ਰਾਸ਼ਟਰਪਤੀ ਕੋਵਿੰਦ ਨੇ 22 ਬੱਚਿਆਂ ਨੂੰ ਦਿੱਤੇ ਕੌਮੀ ਵੀਰਤਾ ਪੁਰਸਕਾਰ, ਜਾਣੋ- ਇਨ੍ਹਾਂ ਬੱਚਿਆਂ ਦੀ ਬਹਾਦੁਰੀ ਦੀਆਂ ਕਹਾਣੀਆਂ

22

January

2020

ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2020 ਦੀ ਵੰਡ ਕੀਤੀ ਗਈ। ਇਸ ਤਹਿਤ ਕੁੱਲ 22 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਪਾਉਣ ਵਾਲੇ 22 ਬੱਚਿਆਂ 'ਚੋਂ 10 ਕੁੜੀਆਂ ਤੇ 12 ਮੁੰਡੇ ਹਨ। ਜੰਮੂ ਕਸ਼ਮੀਰ ਤੇ ਕਰਨਾਟਕ ਦੇ ਬੱਚੇ ਹਨ ਸ਼ਾਮਲ ਸਨਮਾਨਿਤ ਵੀਰ ਬੱਚਿਆਂ 'ਚ ਦੋ ਜੰਮੂ ਕਸ਼ਮੀਰ ਤੇ ਇਕ ਕਰਨਾਟਕ ਦਾ ਕਿਸ਼ੋਰ ਹੈ। ਕਰਨਾਟਕ 'ਚ ਭਿਆਨਕ ਹੜ੍ਹ ਦੌਰਾਨ ਐਂਬਲੂਸ ਨੂੰ ਰਾਹ ਦੱਸਣ 'ਤੇ ਇਸ ਬਾਲਕ, ਵੇਂਕਟੇਸ਼ ਨੂੰ ਸਨਮਾਨਿਤ ਕੀਤਾ ਗਿਆ ਹੈ। ਕੁਪਵਾੜਾ ਨਿਵਾਸੀ 16 ਸਾਲਾ ਸਰਤਾਜ ਮੋਹਦਿਨ ਬਡਗਾਮ ਦੇ 19 ਸਾਲਾ ਮੁਦਾਸਿਰ ਅਸ਼ਰਫ਼ ਨੂੰ ਕਸ਼ਮੀਰ 'ਚ ਸਾਹਸੀ ਕਾਰਨਾਮੇ ਲਈ ਵੀਰਤਾ ਦੇ ਇਸ ਸਨਮਾਨ ਲਈ ਚੁਣਿਆ ਗਿਆ।