ਦਿੱਲੀ ਦੀ ਰੈਲੀ 'ਚ PM ਮੋਦੀ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ, ਪਾਕਿਸਤਾਨ ਨੂੰ ਲੈ ਕੇ ਇੰਟੈਲੀਜੈਂਸ ਦਾ ਵੱਡਾ ਖੁਲਾਸਾ

20

December

2019

ਨਵੀਂ ਦਿੱਲ਼ੀ : ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ 22 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਪੀਐੱਮ ਨਰਿੰਦਰ ਮੋਦੀ ਦੀ ਹੋਣ ਵਾਲੀ ਰੈਲੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਸਮਾਚਾਰ ਏਜੰਸੀ ਆਈਏਐੱਨਐੱਸ ਨੇ ਇਸ ਦੀ ਐਕਸਕਲੂਸਿਵ ਜਾਣਕਾਰੀ ਦਿੱਤੀ ਹੈ। ਇਸ ਅਲਰਟ ਨੂੰ ਲੈ ਕੇ ਖ਼ੂਫੀਆ ਏਜੰਸੀਆਂ ਨੇ ਵਿਸ਼ੇਸ਼ ਸੁਰੱਖਿਆ ਸਮੂਹ ਤੇ ਦਿੱਲੀ ਪੁਲਿਸ ਨੂੰ ਇਸ ਬਾਰੇ ਸੁਚਿਤ ਕੀਤਾ ਹੈ। ਪੀਐੱਮ ਮੋਦੀ 22 ਦਸੰਬਰ ਨੂੰ ਦਿੱਲੀ 'ਚ ਨਜਾਇਜ਼ ਕਾਲੋਨੀਆਂ ਨੂੰ ਨਿਯਮਿਤ ਕਰਨ ਲਈ ਕੇਂਦਰ ਦੀ ਚਾਲ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ ਇਕ ਮੇਗਾ ਰੈਲੀ ਨੂੰ ਸੰਬੋਧਿਤ ਕਰਨ ਲਈ ਰਾਮਲੀਲਾ ਮੈਦਾਨ ਪਹੁੰਚ ਰਹੇ ਹਨ। ਕੇਂਦਰ ਏਜੰਸੀਆਂ ਨੇ ਪੀਐੱਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਸਥਾਪਨਾਵਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਇਸ 'ਚ ਪ੍ਰਧਾਨਮੰਤਰੀ ਦੀ ਸੁਰੱਖਿਆ ਲਈ ਬਲੂ ਬੁਕ 'ਚ ਨਿਰਦੇਸ਼ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਏਜੰਸੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਨਵੇਂ ਇਨਪੁਟ ਹਨ ਕਿ ਰਾਮਲੀਲਾ ਮੈਦਾਨ 'ਚ ਪ੍ਰਧਾਨ ਮੰਤਰੀ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਤਹਿਤ ਭਾਰਤ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹਮਦ ਦੇ ਸੰਚਾਲਕ ਨੂੰ ਜੁਟਾਇਆ ਗਿਆ ਹੈ, ਜਿੱਥੇ ਭਾਰੀ ਗਿਣਤੀ 'ਚ ਮੀਡੀਆਕਰਮੀਆਂ ਦੀ ਭਾਰੀ ਭੀੜ ਤੇ ਮੌਜੂਦਗੀ ਦੀ ਉਮੀਦ ਹੈ। ਰਾਮਲੀਲਾ ਮੈਦਾਨ 'ਚ ਸੁਰੱਖਿਆ ਲਈ ਵਿਸ਼ੇਸ਼ ਸੁਰੱਖਿਆ ਸਮੂਹ ਤੇ ਦਿੱਲੀ ਪੁਲਿਸ ਦੋਵੇਂ ਮੌਜੂਦ ਰਹੇਗੀ। ਰੈਲੀ 'ਚ ਐੱਨਡੀਏ ਦੇ ਵੱਖ ਮੁੱਖ ਮੰਤਰੀਆਂ ਤੇ ਕੈਬਨਿਟ ਮੰਤਰੀਆਂ ਨਾਲ ਪੀਐੱਮ ਮੋਦੀ ਮੌਜੂਦ ਰਹਿਣਗੇ। ਖ਼ੂਫੀਆਂ ਏਜੰਸੀਆਂ ਨੇ ਦੱਸਿਆ, ਨਾਗਰਿਕਤਾ ਸੋਧ ਕਾਨੂੰਨ, ਰਾਮ ਜਨਮਭੂਮੀ ਦਾ ਫ਼ੈਸਲਾ 'ਤੇ ਹਾਲ ਹੀ 'ਚ ਧਾਰਾ 370 ਨੂੰ ਹਟਾਏ ਜਾਣ ਤੋਂ ਇਲਾਵਾ ਪਾਕਿਸਤਾਨ 'ਚ ਭਾਰਤੀ ਏਅਰਫੋਰਸ ਵੱਲੋਂ ਜੈਸ਼ ਦੇ ਅੱਤਵਾਦੀ ਠਿਕਾਣਿਆਂ 'ਤੇ ਹਮਲੇ ਨਾਲ ਅੱਤਵਾਦੀਆਂ 'ਚ ਬੌਖਲਾਹਟ ਹੈ। ਇਸ ਕਾਰਨ ਅਜਿਹੇ ਹਮਲੇ ਦੀ ਧਮਕੀ ਦਿੱਤੀ ਜਾ ਰਹੀ ਹੈ।