ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ
Monday, March 1 2021 10:29 AM

ਜਲਾਲਾਬਾਦ, ਫਾਜ਼ਿਲਕਾ 1 ਮਾਰਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ ਦੀ ਅਗਵਾਈ ਹੇਠ ਜੂਮ ਐਪ ਰਾਹੀਂ ਆਨਲਾਈਨ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਇਹ ਮੁਕਾਬਲੇ ਈਵੈਂਟ ਦੇ ਇੰਚਾਰਜ ਮੈਡਮ ਅਮਨਦੀਪ ਦੀ ਅਗਵਾਈ ਹੇਠ ਕਰਵਾਏ ਗਏ।ਇਸ ਦੌਰਾਨ ਮੈਡਮ ਅਮਨਦੀਪ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਸਿਖਿਆਵਾਂ `ਤੇ ਚਲਣ ਲਈ ਪ੍ਰੇਰਿਆ ਤਾਂ ਜ਼ੋ ਵਿਦਿਅਰਥਣਾਂ ਦੇ ਮਨਾਂ ਅੰਦਰ ਧਾਰਮਿਕ ਭਾਵਨਾਵਾਂ ਪੈਦਾ ਹੋਣ `ਤੇ ਸੱਚ ਦੀ ਰਾਹ `ਤੇ ਚੱਲਿਆ ਜਾ ਸਕੇ। ਕਾਲਜ ਇੰਚਾਰਜ ਸ੍ਰੀ ਪ੍ਰਿੰਸ ਧੂੜੀਆ ਨੇ ਦੱਸਿਆ ਕਿ...

Read More

ਕੋਵਿਡ19 ਟੀਕਾਕਰਨ ਮੁਹਿੰਮ ਦੌਰਾਨ ਡਵੀਜਨਲ ਕਮਾਂਡੈਟ ਪੰਜਾਬ ਹੋਮ ਗਾਰਡਜ, ਫਿਰੋਜ਼ਪੁਰ ਡਵੀਜਨ ਸ੍ਰ: ਚਰਨਜੀਤ ਸਿੰਘ ਨੇ ਲਗਵਾਇਆ ਟੀਕਾ
Monday, March 1 2021 10:28 AM

ਫਿਰੋਜ਼ਪੁਰ 1 ਮਾਰਚ - ਪੰਜਾਬ ਹੋਮਗਾਰਡਜ ਅਤੇ ਸਿਵਲ ਡਿਫੈਂਸ ਫਿਰੋਜ਼ਪੁਰ ਡਵੀਜ਼ਨ ਦੇ ਡਵੀਜ਼ਨਲ ਕਮਾਂਡੈਟ ਚਰਨਜੀਤ ਸਿੰਘ ਨੇ ਕੋਵਿਡ19 ਟੀਕਾਕਰਨ ਮੁਹਿੰਮ ਵਿੱਚ ਆਪਣਾ ਸਹਿਯੋਗ ਦਿੰਦੇ ਹੋਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਪਾਸੋਂ ਕੋਵਿਡ19 ਟੀਕਾਕਰਨ ਕਰਵਾਇਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਹੋਮ ਗਾਰਡਜ ਦੀ 75 ਪ੍ਰਤੀਸ਼ਤ ਨਫਰੀ ਵੱਲੋਂ ਕੋਰੋਨਾ ਵੈਕਸੀਨੇਸ਼ਨ ਕਰਵਾਇਆ ਜਾ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਹੋਰਨਾਂ ਫਰੰਟਲਾਈਨ ਵਰਕਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਇਸ ਟੀਕੇ ਦਾ ਕੋਈ ਵੀ ਸਾਇਡ ਇਫੈਕਟ ਨਹੀਂ ਹੈ ਤੇ ਜਿਸ ਨੂੰ ਵੀ ਸਿਹਤ ਵ...

Read More

ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਹੋਇਆ ਸ਼ੁਰੂ ਡਿਪਟੀ ਕਮਿਸ਼ਨਰ
Monday, March 1 2021 10:27 AM

ਫਾਜ਼ਿਲਕਾ, 1 ਮਾਰਚ: ਕੋਵਿਡ -19 ਟੀਕਾਕਰਨ ਦਾ ਤੀਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦਪਾਲ ਸਿੰਘ ਸੰਧੂ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸਰਕਾਰ ਦੁਆਰਾ ਦਰਸਾਏ ਅਨੁਸਾਰ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ। 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਸਹਿ-ਰੋਗਾਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਣ ਦੇਣਾ ਲਾਜ਼ਮੀ ਹੋਵੇਗਾ। ਸ: ਸੰਧੂ ਨ...

Read More

 ਪੈਰਾਮਾਊਂਟ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
Thursday, January 21 2021 08:06 AM

ਚੀਮਾਂ ਮੰਡੀ,21 ਜਨਵਰੀ (ਜਗਸੀਰ ਲੌਂਗੋਵਾਲ) - ਸਥਾਨਕ ਪੈਰਾਮਾਊਂਟ ਪਬਲਿਕ ਸਕੂਲ ਕੈਂਪਸ ਵਿਖੇ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 354ਵਾਂ ਪ੍ਰਕਾਸ਼ ਦਿਹਾੜੇ ਨੂੰ ਬਹੁਤ ਹੀ ਸ਼ਰਧਾ ਭਾਵ ਨਾਲ ਮਨਾਇਆ ਗਿਆ।ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਪੰਜਾਬੀ ਅਧਿਆਪਕ ਸ਼ਿੰਦਰਪਾਲ ਕੌਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਅਤੇ ਕੌਮ ਲਈ ਦਿੱਤੀ ਸ਼ਹਾਦਤ ਬਾਰੇ ਜਾਗਰੂਕ ਕਰਵਾਇਆ।ਇਸ ਮੌਕੇ ਸਕੂਲ ਦੇ ਐਮ.ਡੀ. ਸ. ਜਸਵੀਰ ਸਿੰਘ ਚੀਮਾਂ ਦੁਆਰਾ ਬੱਚਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦ...

Read More

ਮਹਿਲਾਵਾਂ ਤੇ ਨੌਜਵਾਨਾਂ ਨੂੰ ਦੇਵਾਂਗੇ ਅਹਿਮ ਜ਼ਿੰਮੇਵਾਰੀਆਂ: ਦਰਸ਼ਨ ਕਾਂਗੜਾ
Thursday, January 21 2021 08:01 AM

ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) - ਪਿਛਲੇ 21 ਸਾਲਾਂ ਤੋਂ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਦਲਿਤਾਂ ਦੀ ਭਲਾਈ ਹਿੱਤ ਕੰਮ ਕਰਦੀ ਆ ਰਹੀ ਪੰਜਾਬ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੀ ਸੂਬਾ ਕਮੇਟੀ ਅਤੇ ਜਿਲ੍ਹਾ ਕਮੇਟੀਆਂ ਭੰਗ ਕਰ ਦਿਤੀਆਂ ਗਈਆਂ ਹਨ ਜਿਸ ਦਾ ਐਲਾਨ ਸੰਗਠਨ ਦੇ ਸੂਬਾ ਪ੍ਰਧਾਨ ਅਤੇ ਫਾਊਂਡਰ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋ ਕੀਤਾ ਗਿਆ ਉਹ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਸੰਗਠਨ ਦੀ ਸੂਬਾ ਕਮੇਟੀ ਅਤੇ ਜਿਲ੍ਹਾ ਕਮੇਟੀਆਂ ਭੰਗ ਕੀਤੀਆਂ...

Read More

ਲੁਟੇਰਿਆਂ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋਮ-ਗਾਰਡ ਦੇ ਜਵਾਨ ਸਰਬਜੀਤ ਸਿੰਘ ਨੂੰ ਤਰੱਕੀ ਦੇਣ ਦੀ ਕੀਤੀ ਮੰਗ
Thursday, January 21 2021 07:54 AM

ਚੋਹਲਾ ਸਾਹਿਬ/ਤਰਨਤਾਰਨ,21 ਜਨਵਰੀ - ਬੀਤੇ ਸੋਮਵਾਰ ਪੱਟੀ ਨੇੜੇ ਲੁਟੇਰਿਆਂ ਅਤੇ ਪੁਲਿਸ ਦਰਮਿਆਨ ਹੋਏ ਮੁਕਾਬਲੇ ਵਿੱਚ ਚੱਲੀ ਗੋਲੀ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਹੋਮ-ਗਾਰਡ ਦੇ ਜਵਾਨ ਸਰਬਜੀਤ ਸਿੰਘ ਪੁੱਤਰ ਸੁਖਦੇਵ ਰਾਜ ਵਾਸੀ ਚੋਹਲਾ ਸਾਹਿਬ ਵਲੋਂ ਜਿਸ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ ਉਸਦੀ ਇਲਾਕੇ ਵਿੱਚ ਖੂਬ ਪ੍ਰਸੰਸਾ ਹੋ ਰਹੀ ਹੈ ਅਤੇ ਹੋਮ ਗਾਰਡ ਦੇ ਇਸ ਜਵਾਨ ਦੀ ਬਹਾਦਰੀ ਨੂੰ ਦੇਖਦੇ ਹੋਏ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰਾਂ ਵਲੋਂ ਪੰਜਾਬ ਸਰਕਾਰ ਕੋਲੋਂ ਇਸ ਜਵਾਨ ਨੂੰ ਤਰੱਕੀ ਦੇ ਸਨਮਾਨਿਤ ਕਰਨ ਮੰਗ ਕੀਤੀ ਗਈ ਹੈ। ਗੋਲੀ ਲ...

Read More

ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
Thursday, January 21 2021 07:44 AM

ਚੋਹਲਾ ਸਾਹਿਬ/ਤਰਨਤਾਰਨ, 21 ਜਨਵਰੀ - ਜਿਲ੍ਹਾ ਖੇਡ ਅਫਸਰ ਗੁਰਬਾਸ ਸਿੰਘ ਅਤੇ ਬਲਾਕ ਖੇਡ ਇੰਚਾਰਜ ਮੈਡਮ ਕੁਲਵਿੰਦਰ ਕੌਰ ਵੱਲੋਂ ਨਛੱਤਰ ਸਿੰਘ ਮਾਹਲਾ ਗਰਾਊਂਡ ਸੁਪਰਵਾਈਜ਼ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਰਾਹੀਂ ਵਾਲੀਵਾਲ,ਫੁੱਟਬਾਲ,;ਕ੍ਰਿਕਟ ਅਤੇ ਬੈਡਮੈਟਨ ਦੇ ਖਿਡਾਰੀਆਂ ਨੂੰ ਖੇਡਾਂ ਦੇ ਸਮਾਨ ਦੀ ਵੰਡ ਕੀਤੀ ਗਈ।ਇਸ ਸਮੇਂ ਗਰਾਊਂਡ ਸੁਪਰਵਾਈਜ਼ਰ ਨਛੱਤਰ ਸਿੰਘ ਮਾਹਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅੰਤਰਰਾਸ਼ਟਰੀ ਖੇਡ ਸਟੇਡੀਅਮ ਵਿੱਚ ਕੋਈ ਵੀ ਕੋਚ ਨਹੀਂ ਹੈ ਜਿਸ ਕਾਰਨ ਖਡਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹ...

Read More

ਪਹਿਲੇ ਪੜਾਅ 'ਚ ਡਾਕਟਰਾਂ ਤੇ ਸਿਹਤ ਕਰਮੀਆਂ ਦੀ ਸਫਲਤਾ ਪੂਰਵਕ ਕੀਤੀ ਜਾ ਰਹੀ ਹੈ ਵੈਕਸੀਨ - ਡਿਪਟੀ ਕਮਿਸ਼ਨਰ
Thursday, January 21 2021 07:40 AM

ਲੁਧਿਆਣਾ, 21 ਜਨਵਰੀ - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਲਾਈਵ ਸੈਸ਼ਨ ਦੋਰਾਨ ਵਸਨੀਕਾਂ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵੈਕਸੀਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ। ਉਨ੍ਹਾਂ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਪਹਿਲੇ ਪੜਾਅ ਤਹਿਤ ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਸਫਲਤਾ ਪੂਰਵਕ ਵੈਕਸੀਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨੇਸ਼ਨ ਦੌਰਾਨ ਲੁਧਿਆਣਾ ਜ਼...

Read More

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਰੀਆਂ ਵਾਰਡਾਂ ਤੋਂ ਉਮੀਦਵਾਰਾਂ ਦੇ ਨਾਮ ਦਾ ਕੀਤਾ ਐਲਾਨ
Thursday, January 21 2021 07:36 AM

ਜੰਡਿਆਲਾ ਗੁਰੂ 21 ਜਨਵਰੀ- ਸੂਬੇ ਚ ਨਗਰ ਕੌਂਸਲ ਦੀਆਂ ਚੋਣਾਂ ਦੇ ਹੋਏ ਐਲਾਨ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਅਤੇ ਸ. ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨਾਲ ਸਲਾਹ ਮਸ਼ਵਰਾ ਕਰਕੇ ਸ. ਲਖਬੀਰ ਸਿੰਘ ਲੋਧੀਨੰਗਲ ਵਿਧਾਇਕ( ਜਿਲ੍ਹਾ ਅਬਜਰਵਰ) ਅਤੇ ਹਲਕਾ ਇੰਚਾਰਜ ਸ. ਮਲਕੀਅਤ ਸਿੰਘ ਏ.ਆਰ. ਸਾਬਕਾ ਵਿਧਾਇਕ,ਸਾਬਕਾ ਨਗਰ ਕੌਂਸਲ ਪ੍ਰਧਾਨ ਰਵਿੰਦਰ ਪਾਲ ਸਿੰਘ ਕੁੱਕੂ ਵਲੋਂ ਨਗਰ ਕੌਂਸਲ ਜੰਡਿਆਲਾ ਗੁਰੂ ਲਈ ਉਮੀਦਵਾਰ ਐਲਾਨੇ ਗਏ।ਇਸ ਦੌਰਾਨ ਸ. ਲਖਬੀਰ ਸਿੰਘ ਲੋਧੀਨੰਗਲ (ਜਿਲਾ ਅਬਜਰਵਰ) ਅਤੇ ...

Read More

ਕਿਸਾਨੀ ਸੰਘਰਸ਼ 'ਚ ਆਪਣੀ ਜਾਨ ਗਵਾਉਣ ਵਾਲੇ 4 ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ 20 ਲੱਖ ਰੁਪਏ ਮੁਆਵਜ਼ਾ ਰਾਸ਼ੀ - ਡਿਪਟੀ ਕਮਿਸ਼ਨਰ
Thursday, January 21 2021 07:32 AM

ਲੁਧਿਆਣਾ, 21 ਜਨਵਰੀ - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿਸਾਨਾਂ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਦੌਰਾਨ ਹਿੱਸਾ ਲੈਂਦੇ ਹੋਏ ਬਦਕਿਸਮਤੀ ਨਾਲ ਆਪਣੀ ਜਾਨ ਗਵਾਉਣ ਵਾਲੇ 4 ਕਿਸਾਨਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰ ਇੱਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਬਦਕਿਸਮਤੀ ਨਾਲ ਜਿਨ੍ਹਾਂ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਂ...

Read More

ਪੋਲਟਰੀ ਫਾਰਮ ਦੇ ਕਾਮਿਆਂ ਨੂੰ "ਬਰਡ ਫਲੂ" ਬਿਮਾਰੀ ਤੋਂ ਸੁਚੇਤ ਕੀਤਾ
Thursday, January 21 2021 07:28 AM

ਭਗਤਾ ਭਾਈ,21 ਜਨਵਰੀ ( ) ਪੰਜਾਬ ਸਰਕਾਰ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ ਰਾਜਪਾਲ ਸਿੰਘ ਦੀ ਅਗਵਾਈ ਹੇਠ ਬਲਾਕ ਭਗਤਾ ਭਾਈ ਖੇਤਰ ਵਿੱਚ ਸਥਿੱਤ ਪੋਲਟਰੀ ਫਾਰਮ ਦੇ ਮਾਲਕਾਂ ਅਤੇ ਕੰਮ ਕਰਦੇ ਕਾਮਿਆਂ ਨੂੰ "ਬਰਡ ਫਲੂ" ਬਿਮਾਰੀ ਤੋਂ ਸੁਚੇਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ । ਸਿਹਤ ਬਲਾਕ ਭਗਤਾ ਭਾਈ ਕਾ ਦੇ ਬਲਾਕ ਐਜ਼ੂਕੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ "ਬਰਡ ਫਲੂ" ਬਿਮਾਰੀ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ। ਇਸ ਲਈ ਪੋਲਟਰੀ ਫਾਰਮਾਂ ਦੇ ਮਾਲਕਾਂ ਅਤੇ ਕੰਮ ਕਰਦੇ ਕਾਮਿਆ...

Read More

ਵਿੱਤ ਮੰਤਰਾਲੇ ਨੇ ਆਮਦਨ ਕਰ ਰਿਟਰਨ ਭਰਨ ਦੀ ਤਰੀਕ ਨੂੰ ਹੋਰ ਅੱਗੇ ਵਧਾਉਣ ਤੋਂ ਇਨਕਾਰ ਕੀਤਾ
Tuesday, January 12 2021 11:33 AM

ਨਵੀਂ ਦਿੱਲੀ, 12 ਜਨਵਰੀ ਵਿੱਤ ਮੰਤਰਾਲੇ ਨੇ ਰਿਟਰਨ ਭਰਨ ਲਈ ਆਖਰੀ ਤਰੀਕ ਨੂੰ ਹੋਰ ਵਧਾਉਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ, ਜਿਥੇ ਆਡਿਟ 15 ਫਰਵਰੀ ਤੋਂ ਬਾਅਦ ਜ਼ਰੂਰੀ ਹੈ। ਪਿਛਲੇ ਮਹੀਨੇ ਸਰਕਾਰ ਨੇ ਅਜਿਹੇ ਲੋਕਾਂ ਲਈ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਖਲ ਕਰਨ ਦੀ ਆਖਰੀ ਤਰੀਕ 10 ਜਨਵਰੀ ਅਤੇ ਕੰਪਨੀਆਂ ਲਈ 15 ਫਰਵਰੀ ਤੱਕ ਵਧਾ ਦਿੱਤੀ ਸੀ।...

Read More

ਪਾਕਿਸਤਾਨ ਤੇ ਚੀਨ ਸਾਡੇ ਲਈ ਖਤਰਾ ਬਣੇ ਹੋਏ ਹਨ: ਥਲ ਸੈਨਾ ਮੁਖੀ
Tuesday, January 12 2021 11:30 AM

ਨਵੀਂ ਦਿੱਲੀ, 12 ਜਨਵਰੀ ਭਾਰਤੀ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਕਿਹਾ ਹੈ ਕਿ ਦੇਸ਼ ਦੀਆਂ ਫ਼ੌਜਾਂ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ ਤੇ ਇਸ ਸਬੰਧੀ ਤਿਆਰੀਆਂ ਬਹੁਤ ਉੱਚ ਪੱਧਰੀ ਹਨ। ਉਨ੍ਹਾਂ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਤੇ ਚੀਨ ਖਤਰਾ ਬਣੇ ਹੋਏ ਹਨ।ਪਿਛਲੇ ਸਾਲ ਫੌਜ ਨੇ ਕਈ ਮੌਕਿਆਂ ’ਤੇ ਅਜਿਹੇ ਹਾਲਾਤ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ ਅਸਲ ਕੰਟਰੋਲ ਰੇਖਾ ’ਤੇ ਵਿਆਪਕ ਚੌਕਸੀ ਵਰਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤਿਵਾਦ ਨੂੰ ਅਪਣੇ ਮੁਲਕ ਦੀ ਨੀਤੀ ਵਜੋਂ ਵਰਤ ...

Read More

ਦਿੱਲੀ ਦੇ ਟਿਕਰੀ ਬਾਰਡਰ ’ਤੇ ਡਟੇ ਦੋ ਹੋਰ ਕਿਸਾਨ ਸ਼ਹੀਦ
Tuesday, January 12 2021 11:26 AM

ਦੋਦਾ, 12 ਜਨਵਰੀ ਕਿਸਾਨ ਅੰਦੋਲਨ ਦੌਰਾਨ ਜ਼ਿਲ੍ਹਾ ਮੁਕਤਸਰ ਦੇ ਬਲਾਕ ਦੋਦਾ ਦੇ ਪਿੰਡ ਲੁਹਾਰਾ ਦੇ ਕਿਸਾਨ ਅਵਤਾਰ ਸਿੰਘ ਦੀ ਟਿਕਰੀ ਬਾਰਡਰ ’ਤੇ ਦਿਲ ਦੀ ਹਰਕਤ ਬੰਦ ਹੋਣ ਕਾਰਨ ਮੌਤ ਹੋ ਗਈ। ਕਿਸਾਨ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ। ਅਬੂਲ ਖੁਰਾਣਾ ਪਿੰਡ ਦੇ ਇਕ ਹੋਰ ਕਿਸਾਨ ਦੀ ਐਤਵਾਰ ਰਾਤ ਨੂੰ ਟਿਕਰੀ ਸਰਹੱਦ ਦੇ ਵਿਰੋਧ ਪ੍ਰਦਰਸ਼ਨ ਵਿਚ ਸਿਹਤ ਖਰਾਬ ਹੋਣ ਕਾਰਨ ਇਲਾਜ ਦੌਰਾਨ ਲੁਧਿਆਣਾ ਦੇ ਹਸਪਤਾਲ ਵਿਚ ਮੌਤ ਹੋ ਗਈ।...

Read More

ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ ਤੇ ਹੁਣ ਕਿਸਾਨ ਘਰਾਂ ਨੂੰ ਪਰਤ ਜਾਣ: ਖੱਟਰ
Tuesday, January 12 2021 11:24 AM

ਪੰਚਕੂਲਾ, 12 ਜਨਵਰੀ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ’ਤੇ ਰੋਕ ਲਗਾਉਣ ਦਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਵਾਗਤ ਕੀਤਾ ਹੈ। ਇਥੇ ਪੀਡਬਲਿਊਡੀ ਦੇ ਗੈਸਟ ਹਾਊਸ ਵਿੱਚ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਸਾਰੇ ਦੇਸ਼ ਲਈ ਹੈ ਪਰ ਕੁਝ ਕਿਸਾਨ ਵੀ ਇਸ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ, ‘ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਧਰਨਾ ਸ਼ਾਂਤਮਈ ਢੰਗ ਨਾਲ ਖਤਮ ਕਰਨ ਅਤੇ ਆਪੋ ਆਪਣੇ ਘਰਾਂ ਨੂੰ ਚਲੇ ਜਾਣ।’ ਹਰਿਆਣਾ ਖੇਡ ਵਿਕਾਸ ਅਤੇ ਕਲਿਆਣ ਸਮਿਤੀ ਦੇ ਪ੍ਰਧਾਨ ਅਰਜਨ ਅਵਾਰਡੀ ਭੀਮ ਸਿੰਘ ਨੇ ਅਰ...

Read More

ਨੀਤੀ ’ਚ ਬਦਲਾਅ ਨਾਲ ਸੰਦੇਸ਼ਾਂ ਦੀ ਨਿੱਜਤਾ ’ਤੇ ਅਸਰ ਨਹੀਂ ਪਵੇਗਾ: ਵੱਟਸਐਪ
Tuesday, January 12 2021 11:22 AM

ਨਵੀਂ ਦਿੱਲੀ, 12 ਜਨਵਰੀ ਵੱਟਸਐਪ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀਆਂ ਨੀਤੀਆਂ ਵਿਚ ਤਾਜ਼ਾ ਤਬਦੀਲੀਆਂ ਨਾਲ ਸੰਦੇਸ਼ਾਂ ਦੀ ਨਿੱਜਤਾ ਉਪਰ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਨੇ ਉਪਭੋਗਤਾਵਾਂ ਦੇ ਅੰਕੜਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਵਟਸਐਪ ਨੇ ਇੱਕ ਬਲਾੱਗਪੋਸਟ ਵਿੱਚ ਕਿਹਾ ਹੈ ਕਿ ਇਹ ਇਸ਼ਤਿਹਾਰਾਂ ਦੇ ਉਦੇਸ਼ ਨਾਲ ਉਪਭੋਗਤਾਵਾਂ ਦੇ ਨੰਬਰਾਂ ਦੀਆਂ ਸੂਚੀਆਂ ਜਾਂ ਸਮੂਹਾਂ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਨਹੀਂ ਕਰਦਾ ਹੈ ਅਤੇ ਵੱਟਸਐਪ ਜਾਂ ਫੇਸਬੁੱਕ ਨਾ ਤਾਂ ਵੱਟਸਐਪ ਉੱਤੇ ਉਪਭੋ...

Read More

ਪੰਜਾਬ ਲਈ ਕਰੋਨਾ ਵੈਕਸੀਨ ਦੀਆਂ 2.04 ਲੱਖ ਖੁਰਾਕਾਂ ਪੁੱਜੀਆਂ
Tuesday, January 12 2021 11:20 AM

ਲੁਧਿਆਣਾ, 12 ਜਨਵਰੀ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਏ ਟੀਕੇ ਕੋਵਿਸ਼ੀਲਡ ਦੀ ਪਹਿਲੀ ਖੇਪ ਮੰਗਲਵਾਰ ਨੂੰ ਪੰਜਾਬ ਪਹੁੰਚੀ। ਪਹਿਲੀ ਖੇਪ ਵਿਚ 2.04 ਲੱਖ ਖੁਰਾਕਾਂ ਹਨ। ਇਹ ਖੇਪ ਬਾਅਦ ਦੁਪਹਿਰ 1 ਵਜੇ ਦੇ ਕਰੀਬ ਮੁਹਾਲੀ ਦੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਏਅਰਪੋਰਟ ਦੇ ਸੀਈਓ ਅਜੇ ਭਾਰਦਵਾਜ ਨੇ ਵੈਕਸੀਨ ਪਹੁੰਚਣ ਦੀ ਪੁਸ਼ਟੀ ਕੀਤੀ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਟੀਕਿਆਂ ਦੀ ਖੇਪ ਸਖਤ ਸੁਰੱਖਿਆ ਅਧੀਨ ਸੈਕਟਰ 24, ਚੰਡੀਗੜ੍ਹ ਦੇ ਆਪਣੇ ਟੀਕਾ ਭੰਡਾਰ ਵਿੱਚ ਭੇਜ ਰ...

Read More

ਪੰਜਾਬ: 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 22 ਮਾਰਚ ਤੋਂ ਅਤੇ ਦਸਵੀਂ ਦੀਆਂ 9 ਅਪਰੈਲ ਤੋਂ
Tuesday, January 12 2021 11:16 AM

ਮੁਹਾਲੀ, 12 ਜਨਵਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਅੱਜ ਇੱਥੇ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਦੱਸਿਆ ਕਿ ਬਾਰਵੀਂ ਦੀ ਪ੍ਰੀਖਿਆ 22 ਮਾਰਚ ਤੋਂ 27 ਅਪਰੈਲ ਤੱਕ ਕਰਵਾਈ ਜਾਵੇਗੀ ਅਤੇ ਦਸਵੀਂ ਦੀ ਸਾਲਾਨਾ ਪ੍ਰੀਖਿਆ 9 ਅਪਰੈਲ ਤੋਂ 1 ਮਈ ਤੱਕ ਲਈ ਜਾਵੇਗੀ। ਪ੍ਰੀਖਿਆਵਾਂ ਵਿੱਚ ਤਕਰੀਬਨ ਸਵਾ 6 ਲੱਖ ਵਿਦਿਆਰਥੀ ਬੈਠਣਗੇ। ਬੋਰਡ ਮੈਨੇਜਮੈਂਟ ਕਰੋਨਾ ਮਹਾਮਾਰੀ ਅਤੇ ਹੋਰ ਸੰਭਾਵਿਤ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਪ...

Read More

ਪੰਜਾਬ ਕਾਂਗਰਸ ਨੇ ਟਿਕਟਾਂ ਦੇ ਚਾਹਵਾਨਾਂ ਲਈ ਅਰਜੀਆਂ ਦੇਣ ਦੀ ਮਿਆਦ ਵਧਾਈ : ਮਾਈ ਰੂਪ ਕੌਰ
Tuesday, January 12 2021 10:58 AM

ਅਮਰਗੜ੍ਹ,12 ਜਨਵਰੀ(ਹਰੀਸ਼ ਅਬਰੋਲ) ਪੰਜਾਬ 'ਚ ਆਉਂਦੀਆਂ ਨਗਰ ਨਿਗਮਾਂ ਅਤੇ ਨਗਰਪਾਲਿਕਾਵਾਂ ਦੀਆਂ ਚੋਣਾਂ ਸਬੰਧੀ ਅਰਜ਼ੀਆਂ ਦੇਣ ਦੀ ਮਿਆਦ ਵਧਾ ਦਿੱਤੀ ਗਈ ਹੈ,ਇਸ ਸੰਬੰਧੀ ਚੋਣ ਕਮੇਟੀ ਦੇ ਮੈਂਬਰ ਮਾਈ ਰੂਪ ਕੌਰ ਬਾਗੜੀਆਂ ਨੇ ਆਪਣੇ ਗ੍ਰਹਿ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਕਾਂਗਰਸ ਭਵਨ ਵਿਖੇ ਕਾਂਗਰਸ ਪਾਰਟੀ ਦੁਆਰਾ ਗਠਿਤ ਸੂਬਾ ਪੱਧਰੀ ਚੋਣ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਦੀ ਰਹਿਨੁਮਾਈ ਹੇਠ ਹੋਈ।ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਪੀਪੀਸੀਸ...

Read More

 ਹਰਿਆਣਾ ਸਰਕਾਰ ਨੇ ਰਾਜ ਪੱਧਰ 'ਤੇ ਕਾਲਜ ਵਿਦਿਆਰਥੀਆਂ ਦੇ ਲਈ ਸਾਲਾਨਾ ਸਟਾਰਟ ਅੱਪ ਮੁਕਾਬਲੇ ਦੀ ਸ਼ੁਰੂਆਤ ਕੀਤੀ
Tuesday, January 12 2021 10:23 AM

ਚੰਡੀਗੜ੍ਹ, 12 ਜਨਵਰੀ ਹਰਿਆਣਾ ਦੇ ਸਿਖਿਆ ਮੰਤਰੀ ਕੰਵਰਪਾਲ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਰਾਜ ਪੱਧਰ 'ਤੇ ਕਾਲਜ ਵਿਦਿਆਰਥੀਆਂ ਦੇ ਲਈ ਸਾਲਾਨਾ ਸਟਾਰਟ ਅੱਪ ਮੁਕਾਬਲੇ ਦੀ ਸ਼ੁਰੂਆਤ ਕੀਤੀ ਹੈ। ਸੂਬਾ ਪੱਧਰ 'ਤੇ ਜੇਤੂ ਵਿਦਿਆਰਥੀ ਨੂੰ ਪੰਚ ਲੱਖ ਦੀ ਰਕਮ ਪੁਰਸਕਾਰ ਵਜੋ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਸਟਾਰਟ ਅੱਪ ਮੁਕਾਬਲੇ ਦੇ ਤਹਿਤ ਰਾਜ ਦਾ ਹਰੇਕ ਕਾਲਜ ਆਪਣੇ ਵਧੀਆ ਸਟਾਰਟ ਅੱਪ ਵਿਚਾਰਾਂ ਨੂੰ ਮੁੱਖ ਦਫਤਰ ਨੂੰ ਭੇਜੇਗਾ। ਇਸ ਦੇ ਬਾਅਦ ਰਾਜ ਪੱਧਰ ਦੀ ਕਮੇਟੀ ਪੰਚ ਸਟਾਰਟ ਅੱਪ ਨੂੰ ਸ਼ਾਟ ਲਿਸਟ ਕਰੇਗੀ। ਇਸ ਮੁਕਾਬਲੇ ...

Read More

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
1 month ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago

ਰਾਜਨੀਤੀ
ਸੰਗਮਾ ਨੇ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ: ਮੋਦੀ, ਸ਼ਾਹ ਤੇ ਨੱਢਾ ਸਮਾਗਮ ’ਚ ਹਾਜ਼ਰ
1 year ago

ਰਾਜਨੀਤੀ
ਗੁਜਰਾਤ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ
1 year ago