ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ ਵਾਇਰਸ , ਚੀਨ ’ਚ ਹੁਣ ਤੱਕ 25 ਲੋਕਾਂ ਦੀ ਹੋਈ ਮੌਤ

24

January

2020

ਅਮਰੀਕਾ : ਛੂਤ ਵਾਲੀ ਬਿਮਾਰੀ ਕੋਰੋਨਾ ਵਾਇਰਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਾਲ ਹੀ ਵਿੱਚ ਇਸ ਦੇ ਤੇਜ਼ੀ ਨਾਲ ਫੈਲਣ ਦੀ ਗੱਲ ਵੀ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਏਸ਼ੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ ਦੇ ਮਾਮਲੇ ਵੀ ਦੁਨੀਆ ਭਰ ਵਿੱਚ ਵੱਧ ਰਹੇ ਹਨ। ਚੀਨ ਵਿੱਚ ਰਹੱਸਮਈ ਕੋਰੋਨਾਵਾਇਰਸ ਮਨੁੱਖ ਤੋਂ ਮਨੁੱਖ ਵਿੱਚ ਫੈਲ ਰਿਹਾ ਹੈ।ਚੀਨ ਵਿਚ 5 ਜਨਵਰੀ ਨੂੰ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਚੀਨ ਵਿਚ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਵਾਇਰਸ ਫੈਲਣ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਹੈ। ਇਸ ਬਿਮਾਰੀ ਦੇ ਮਾਮਲਿਆਂ ਚ ਤੇਜ਼ੀ ਨਾਲ ਇਜਾਫਾ ਹੋ ਰਿਹਾ ਹੈ ਤੇ ਹੁਣ ਤੱਕ ਦੇ ਚੀਨ ਚ ਪੀੜਤ ਲੋਕਾਂ ਦੇ 830 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਭਾਰਤ ਸਰਕਾਰ ਨੇ ਥਰਮਲ ਸਕੈਨਰ ਰਾਹੀਂ ਚੀਨ ਤੋਂ ਆਉਣ ਵਾਲੇ ਸੈਲਾਨੀਆਂ ਦੀ ਜਾਂਚ ਲਈ ਦਿੱਲੀ, ਮੁੰਬਈ ਅਤੇ ਕੋਲਕਾਤਾ ਹਵਾਈ ਅੱਡਿਆਂ ਨੂੰ ਨਿਰਦੇਸ਼ ਦਿੱਤੇ ਸਨ।ਹੁਣ ਕੋਰੋਨਾ ਵਾਇਰਸ ਦਾ ਸੰਕਰਮਣ ਅਮਰੀਕਾ ਤੱਕ ਪਹੁੰਚ ਗਿਆ ਹੈ। ਅਮਰੀਕਾ ਨੇ ਆਪਣੇ ਸੀਏਟਲ ਚ ਇਸ ਨਾਲ ਸਬੰਧਤ ਪਹਿਲੇ ਕੇਸ ਦਾ ਐਲਾਨ ਕੀਤਾ ਹੈ। ਫਿਲਹਾਲ ਇਸ ਸਬੰਧ ਚ ਵਧੇਰੇ ਜਾਣਕਾਰੀ ਦੀ ਉਡੀਕ ਹੈ। ਕੋਰੋਨਾ ਵਾਇਰਸ ਕੀ ਹੈ ?ਕੋਰੋਨਾ ਵਾਇਰਸ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਵੀ ਫੈਲ ਰਹੀਆਂ ਹਨ। ਜੇ ਤੁਸੀਂ ਕੋਰੋਨਾ ਵਾਇਰਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਡਬਲਯੂਐਚਓ ਨੇ ਇਸ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਨੂੰ ਸਮੁੰਦਰੀ ਭੋਜਨ ਨਾਲ ਜੋੜਿਆ ਹੈ। ਲੋਕ ਕੋਰੋਨਾ ਵਾਇਰਸ ਤੋਂ ਬਿਮਾਰ ਹੋ ਰਹੇ ਹਨ ਕਿਉਂਕਿ ਵਾਇਰਸਾਂ ਦਾ ਸਮੂਹ ਹੈ ,ਜਿਸਦਾ ਸਿੱਧਾ ਅਸਰ ਸਰੀਰ ਤੇ ਹੋ ਸਕਦਾ ਹੈ। ਇਹ ਵਾਇਰਸ ਉੱਠ , ਬਿੱਲੀਆਂ ,ਚਮਗਿੱਦੜ ਸਮੇਤ ਬਹੁਤ ਸਾਰੇ ਜਾਨਵਰਾਂ ਵਿੱਚ ਵੀ ਫੈਲ ਰਿਹਾ ਹੈ।