Arash Info Corporation

ਕੁਲਦੀਪ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ, ਬਚਾਅ ਧਿਰ ਨੇ ਕਿਹਾ- ਵਿਧਾਇਕ ਦਾ ਜੀਵਨ ਜਨਤਾ ਨੂੰ ਸਮਰਪਿਤ ਰਿਹਾ

17

December

2019

ਨਵੀਂ ਦਿੱਲੀ : ਸਾਲ 2017 'ਚ ਹੋਏ ਉਨਾਵ ਜਬਰ ਜਨਾਹ ਮਾਮਲੇ 'ਚ ਮੰਗਲਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਅਹਿਮ ਸੁਣਵਾਈ ਹੋਵੇਗੀ ਜਿਸ 'ਚ ਦੋਸ਼ੀ ਸਾਬਿਤ ਹੋਏ ਯੂਪੀ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਸਜ਼ਾ 'ਤੇ ਬਹਿਸ ਸ਼ੁਰੂ ਹੋ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਸਜ਼ਾ 'ਤੇ ਬਹਿਸ ਪੂਰੀ ਹੋ ਗਈ ਤਾਂ ਮੰਗਲਵਾਰ ਨੂੰ ਹੀ ਸਜ਼ਾ ਦਾ ਐਲਾਨ ਹੋ ਸਕਦਾ ਹੈ। Unnao Case Hearing Live - ਸਜ਼ਾ 'ਤੇ ਬਹਿਸ ਦੌਰਾਨ ਪੀੜਤ ਨਾਬਲਿਗ ਲੜਕੀ ਦੇ ਵਕੀਲ ਨੇ ਦੋਸ਼ੀ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਹੈ। ਪਾਕਸੋ ਤਹਿਤ ਇਸ ਮਾਮਲੇ 'ਚ ਵੱਧ ਸਜ਼ਾ 'ਚ ਉਮਰਕੈਦ ਦੀ ਸਜ਼ਾ ਦਾ ਪ੍ਰਬੰਧ ਹੈ। - ਸਜ਼ਾ 'ਤੇ ਬਹਿਸ ਦੌਰਾਨ ਪੀੜਤਾ ਧਿਰ ਦੇ ਵਕੀਲ ਨੇ ਮੁਆਵਜ਼ੇ ਦੀ ਵੀ ਮੰਗ ਕੀਤੀ, ਨਾਲ ਹੀ ਇਸ ਦੇ ਪੱਖ 'ਚ ਕਿਹਾ ਕਿ ਦੋਸ਼ੀ ਕੋਲ ਪੈਸਿਆਂ ਦੀ ਕਮੀ ਨਹੀਂ ਹੈ, ਇਸ ਲਈ ਜ਼ਿਆਦਾ ਮੁਆਵਜ਼ਾ ਦਿਲਾਇਆ ਜਾਵੇ। ਦੱਸ ਦੇਈਏ ਕਿ ਸੋਮਵਾਰ ਨੂੰ ਸਵੇਰੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵੱਲੋਂ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਨਾਲ ਸ਼ਸ਼ੀ ਸਿੰਘ ਨੂੰ ਬਰੀ ਕੀਤੇ ਜਾਣ ਦੀ ਜਾਣਕਾਰੀ ਹੋਈ ਤਾਂ ਜਬਰ ਜਨਾਹ ਪੀੜਤਾ ਬੇਹੋਸ਼ ਹੋ ਗਈ। ਮਾਂ ਮੁਤਾਬਕ, ਉਹ ਸ਼ਸ਼ੀ ਸਿੰਘ ਨੂੰ ਬਰੀ ਕੀਤੇ ਜਾਣ ਤੋਂ ਬਹੁਤ ਦੁਖੀ ਹੈ। ਹੋਸ਼ 'ਚ ਆਉਣ ਤੋਂ ਬਾਅਦ ਵੀ ਉਹ ਕਿਸੇ ਨਾਲ ਗੱਲ ਨਹੀਂ ਕਰ ਰਹੀ। ਪੀੜਤਾ ਦੀ ਮਾਂ ਤੇ ਭੈਣਾਂ ਵੀ ਇਸ ਫ਼ੈਸਲੇ ਤੋਂ ਦੁਖੀ ਤਾਂ ਹਨ ਪਰ ਵਿਧਾਇਕ ਨੂੰ ਦੋਸ਼ੀ ਮੰਨਣ 'ਤੇ ਕੋਰਟ ਦਾ ਧੰਨਵਾਦ ਕੀਤਾ। ਮਾਂ ਨੇ ਕਿਹਾ ਕਿ ਸਿਰਫ਼ ਉਨ੍ਹਾਂ ਦੀ ਬੇਟੀ ਨਾਲ ਬੇਇਨਸਾਫ਼ੀ ਨਹੀਂ ਹੋਈ, ਬਲਕਿ ਪਤੀ ਤੇ ਦਰਾਣੀ ਦੀ ਹੱਤਿਆ ਵੀ ਕੀਤੀ ਗਈ। ਪੂਰਾ ਪਰਿਵਾਰ ਦਰ-ਦਰ ਭਟਕਣ ਲਈ ਮਜਬੂਰ ਹੈ। ਇਸ ਲਈ ਜਿਹੜਾ ਜ਼ਿੰਮੇਵਾਰ ਹੈ, ਉਸ ਨੂੰ ਫਾਂਸੀ ਤੋਂ ਘੱਟ ਸਜ਼ਾ ਤਾਂ ਨਹੀਂ ਹੋਣੀ ਚਾਹੀਦੀ।