Arash Info Corporation

ਪ੍ਰਧਾਨ ਮੰਤਰੀ ਮੋਦੀ ਨੇ ਸੈਨਾ ਦਿਵਸ ਮੌਕੇ ਸਾਰੇ ਜਵਾਨਾਂ ਨੂੰ ਦਿੱਤੀਆਂ ਵਧਾਈਆਂ

15

January

2020

ਨਵੀਂ ਦਿੱਲੀ, 15 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 72ਵੇਂ ਸੈਨਾ ਦਿਵਸ ਮੌਕੇ ਅੱਜ ਸਾਰੇ ਫੌਜੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ''ਭਾਰਤ ਦੀ ਸੈਨਾ ਮਾਂ ਭਾਰਤੀ ਦੀ ਆਨ-ਬਾਨ ਅਤੇ ਸ਼ਾਨ ਹੈ। ਸੈਨਾ ਦਿਵਸ ਮੌਕੇ ਮੈਂ ਦੇਸ਼ ਦੇ ਸਾਰੇ ਫੌਜੀਆਂ ਦੀ ਅਜਿੱਤ ਦਲੇਰੀ, ਬਹਾਦਰੀ ਅਤੇ ਤਾਕਤ ਨੂੰ ਸਲਾਮ ਕਰਦਾ ਹਾਂ।''