Drone ਰਾਹੀਂ ਭਾਰਤੀ ਸਰਹੱਦ ਅੰਦਰ Bulletproof Jackets ਤੇ ਹਥਿਆਰ ਭੇਜਣ ਦੀ ਤਿਆਰੀ 'ਚ ISI, ਅਲਰਟ

21

December

2019

ਤਰਨਤਾਰਨ : ਧੁੰਦ ਦਾ ਫਾਇਦਾ ਚੁੱਕ ਕੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਡ੍ਰੋਨ (Drone) ਜ਼ਰੀਏ ਭਾਰਤੀ ਸਰਹੱਦ ਅੰਦਰ ਦੁਬਾਰਾ ਹਥਿਆਰ ਭੇਜਣ ਦੀ ਤਿਆਰੀ 'ਚ ਹੈ। ਇਸ ਵਾਰ ਹਥਿਆਰਾਂ ਦੇ ਨਾਲ-ਨਾਲ Bulletproof Jacket ਭੇਜਣ ਦਾ ਵੀ ਖਦਸ਼ਾ ਪ੍ਰਗਟਾਇਆ ਗਿਆ ਹੈ। ਸੂਤਰਾਂ ਅਨੁਸਾਰ Intelligence Agencies ਦੀ ਰਿਪੋਰਟ ਦੇ ਆਧਾਰ 'ਤੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ (India-Pakistan International Border) 'ਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਰਿਪੋਰਟ 'ਚ ਇਹ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ ਕਿ ਪੰਜਾਬ 'ਚ ਕ੍ਰਿਸਮਸ ਤੇ ਨਵੇਂ ਸਾਲ 'ਤੇ ਮਾਹੌਲ ਵਿਗਾੜਨ ਲਈ ਹਾਲ ਹੀ 'ਚ ਪੰਜਾਬ ਦੇ ਕੁਝ ਗਰਮ ਖ਼ਿਆਲੀਆਂ ਨੂੰ ਵਿਦੇਸ਼ ਤੋਂ Funding ਵੀ ਹੋਈ ਹੈ। ਹਾਲਾਂਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਅਨੁਸਾਰ ਉਸਮਾਨ ਨਾਂ ਦੇ ISI ਏਜੰਟ ਵੱਲੋਂ ਪਾਕਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਹਥਿਆਰ ਤੇ Bulletproof Jacket's ਭੇਜਣ ਦੇ ਹੁਕਮ ਦਿੱਤੇ ਹਨ। ਪਾਕਿਸਤਾਨ 'ਚ ਬੈਠਾ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (Khalistan Zindabad Force) ਦਾ ਮੁਖੀ ਰਣਜੀਤ ਸਿੰਘ ਨੀਟਾ ਤੇ ਜਰਮਨੀ 'ਚ ਬੈਠਾ ਅੱਤਵਾਦੀ ਗੁਰਮੀਤ ਸਿੰਘ ਬੱਗਾ ਵੀ ਲਗਾਤਾਰ ਤੁਹਾਡੇ ਸੰਪਰਕ 'ਚ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਥਿਆਰਾਂ ਦੀ ਸਪਲਾਈ ਲਈ ਨੀਟਾ ਵੱਲੋਂ ਬੀਤੀ 6 ਦਸੰਬਰ ਤੋਂ 13 ਦਸੰਬਰ ਵਿਚਕਾਰ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚ ਰਹਿਣ ਵਾਲੇ ਕੁਝ ਲੋਕਾਂ ਨਾਲ ਸੰਪਰਕ ਵੀ ਕੀਤਾ ਗਿਆ ਹੈ। ਓਧਰ, NIA ਦੀ ਟੀਮ ਵੀਰਵਾਰ ਨੂੰ ਇਸੇ ਸਾਲ ਚਾਰ ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਦੇ ਖਾਲੀ ਪਲਾਟ 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਮੁਲਜ਼ਮ ਹਰਜੀਤ ਸਿੰਘ ਹੀਰਾ ਤੇ ਮਨਦੀਪ ਸਿੰਘ ਦੇ ਘਰ ਪਹੁੰਚੀ। NIA ਦੀ ਇਸ ਦਬਿਸ਼ ਨੂੰ ਵੀ ਉਕਤ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਟੀਮ ਮੈਂਬਰਾਂ ਨੇ ਦੋਵਾਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਹੈ।