਾਨਾਂ ਪਿੱਛੇ ਰਹਿਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ’ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਜਦੋਂ ਸੈਟੇਲਾਈਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਕਿਉਂ ਨਹੀਂ ਹੈਕ ਕੀਤੇ ਜਾ ਸਕਦੇ। ਉਨ੍ਹਾਂ ਟਵੀਟ ਕੀਤਾ, "ਜਦੋਂ ਮੰਗਲ ਅਤੇ ਚੰਦ ਨੂੰ ਜਾਣ ਵਾਲੇ ਉਪਗ੍ਰਹਿ ਦੀ ਦਿਸ਼ਾ ਨੂੰ ਧਰਤੀ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਈਵੀਐੱਮ ਨੂੰ ਕਿਉਂ ਹੈਕ ਨਹੀਂ ਕੀਤਾ ਜਾ ਸਕਦਾ?" ਕਾਂਗਰਸ ਨੇਤਾ ਨੇ ਸਵਾਲ ਕੀਤਾ ...

Read More

ਔਰਤ ਦੇ ਫੁੱਲ ਚੁਗਣ ਵੇਲੇ ਸੁਆਹ ਵਿੱਚੋਂ ਮਿਲੀ ਕੈਂਚੀ : ਦੋ ਦਿਨ ਪਹਿਲਾਂ ਹੀ ਵੱਡੇ ਅਪਰੇਸ਼ਨ ਨਾਲ ਬੱਚੀ ਨੂੰ ਦਿੱਤਾ ਸੀ ਜਨਮ
Tuesday, November 10 2020 10:52 AM

ਅਜੀਤਵਾਲ, 10 ਨਵੰਬਰ (ਪ.ਪ) ਮੋਗਾ ਜ਼ਿਲ੍ਹੇ ਦੀ 22 ਸਾਲਾ ਗੀਤਾ ਕੌਰ ਪਤਨੀ ਇੰਦਰਜੀਤ ਸਿੰਘ ਨੂੰ ਪਹਿਲਾ ਬੱਚਾ ਹੋਣ 'ਤੇ 6 ਨਵੰਬਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਵੱਲੋ ਗੀਤਾ ਕੌਰ ਦਾ ਵੱਡਾ ਅਪਰੇਸ਼ਨ ਕੀਤਾ ਗਿਆ ਸੀ ਤੇ ਲੜਕੀ ਦਾ ਜਨਮ ਹੋਇਆ। ਦੋ ਦਿਨ ਬਾਅਦ ਗੀਤਾ ਕੌਰ ਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਜਿਸ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਇਕ ਦਿਨ ਬਾਅਦ ਫਰੀਦਕੋਟ ਹਸਪਤਾਲ ਵਿੱਚ ਲੜਕੀ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਵੱਲੋਂ ਅੱਜ ਲੜਕੀ ਦੇ ਫੁੱਲ ਚੁਗਣ ਸਮੇਂ ਸੁਆਹ ਵਿੱਚੋਂ ਅੱਧ ਜਲੀ ਕੈਂਚੀ ਬਰ...

Read More

ਕੀ ਸਿੱਟੇ ਨਿਕਲਦੇ ਹਨ ਜੰਗਾਂ ਯੁੱਧਾਂ ਦੇ?
Tuesday, November 10 2020 10:15 AM

ਇਸ ਦੁਨੀਆਂ ਦੀ ਸਿਰਜਣਾ ਕੁਦਰਤ ਨੇ ਬੜੀ ਹੀ ਸ਼ਿੱਦਤ ਨਾਲ ਕੀਤੀ ਹੈ, ਇਸ ਦੁਨੀਆਂ ਦੇ ਨਜਾਰਿਆ ਨੂੰ ਦੇਖ ਮਨ ਅਸ਼ ਅਸ਼ ਕਰ ਉੱਠਦਾ ਹੈ। ਆਦਿ ਮਾਨਵ ਦੀਆਂ ਸਿਰਫ ਦੋ ਤਿੰਨ ਹੀ ਮੁੱਖ ਲੋੜਾਂ ਸਨ, ਰੋਟੀ, ਤਨ ਢੱਕਣ ਲਈ ਕੱਪੜਾ ਅਤੇ ਰਹਿਣ ਲਈ ਛੱਤ, ਉਸ ਵਿੱਚ ਕੋਈ ਈਰਖਾ, ਕੋਈ ਵੈਰ ਵਿਰੋਧ ਨਹੀਂ, ਬਸ ਨਿੱਜੀ ਲੋੜਾਂ ਨੂੰ ਪੂਰਿਆਂ ਕਰਦਿਆਂ ਉਹ ਲੋਕ ਆਪਣਾ ਜੀਵਨ ਜੀਅ ਲੈਂਦੇ ਸਨ। ਪਰ ਜਿਉਂ ਜਿਉਂ ਆਦਿ ਮਾਨਵ ਤੋਂ ਮਨੁੱਖੀ ਵਿਕਾਸ ਦਾ ਸਫ਼ਰ ਸ਼ੁਰੂ ਹੋਇਆ ਤਾਂ ਲੋੜਾਂ ਵੱਧਦੀਆਂ ਗਈਆਂ, ਦੂਰੀਆਂ ਬਣਦੀਆਂ ਗਈਆਂ ਅਤੇ ਇਸ ਵਿਕਾਸ ਨੇ ਅਜਿਹੇ ਰੂਪ ਅਖਤਿਆਰ ਕੀਤੇ ਕਿ ਸਿੱਟਾ ਜੰਗਾਂ, ਯੁ...

Read More

ਮੁਸਕਰਾਹਟ
Tuesday, November 10 2020 10:14 AM

ਅਸ਼ੋਕ ਜੀ ਆਪਣੀ ਹੀ ਮਸਤੀ ਵਿੱਚ ਕੁਝ ਸੋਚ ਰਹੇ ਸਨ। ਉਦੋਂ ਹੀ ਉਨ੍ਹਾਂ ਦੀ ਪਤਨੀ ਨੇ ਕਮਰੇ ਵਿੱਚ ਆ ਕੇ ਪੁੱਛਿਆ, “ਜੀ, ਤੁਸੀਂ ਇੱਥੇ ਇਕੱਲੇ ਕਿਉਂ ਬੈਠੇ ਹੋ?“ ਤਾਂ ਉਨ੍ਹਾਂ ਨੇ ਪਤਨੀ ਵੱਲ ਵੇਖਦਿਆਂ ਕਿਹਾ, “ਤੈਨੂੰ ਕੀ ਲੱਗ ਰਿਹੈ! ਅੱਜ, ਜੋ ਬੇਟੀ ਦੇ ਹੋਣ ਵਾਲੇ ਸਹੁਰੇ ਪਰਿਵਾਰ ਵਾਲੇ ਆ ਕੇ ਕਹਿ ਕੇ ਗਏ ਨੇ, ਉਹ ਕਿੱਥੋਂ ਤੱਕ ਸਹੀ ਹੈ?“ ਪਤਨੀ ਨੇ ਉਨ੍ਹਾਂ ਦੇ ਹੱਥ ਤੇ ਹੱਥ ਰੱਖਦਿਆਂ ਕਿਹਾ, “ਤੁਸੀਂ ਠੀਕ ਕਹਿ ਰਹੇ ਹੋ। ਮੈਨੂੰ ਤਾਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਹੀ ਸਹੀ ਨਹੀਂ ਲੱਗੀਆਂ। ਬੇਟੀ ਨੂੰ ਇੱਕ ਸਾੜ੍ਹੀ ਦੇ ਕੇ ਸਾਡੇ ਹੱਥ ਵਿੱਚ ਆਪਣੀਆਂ ਫਰਮਾਇਸ਼ਾ...

Read More

ਅਲੋਪ ਹੋ ਰਹੀ ਬਾਜਰਾ ਭਿਉਣ ਦੀ ਰਸਮ
Tuesday, November 10 2020 10:14 AM

ਸਾਡੇ ਸਭਿਆਚਾਰ ਦੇ ਪੁਰਾਤਨ ਰਿਵਾਜ ਬਹੁਤ ਖੂਬਸੂਰਤ ਸਨ।ਜਦ ਕਿਸੇ ਲੜਕੀ ਦਾ ਵਿਆਹ ਦਾ ਦਿਨ ਨੇੜੇ ਆ ਜਾਂਦਾ ਸੀ ਤਾਂ ਸਾਰੇ ਸ਼ਰੀਕੇ ਤੇ ਕੋੜਮੇ ਨੂੰ ਚੁੱਲ੍ਹੇ ਨਿਓਂਦ ਕੀਤੀ ਜਾਂਦੀ ਸੀ।ਵਿਆਹ ਵਾਲੀ ਕੁੜੀ ਨੂੰ ਮਾਈਏਂ ਪਾਉਣ ਲਈ ਇਕ ਰਸਮ ਸਭ ਤੋਂ ਪਹਿਲਾਂ ਅਦਾ ਕੀਤੀ ਜਾਂਦੀ ਸੀ।ਜਿਸ ਤੋਂ ਬਾਅਦ ਉਸ ਕੁੜੀ ਨੇ ਬਸ ਅੰਦਰ ਹੀ ਬੈਠਣਾ ਹੁੰਦਾ ਸੀ ।ਉਸ ਦਿਨ ਤੋਂ ਉਸ ਲਈ ਘਰ ਤੋਂ ਬਾਹਰ ਨਿਕਲਣਾ ਵਿਵਰਜਿਤ ਸੀ।ਇਸ ਰਸਮ ਨੂੰ ਬਾਜਰਾ ਭਿਓਨਾ ਕਿਹਾ ਜਾਂਦਾ ਸੀ।ਅਜਿਹੇ ਵਿੱਚ ਸਾਰੀਆਂ ਔਰਤਾਂ ਇਕੱਠੀਆਂ ਹੋਕੇ ਬਾਜਰਾ ਭਿਓਂਦੀਆਂ ਸਨ ਤੇ ਹਰ ਰਿਸ਼ਤੇ ਦਾ ਨਾਮ ਲੈਕੇ ਇਹ ਬਹੁਤ ਪਿਆਰਾ ਗੀਤ ਮ...

Read More

ਨਾਨਕ ਬੇੜੀ ਸਚ ਕੀ....
Tuesday, November 10 2020 10:13 AM

ਨਾਨਕ ਬੇੜੀ ਸਚ ਕੀ... ਪੁਸਤਕ ਲੇਖਕ ਸੁਰਜੀਤ ਸਿੰਘ ਦੁਆਰਾ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ ।ਲੇਖਕ ਦੁਆਰਾ ਇਸ ਪੁਸਤਕ ਦੇ ਆਰੰਭ ਵਿਚ ਵੱਖ-ਵੱਖ ਧਰਮਾਂ ਵਾਰੇ ਸੰਖੇਪ ਵਿੱਚ ਚੋਖੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਛੇ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਅਤੇ ਸੰਬੰਧਿਤ ਘਟਨਾਵਾਂ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਮਾਣਾਂ ਸਹਿਤ ਦੇਣ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਸੀਮਤ ਸ਼ਬਦਾਂ ਵਿਚ ਲੇਖਕ ਵੱਡੀ ਜਾਣਕਾਰੀ ਦੇਣ ਦੀ ਸਮਰੱਥਾ ਰੱਖਦਾ ਹੈ। ਸੌਖੀ ਤੇ ਸਰ...

Read More

ਆਈਏਐਸ ਦੀ ਤਿਆਰੀ ਦੌਰਾਨ ਕਿਵੇਂ ਪ੍ਰੇਰਿਤ ਰਹੇ?
Tuesday, November 10 2020 10:00 AM

ਸਿਵਲ ਸੇਵਾਵਾਂ/ ਆਈਏਐਸ ਦੀ ਪ੍ਰੀਖਿਆ ਨੂੰ ਵਿਸ਼ਵ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ. ਇਹ ਸਿਰਫ ਪਰਖ ਕੀਤੇ ਜਾਣ ਵਾਲੇ ਵੱਖ ਵੱਖ ਵਿਸ਼ਿਆਂ ਦੇ ਗਿਆਨ ਦੇ ਕਾਰਨ ਹੀ ਨਹੀਂ, ਬਲਕਿ ਪੂਰੇ ਪ੍ਰੀਖਿਆ ਚੱਕਰ ਦੇ ਅਰਸੇ ਦੇ ਕਾਰਨ ਵੀ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੁਆਰਾ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ ਅੰਤਮ ਮੈਰਿਟ ਸੂਚੀ ਜਾਰੀ ਹੋਣ ਤੱਕ ਘੱਟੋ ਘੱਟ 15 ਮਹੀਨੇ ਲੱਗਦੇ ਹਨ। ਹੋਰ ਚੁਣੌਤੀਆਂ ਦੇ ਵਿੱਚ, ਆਪਣੀ ਪ੍ਰੇਰਣਾ ਨੂੰ ਕਾਇਮ ਰੱਖਣਾ, ਇਸ ਯਾਤਰਾ ਦੇ ਦੌਰਾਨ ਆਈਏਐਸ ਦੀ ਪ੍ਰੀਖਿਆ ਵਿੱਚ ਸਫਲਤਾ ਦਾ ਮੁੱ...

Read More

ਕੰਮ ਹੀ ਜੀਵਨ ਹੈ
Tuesday, November 10 2020 09:59 AM

ਕਿਹਾ ਜਾਂਦਾ ਹੈ ਕਿ ਨਿਆਮਤ ਤੇ ਵਿਹਲ ਕਿਆਮਤ ਜਾਂ ਇਹ ਕਹਿ ਲਓ ਕਿ ਕੰਮ ਕਰਨਾ ਹੀ ਸੌ ਦੁੱਖਾਂ ਦਾ ਦਾਰੂ ਹੈ। ਵਿਹਲ ਰੋਗ ਦੇ ਤੁਲ ਹੋ ਨਿਬੜਦਾ ਹੈ। ਕੰਮ ਕਰਨਾ ਕੁਦਰਤ ਵੱਲੋਂ ਸਾਡੇ ਤੇ ਪਾਈ ਗਈ ਇੱਕ ਵੱਡੀ ਜਿੰਮੇਵਾਰੀ ਹੈ ਕਿਉਂਕਿ ਮਨੁੱਖ ਨੂੰ ਉਸਨੇ ਦੋ ਹੱਥ ਦੇ ਕੇ ਪੈਦਾ ਕੀਤਾ ਹੈ। ਕੰਮ ਬੁਲੰਦੀ, ਹੌਸਲਾ, ਸਰੀਰਕ ਤੇ ਮਾਨਸਿਕ ਅਰੋਗਤਾ ਦੀ ਨਿਸ਼ਾਨੀ ਮੰਨਿਆ ਗਿਆ ਹੈ। ਇਸ ਕਰਕੇ ਬਹਾਦੁਰ ਤੇ ਯੋਧੇ ਹਮੇਸ਼ਾ ਕਾਮਾ ਜਮਾਤ ਵਿਚੋਂ ਹੀ ਪੈਦਾ ਹੋਏ। ਸਾਰੇ ਬੰਦੇ ਵਿਹਲੇ ਨਹੀਂ, ਕੰਮ ਵੀ ਸਾਰੇ ਨਹੀਂ ਕਰਦੇ। ਜੇਕਰ ਅਜਿਹਾ ਹੁੰਦਾ ਤਾਂ ਹਿੰਸਾ, ਲੜਾਈ - ਝਗੜੇ, ਈਰਖਾ ਆਦਿ ਨਾਂ ਦੀ...

Read More

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਦੇ ਤੇ 10 ਨਵੰਬਰ ਨੂੰ ਸਭ ਪੰਜਾਬੀ ਹੁਸੈਨੀਵਾਲਾ ਸਰਹੱਦ 'ਤੇ ਪਹੁੰਚਣ : ਜੋਧਾ ਸਿੰਘ
Monday, November 9 2020 11:50 AM

ਮਿਲਾਨ, 9 ਨਵੰਬਰ (ਦਲਜੀਤ ਮੱਕੜ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ 10 ਨਵੰਬਰ ਨੂੰ 'ਬਾਰਡਰ ਖੁੱਲਵਾਓ, ਕਿਸਾਨ ਬਚਾਓ' ਰੈਲੀ ਵਿਚ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਉਪਰ ਉੱਠਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਇਟਲੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਸਕੱਤਰ ਜੋਧਾ ਸਿੰਘ ਖਾਲਸਾ ਨੇ ਕਿਹਾ ਕਿ “ਪੰਜਾਬ ਦੇ ਕਿਸਾਨਾਂ ਅਤੇ ਕਾਰੋਬਾਰੀ ਵਪਾਰੀਆਂ ਨੂੰ ਆਪਣੇ ਉਤਪਾਦਾਂ ਅਤੇ ਵਸਤਾਂ ਨੂੰ ਸਹੀ ਕੀਮਤ ਤੇ ਵੇਚਣ ਅਤੇ ਉਨ੍ਹਾਂ ਦੀ ਖੁੱਲ੍ਹੀ ਮੰਡੀ ਸੰਬੰਧੀ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਉਸ ਸਮੇਂ ਤੱਕ ਸਹੀ ਢੰਗ ਨਾਲ ਹੱਲ ਨਹੀਂ ਕੀਤਾ ਜ...

Read More

ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਸਰਕਾਰੀ ਰਣਬੀਰ ਕਾਲਜ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ
Monday, November 9 2020 11:40 AM

ਸੰਗਰੂਰ,9 ਨਵੰਬਰ (ਜਗਸੀਰ ਲੌਂਗੋਵਾਲ ) - ਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਸਰਕਾਰੀ ਰਣਬੀਰ ਕਾਲਜ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੀ.ਆਰ.ਐੱਸ.ਯੂ. ਦੇ ਜ਼ਿਲ੍ਹਾ ਸਕੱਤਰ ਪਾਰਸਦੀਪ ਨੇ ਕਿਹਾ ਕਿ ਸਰਕਾਰ ਨੇ 16 ਨਵੰਬਰ ਤੋਂ ਹਾਲੇ ਕਾਲਜ ਯੂਨੀਵਰਸਿਟੀਆਂ ਖੋਲ੍ਹਣ ਦਾ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਰਣਬੀਰ ਕਾਲਜ ਵੱਲੋਂ 17 ਤਰੀਕ ਤੋਂ ਹੀ ਕਾਲਜ ਪ੍ਰਸ਼ਾਸਨ ਨੇ ਐਮਐੱਸਟੀ ਲੈਣ ਦਾ ਅਲਾਨ ਕੀਤਾ ਹੈ। ਆਗੂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕਾਲਜ ਵਿਚ ਲਏ ਜਾਣ ਵਾਲੇ ਐਮ. ਐੱਸ. ਟੀ. ਕਾ...

Read More

ਸੈਲਫ ਹੈਲਪ ਗਰੁੱਪਾਂ ਵੱਲ਼ੋ ਮਿੰਨੀ ਸਕੱਤਰੇਤ ਵਿਖੇ ਦਿਵਾਲੀ ਮੇਲੇ ਦੀ ਸ਼ੁਰੂਆਤ
Monday, November 9 2020 11:38 AM

ਲੁਧਿਆਣਾ, 9 ਨਵੰਬਰ (ਬਿਕਰਮਪ੍ਰੀਤ) - ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਵਿਖੇ ਪੰਜ ਦਿਨਾ ਦੀਵਾਲੀ ਮੇਲਾ, ਜਿਸ ਨੂੰ ਕਿਰਤੀ ਬਾਜ਼ਾਰ ਵੀ ਕਿਹਾ ਜਾਂਦਾ ਹੈ ਦਾ ਆਯੋਜਨ ਕੀਤਾ ਗਿਆ। ਇਸ ਦਿਵਾਲੀ ਮੇਲੇ ਵਿੱਚ ਸੈਲਫ ਹੈਲਪ ਗਰੁੱਪ ਹੱਥੀਂ ਬਣੀਆ ਵਸਤਾਂ ਵੇਚਣਗੇ। ਦੀਵਾਲੀ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਵੱਲੋਂ ਜਾਣਕਾ...

Read More

ਵਿਧਾਨ ਸਭਾ ਹਲਕਾ ਦੱਖਣੀ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ - ਅੰਕਿਤ ਬਾਂਸਲ
Monday, November 9 2020 11:30 AM

ਲੁਧਿਆਣਾ, 9 ਨਵੰਬਰ (ਸ.ਨ.ਸ) ਵਿਧਾਨ ਸਭਾ ਹਲਕਾ ਦੱਖਣੀ ਨੂੰ ਨਮੂਨੇ ਦਾ ਹਲਕਾ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਉਕਤ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ . ਐੱਸ . ਡੀ ਅੰਕਿਤ ਬਾਂਸਲ ਨੇ ਹਲਕਾ ਦੱਖਣੀ ਬਲਾਕ ਕਾਂਗਰਸ - 2 ਦੇ ਮੀਤ ਪ੍ਰਧਾਨ ਦਿਨੇਸ਼ ਰਾਏ ਜਿਨ੍ਹਾਂ ਦੇ ਤਾਇਆ ਸੋਹਨ ਰਾਏ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ।ਉਨ੍ਹਾਂ ਦੇ ਗ੍ਰਹਿ ਵਾਰਡ ਨੰਬਰ -35 ਅਧੀਨ ਪੈਂਦੇ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਦੀ ਗਲੀ ਨੰਬਰ : 16 , ਬਰੋਟਾ ਰੋਡ , ਨਿਊ ਸ਼ਿਮਲਾਪੁਰੀ ਵਿਖੇ ਰਾਏ ਪਰਿਵਾਰ ਨਾਲ ਅਫਸੋਸ ...

Read More

ਲੀਡਰਾਂ ਨੂੰ ਦਿੱਲੀ ਭੇਜੋ ਮੁਹਿੰਮ ਸਾਰੀਆਂ ਰਾਜਸੀ ਪਾਰਟੀਆਂ ਨੂੰ ਵੰਗਾਰ - ਐਡਵੋਕੇਟ ਨਮੋਲ
Monday, November 9 2020 11:26 AM

ਲੌਂਗੋਵਾਲ,9 ਨਵੰਬਰ (ਜਗਸੀਰ ਸਿੰਘ ) - ਪ੍ਰਾਈਵੇਟ ਪੇਰੈਂਟਸ-ਟੀਚਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਐਸੋਸੀਏਸ਼ਨ ਵਲੋਂ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਪਿਛਲੇ ਦਿਨੀਂ ਸ਼ੁਰੂ ਕੀਤੀ ਨਿਵੇਕਲੀ ਮੁਹਿੰਮ ' ਲੀਡਰਾਂ ਨੂੰ ਦਿੱਲੀ ਭੇਜੋ ' ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਵਿਧਾਇਕਾਂ ਨੂੰ ਘਰੋਂ ਵਿਚੋਂ ਬਾਹਰ ਕੱਢਣ ਅਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਮੁੱਖ ਕਿਤਾ ਕਿਸਾਨੀ ਤੇ ਪਏ ਸੰਕਟ ਨੂੰ ਦਿੱਲੀ ਜਾ ਕੇ ਹੱਲ ਕਰਵਾਉਣ ਦੀ ਮੁਹਿੰਮ ਹੈ। ਐਡਵੋਕੇਟ ਨਮੋਲ ਨੇ ਕਿਹਾ ਕਿ ਇਸ...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
3 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
9 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago