Arash Info Corporation

ਬਿਆਸ ‘ਚ ਮਾਸੂਮ ਬੱਚੀ ਨਾਲ ਹੋਈ ਦਰਿੰਦਗੀ ਮਾਮਲੇ ‘ਚ ਹੋਇਆ ਵੱਡਾ ਖੁਲਾਸਾ

08

January

2020

ਬਿਆਸ: ਬਿਆਸ ਦੇ ਪ੍ਰਾਈਵੇਟ ਸਕੂਲ ਵਿੱਚ ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ ਬਲਾਤਕਾਰ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ, ਮੈਡੀਕਲ ਰਿਪੋਰਟ ‘ਚ ਬੱਚੀ ਨਾਲ ਹੋਏ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਪੋਕਸੋ ਦੀ ਧਾਰਾ 8 ਤੋਂ 6 ਕਰ ਦਿੱਤੀ ਹੈ। ਉਥੇ ਹੀ ਸਬੂਤ ਖੁਰਦ ਬੁਰਦ ਕਰਨ ਦੇ ਦੋਸ਼ ਤਹਿਤ ਧਾਰਾ 210 ਤੇ 120 ਬੀ ਤਹਿਤ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਕਲਾਸ ਟੀਚਰ ਨੂੰ ਨਾਮਜ਼ਦ ਕੀਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਮਾਪਿਆਂ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਸਕੂਲ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਤੋਂ ਬਾਅਦ ਮਾਪਿਆਂ ਨੇ ਲਗਾਤਾਰ ਧਰਨਾ ਵੀ ਦਿੱਤਾ। ਆਖਿਰ ਜਦੋਂ ਕੇਦਰ ਦਾ ਕਮਿਸ਼ਨ ਇਥੇ ਪਹੁੰਚਿਆ ਤੇ ਹਰ ਪਹਿਲੂ ‘ਤੇ ਜਾਂਚ ਕੀਤੀ ਗਈ।