Arash Info Corporation

ਇਸ ਸਾਲ ਲੱਗਣਗੇ ਕੁੱਲ 6 ਗ੍ਰਹਿਣ, ਜਲਦ ਲੱਗਣ ਵਾਲਾ ਹੈ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਕਦੋਂ ਤੇ ਕਿੱਥੇ ਨਜ਼ਰ ਆਵੇਗਾ

03

January

2020

ਆਗਰਾ : ਨਵੇਂ ਸਾਲ ਦੇ ਆਗਾਜ਼ ਦੇ ਨਾਲ ਹੀ ਆਗਰਾ ਵਾਸੀਆਂ ਨੂੰ ਚੰਦਰ ਗ੍ਰਹਿਣ ਦੇਖਣ ਨੂੰ ਮਿਲੇਗਾ। ਦਸੰਬਰ 'ਚ ਲੱਗੇ ਸੂਰਜ ਗ੍ਰਹਿਣ ਨੂੰ ਤਾਂ ਤਾਜ ਨਗਰੀ 'ਚ ਛਾਈ ਧੁੰਦ ਕਾਰਨ ਦੇਖਿਆ ਨਹੀਂ ਜਾ ਸਕਿਆ ਸੀ ਪਰ ਮਾਯੂਸ ਨਾ ਹੋਵੋ। ਇਸ ਸਾਲ ਵੀ ਦੋ ਸੂਰਜ ਗ੍ਰਹਿਣ ਹਨ। ਇਸ ਖਗੋਲੀ ਨਜ਼ਾਰੇ ਦਾ ਗਵਾਹ ਬਣਿਆ ਜਾ ਸਕਦਾ ਹੈ। ਉੱਥੇ ਹੀ ਜਿਨ੍ਹਾਂ ਘਰਾਂ 'ਚ ਇਸ ਸਾਲ ਵਿਆਹ ਹੋਣੇ ਹਨ, ਉਨ੍ਹਾਂ ਲਈ ਵੀ ਜੂਨ ਤਕ ਕਈ ਸ਼ੁੱਭ ਮਹੂਰਤ ਹਨ। ਜੋਤਿਸ਼ ਆਚਾਰੀਆ ਡਾ. ਅਰਵਿੰਦ ਮਿਸ਼ਰਾ ਤੇ ਡਾ. ਕਿਰਨ ਜੇਤਲੀ ਅਨੁਸਾਰ 2020 ਦੇ ਪਹਿਲੇ ਮਹੀਨੇ ਹੀ ਚੰਦਰ ਗ੍ਰਹਿਣ ਹੈ। ਸਾਲ 'ਚ ਛੇ ਗ੍ਰਹਿਣ ਲੱਗਣਗੇ, ਜਿਨ੍ਹਾਂ ਵਿਚ ਦੋ ਸੂਰਜ ਤੇ ਚਾਰ ਚੰਦਰ ਗ੍ਰਹਿਣ ਹਨ। ਚੰਦਰ ਗ੍ਰਹਿਣ ਪਹਿਲਾ ਚੰਦਰ ਗ੍ਰਹਿਣ : 10 ਜਨਵਰੀ ਨੂੰ ਲੱਗੇਗਾ ਜੋ ਆਗਰਾ ਸਮੇਤ ਪੂਰੇ ਦੇਸ਼ ਵਿਚ ਦੇਖਿਆ ਜਾ ਸਕੇਗਾ। ਦੂਸਰਾ ਚੰਦਰ ਗ੍ਰਹਿਣ : ਦੂਸਰਾ ਚੰਦਰ ਗ੍ਰਹਿਣ 5 ਜੂਨ ਨੂੰ ਲੱਗੇਗਾ। ਇਸ ਚੰਦਰ ਗ੍ਰਹਿਣ ਦੀ ਦ੍ਰਿਸ਼ਤਾ ਵੀ ਆਗਰਾ ਸਮੇਤ ਦੇਸ਼ ਭਰ 'ਚ ਰਹੇਗੀ। ਤੀਸਰਾ ਚੰਦਰ ਗ੍ਰਹਿਣ : 5 ਜੁਲਾਈ 2020 ਨੂੰ ਲੱਗੇਗਾ। ਚੌਥਾ ਚੰਦਰ ਗ੍ਰਹਿਣ : 30 ਨਵੰਬਰ ਨੂੰ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਹੈ ਜੋ ਆਗਰਾ ਸਮੇਤ ਦੇਸ਼ ਭਰ 'ਚ ਨਜ਼ਰ ਆਵੇਗਾ। ਸੂਰਜ ਗ੍ਰਹਿਣ ਪਹਿਲਾ ਸੂਰਜ ਗ੍ਰਹਿਣ- 21 ਜੂਨ ਨੂੰ ਲੱਗਣ ਵਾਲਾ ਹੈ। ਆਗਰਾ ਸਮੇਤ ਦੇਸ਼ ਭਰ 'ਚ ਨਜ਼ਰ ਆਵੇਗਾ। ਦੂਸਰਾ ਸੂਰਜ ਗ੍ਰਹਿਣ- 14 ਦਸੰਬਰ 2020 ਨੂੰ ਲੱਗਣ ਵਾਲਾ ਹੈ। ਇਹ ਹਨ ਵਿਆਹ ਮਹੂਰਤ 2020 ਜਨਵਰੀ : 16, 17, 18, 19, 20, 26, 29, 30, 31 ਫਰਵਰੀ : 1, 3, 4, 9, 10, 11, 14, 15, 16, 25, 26, 27, 28 ਮਾਰਚ : 10, 11 ਅਪ੍ਰੈਲ : 16, 17, 25, 26 ਮਈ : 1, 2, 4, 5, 6, 15, 17, 18, 19, 23 ਜੂਨ : 11, 15, 17, 27, 29, 30 ਨਵੰਬਰ : 27, 29, 30 ਦਸੰਬਰ : 1, 7, 9, 10, 11