ਦੂਤਘਰ 'ਤੇ ਹੋਏ ਹਮਲੇ ਦਾ ਅਮਰੀਕਾ ਨੇ ਲਿਆ ਬਦਲਾ, ਕਾਸਿਮ ਸੁਲੇਮਾਨੀ ਨੂੰ ਮਾਰ ਮੁਕਾਇਆ, ਈਰਾਨ ਨੇ ਦੱਸਿਆ 'ਅੱਤਵਾਦੀ ਕਾਰਵਾਈ'

03

January

2020

ਬਗ਼ਦਾਦ : USA Airstrike at Baghdad : ਇਰਾਕ ਦੀ ਰਾਜਧਾਨੀ ਬਗ਼ਦਾਦ 'ਚ ਸਥਿਤੀ ਅਮਰੀਕੀ ਦੂਤਘਰ 'ਤੇ ਹੋਏ ਹਮਲੇ ਤੋਂ ਬਾਅਦ ਅਮਰੀਕਾ ਨੇ ਸਖ਼ਤ ਕਾਰਵਾਈ ਕੀਤੀ ਹੈ। ਅਮਰੀਕਾ ਨੇ ਸ਼ੁੱਕਰਵਾਰ ਨੂੰ ਬਗ਼ਦਾਦ ਏਅਰਪੋਰਟ 'ਤੇ ਇਕ ਏਅਰ ਸਟ੍ਰਾਈਕ ਕੀਤੀ ਜਿਸ ਵਿਚ ਈਰਾਨ ਸਮਰਥਿਤ ਕੁਰਦ ਬਲ ਦੇ ਮੁਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਸੁਲੇਮਾਨੀ ਦਾ ਕਾਫ਼ਲਾ ਬਗ਼ਦਾਦ ਏਅਰਪੋਰਟ ਵੱਲ ਵਧ ਰਿਹਾ ਸੀ ਉਦੋਂ ਹੀ ਇ ਰਾਕੇਟ ਹਮਲੇ ਦੀ ਜੱਦ 'ਚ ਆ ਗਿਆ। ਹਮਲੇ 'ਚ ਈਰਾਨ ਹਮਾਇਤੀ ਮਿਲਿਸਿਆ ਪਾਪੂਲਰ ਮੋਬਲਾਈਜ਼ੇਸ਼ਨ ਫੋਰਸ (Popular Mobilization Forces of PMF) ਦੇ ਡਿਪਟੀ ਕਮਾਂਡਰ ਅਬੂ ਮਹਿਦੀ ਅਲ-ਮੁਹਾਂਦਿਸ (Abu Mahdi al-Muhandis) ਦੀ ਵੀ ਮੌਤ ਹੋ ਗਈ। ਸੁਲੇਮਾਨੀ ਦੀ ਤਲਾਸ਼ 'ਚ ਸੀ ਅਮਰੀਕਾ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ 'ਚ ਕੁੱਲ ਅੱਠ ਲੋਕਾਂ ਦੀ ਮੌਤ ਹੋਈ ਹੈ। ਸੁਲੇਮਾਨੀ ਪੱਛਮੀ ਏਸ਼ੀਆ 'ਚ ਈਰਾਨੀ ਸਰਗਰਮੀਆਂ ਚਲਾਉਣ ਦੇ ਪ੍ਰਮੁੱਖ ਰਣਨੀਤੀਕਾਰ ਸਨ। ਸੁਲੇਮਾਨੀ 'ਤੇ ਇਰਜ਼ਾਇਲ 'ਚ ਵੀ ਰਾਕੇਟ ਹਮਲਿਆਂ ਨੂੰ ਅੰਜਾਮ ਦੇਣ ਦਾ ਦੋਸ਼ ਸੀ। ਨਿਊਜ਼ ਏਜੰਸੀ ਏਪੀ ਨੇ ਇਕ ਇਰਾਕੀ ਸਿਆਸੀ ਆਗੂ ਤੇ ਉੱਚ ਅਧਿਕਾਰੀ ਦੇ ਹਵਾਲੇ ਤੋਂ ਹਮਲੇ 'ਚ ਸੋਲੇਮਾਨੀ ਤੇ ਅਲ-ਮੁਹਾਂਦਿਸ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਹੀ ਨਹੀਂ ਇਨ੍ਹਾਂ ਤੋਂ ਇਲਾਵਾ ਈਰਾਨ ਦੇ ਦੋ ਵਫ਼ਾਦਾਰ ਮਿਲਿਸਿਆ ਆਗੂਆਂ ਦੇ ਵੀ ਮਾਰੇ ਜਾਣ ਦੀ ਵੀ ਪੁਸ਼ਟੀ ਹੋਈ ਹੈ। ਮਾਰੇ ਗਏ ਅਧਿਕਾਰੀਆਂ 'ਚ ਅਮਰੀਕੀ ਦੂਤਘਰ 'ਤੇ ਹਮਲੇ 'ਚ ਸ਼ਾਮਲ ਰਹੇ ਕੈਤਬ ਹਿਜ਼ਬੁੱਲਾਹ ਦਾ ਇਕ ਅਧਿਕਾਰੀ ਵੀ ਸ਼ਾਮਲ ਹੈ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਸੁਲੇਮਾਨੀ ਦੀ ਸ਼ਿੱਦਤ ਨਾਲ ਤਲਾਸ਼ ਸੀ।