ਸਰਕਾਰ ਜੰਮੂ-ਕਸ਼ਮੀਰ ਦੇ 20-25 ਨੇਤਾਵਾਂ ਨੂੰ ਕੁਝ ਪੜਾਵਾਂ 'ਚ ਛੱਡ ਦੇਵੇਗੀ- ਰਾਮ ਮਾਧਵ

11

January

2020

ਗਾਂਧੀਨਗਰ, 11 ਜਨਵਰੀ- ਗੁਜਰਾਤ ਦੇ ਵਡੋਦਰਾ 'ਚ ਬੋਲਦਿਆਂ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ 2 ਪ੍ਰਮੁੱਖ ਪਾਬੰਦੀਆਂ ਸਨ। ਇਨ੍ਹਾਂ 'ਚੋਂ ਇੱਕ ਇੰਟਰਨੈੱਟ ਸੇਵਾਵਾਂ ਹਨ, ਜਿਹੜੀਆਂ ਕਿ ਬਹਾਲ ਹੋਣ ਵਾਲੀਆਂ ਹਨ। ਉੱਥੇ ਹੀ ਦੂਜੀ ਪਾਬੰਦੀ ਦੇ ਤਹਿਤ ਨੇਤਾਵਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਸੀ। ਮਾਧਵ ਨੇ ਦੱਸਿਆ ਕਿ ਸਰਕਾਰ 20-25 ਨੇਤਾਵਾਂ ਨੂੰ ਕੁਝ ਪੜਾਵਾਂ 'ਚ ਛੱਡ ਦੇਵੇਗੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਹੁਣ ਦੇਸ਼ ਦੇ ਕਿਸੇ ਵੀ ਹੋਰ ਹਿੱਸੇ ਦੇ ਵਾਂਗ ਹੈ।